ਮਹਾਸ਼ਿਵਰਾਤਰੀ ਸ਼ੋਭਾ ਯਾਤਰਾ 'ਚ ਸ਼ਾਮਲ ਹੋਏ ਸੀਨੀਅਰ ਭਾਜਪਾ ਆਗੂ ਮਨੋਰੰਜਨ ਕਾਲੀਆ
ਮਹਾਂ ਸ਼ਿਵਰਾਤਰੀ ਸ਼ੋਭਾ ਯਾਤਰਾ 'ਚ ਸ਼ਾਮਲ ਹੋਏ ਸੀਨੀਅਰ ਭਾਜਪਾ ਨੇਤਾ ਮਨੋਰੰਜਨ ਕਾਲੀਆ
Publish Date: Mon, 16 Feb 2026 07:06 PM (IST)
Updated Date: Mon, 16 Feb 2026 07:09 PM (IST)

ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਹਲਕਾ ਜਲੰਧਰ ਕੇਂਦਰੀ ਅਧੀਨ ਆਉਂਦੇ ਦਕੋਹਾ ਖੇਤਰ ’ਚ ਮਹਾਸ਼ਿਵਰਾਤਰੀ ਦੇ ਪਾਵਨ ਮੌਕੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ੋਭਾ ਯਾਤਰਾ ਸਜਾਈ, ਜਿਸ ’ਚ ਵੱਡੀ ਗਿਣਤੀ ’ਚ ਸ਼ਰਧਾਲੂਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਹਾਲ ਹੀ ’ਚ ਭਾਜਪਾ ’ਚ ਸ਼ਾਮਲ ਹੋਏ ਸਾਬਕਾ ਪੁਲਿਸ ਅਧਿਕਾਰੀ ਤੇ ਦਕੋਹਾ ਨਿਵਾਸੀ ਨਵੀਨ ਪ੍ਰਭਾਕਰ ਦੇ ਨਿਵਾਸ ਸਥਾਨ ’ਤੇ ਸਾਬਕਾ ਕੈਬਨਿਟ ਮੰਤਰੀ ਤੇ ਰਾਸ਼ਟਰੀ ਕਾਰਜਕਾਰੀ ਮੈਂਬਰ ਮਨੋਰੰਜਨ ਕਾਲੀਆ ਪਹੁੰਚੇ ਤੇ ਸ਼ੋਭਾ ਯਾਤਰਾ ’ਚ ਹਿੱਸਾ ਲਿਆ। ਸ਼ੋਭਾ ਯਾਤਰਾ ’ਚ ਭਾਜਪਾ ਮੰਡਲ ਨੰਬਰ 5 ਦੇ ਕਾਰਜਕਾਰੀ ਪ੍ਰਧਾਨ ਇੰਜੀ. ਚੰਦਨ ਰਖੇਜਾ ਸਮੇਤ ਕਈ ਅਹੁਦੇਦਾਰਾਂ ਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਮੰਨੋਰੰਜਨ ਕਾਲੀਆ ਨੇ ਸਾਰੇ ਸ਼ਿਵ ਭਗਤਾਂ ਦਾ ਧੰਨਵਾਦ ਕੀਤਾ ਤੇ ਨਵੀਨ ਪ੍ਰਭਾਕਰ ਦੇ ਨਿਵਾਸ ਸਥਾਨ ’ਤੇ ਪਹੁੰਚ ਕੇ ਸੰਗਠਨ ਦੇ ਹੋਰ ਅਹੁਦੇਦਾਰਾਂ ਨਾਲ ਆਉਣ ਵਾਲੀਆਂ ਚੋਣਾਂ ਸਬੰਧੀ ਰਣਨੀਤੀ ਬਾਰੇ ਚਰਚਾ ਵੀ ਕੀਤੀ। ਇਸ ਮੌਕੇ ਜ਼ਿਲ੍ਹਾ ਸਕੱਤਰ ਸ਼ਿਆਮ ਸ਼ਰਮਾ, ਕਾਰਜਕਾਰੀ ਮੰਡਲ ਪ੍ਰਧਾਨ ਚੰਦਨ ਰਖੇਜਾ, ਮੰਡਲ ਮਹਾਮੰਤਰੀ ਗੁਰਮੀਤ ਸਿੰਘ, ਵਾਰਡ ਨੰਬਰ 11 ਤੋਂ ਜਰਨੈਲ ਸਿੰਘ ਡਿਪਲਾ, ਮੰਡਲ ਉਪ ਪ੍ਰਧਾਨ ਰਾਜਵਿੰਦਰ ਸਿੰਘ ਘੁੰਮਣ, ਭਵਨੀਤ ਸਿੰਘ ਭਾਟੀਆ, ਆਸ਼ੀਸ਼ ਚੋਪੜਾ, ਅਰਸ਼ੀ ਜੋਸ਼ੀ, ਸੁਸ਼ੀਲ ਸ਼ਰਮਾ, ਵਿਜੈ ਸ਼ਰਮਾ, ਦਿਨੇਸ਼ ਯਾਦਵ, ਮਨੀ ਸ਼ਰਮਾ ਸਮੇਤ ਹੋਰ ਭਾਜਪਾ ਨੇਤਾ ਤੇ ਵਰਕਰ ਮੌਜੂਦ ਰਹੇ। ਇਹ ਧਾਰਮਿਕ ਤੇ ਸਮਾਜਿਕ ਪ੍ਰੋਗਰਾਮ ਜਲੰਧਰ ’ਚ ਸ਼ਰਧਾ, ਭਗਤੀ ਤੇ ਉਤਸ਼ਾਹ ਨਾਲ ਸੰਪੰਨ ਹੋਇਆ, ਜਿੱਥੇ ਸਾਰੇ ਸ਼ਰਧਾਲੂਆਂ ਨੇ ਭਗਵਾਨ ਸ਼ਿਵ ਦਾ ਆਸ਼ੀਰਵਾਦ ਪ੍ਰਾਪਤ ਕੀਤਾ।