ਕਾਂਗਰਸੀ ਆਗੂ ਸੰਧੂ ਨੂੰ ਸਦਮਾ, ਸੱਸ ਦਾ ਦੇਹਾਂਤ
ਸੀਨੀਅਰ ਕਾਂਗਰਸੀ ਆਗੂ ਰਜਿੰਦਰ ਸੰਧੂ ਨੂੰ ਸਦਮਾ ਸੱਸ ਦਾ ਦੇਹਾਂਤ
Publish Date: Fri, 20 Feb 2026 07:43 PM (IST)
Updated Date: Fri, 20 Feb 2026 07:45 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਕਾਂਗਰਸ ਪਾਰਟੀ ਦੇ ਹਲਕਾ ਫਿਲੌਰ ਦੇ ਸੀਨੀਅਰ ਆਗੂ ਰਜਿੰਦਰ ਸੰਧੂ ਉਸ ਵੇਲੇ ਭਾਰੀ ਸਦਮਾ ਲੱਗਾ ਜਦੋਂ ਉਨ੍ਹਾਂ ਦੀ ਸੱਸ ਰਾਮ ਪਿਆਰੀ ਪਰਿਵਾਰ ਨੂੰ ਅੱਜ ਸਦੀਵੀ ਵਿਛੋੜਾ ਦੇ ਗਏ। ਇਸ ਦੁੱਖਦਾਈ ਘੜੀ ’ਚ ਰਜਿੰਦਰ ਸੰਧੂ ਤੇ ਪਰਿਵਾਰ ਨਾਲ ਪਲਵਿੰਦਰ ਸਿੰਘ ਦੁਸਾਂਝ, ਅਮਰੀਕ ਸਿੰਘ ਸਾਬਕਾ ਸਰਪੰਚ ਥਲਾ, ਚਰਨਜੀਤ ਸਿੰਘ ਸਰਪੰਚ, ਜਸਵੀਰ ਸਿੰਘ ਖੱਖ, ਸੋਨੂ ਤੇਹਿੰਗ, ਜਗਤਾਰ ਚੰਦ ਸਾਬਕਾ ਸਰਪੰਚ ਨੰਗਲ, ਰਾਜਨੀਤਕ ਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੇ ਦੁੱਖ ਸਾਂਝਾ ਕੀਤਾ।