- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਜੂਨੀਅਰ ਮੈਨ ਹਾਕੀ ਟੀਮ ਦੇ ਚੋਣ ਟਰਾਇਲ 13 ਜੁਲਾਈ ਨੂੰ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ ਹਾਕੀ ਇੰਡੀਆ ਵੱਲੋਂ ਤਾਮਿਲਨਾਡੂ ਦੇ ਸ਼ਹਿਰ ਕੋਇੰਬਟੂਰ ’ਚ ਹਾਕੀ ਇੰਡੀਆ ਵਲੋਂ 28 ਜੁਲਾਈ ਤੋਂ 8 ਅਗਸਤ 2026 ਤਕ ਕਰਵਾਈ ਜਾ ਰਹੀ 16ਵੀਂ ਹਾਕੀ ਇੰਡੀਆ ਜੂਨੀਅਰ ਮੈਨ ਰਾਸ਼ਟਰੀ ਹਾਕੀ ਚੈਂਪੀਅਨਸ਼ਿਪ ’ਚ ਹਿੱਸਾ ਲੈਣ ਵਾਲੀ ਪੰਜਾਬ ਜੂਨੀਅਰ ਮੈਨ ਹਾਕੀ ਟੀਮ ਦੀ ਚੋਣ ਲਈ ਚੋਣ ਟ੍ਰਾਇਲ 13 ਜੁਲਾਈ 2026 ਨੂੰ ਜਲੰਧਰ ਦੇ ਕੇਪੀ ਐਸਟਰੋਟਰਫ ਹਾਕੀ ਸਟੇਡੀਅਮ ਮਿੱਠਾਪੁਰ ’ਚ ਸਵੇਰੇ 8 ਵਜੇ ਸ਼ੁਰੂ ਹੋਣਗੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਾਕੀ ਪੰਜਾਬ ਦੇ ਪ੍ਰਧਾਨ ਨਿਤਨ ਕੋਹਲੀ ਤੇ ਜਨਰਲ ਸਕੱਤਰ ਅਮਰੀਕ ਸਿੰਘ ਪੁਆਰ ਨੇ ਦੱਸਿਆ ਕਿ ਇਨ੍ਹਾਂ ਟ੍ਰਾਇਲਾਂ ’ਚ 1-1-2007 ਤੋਂ ਬਾਅਦ ਜਨਮੇ ਖਿਡਾਰੀ ਹੀ ਹਿੱਸਾ ਲੈ ਸਕਦੇ ਹਨ। ਹਿੱਸਾ ਲੈਣ ਵਾਲੇ ਖਿਡਾਰੀ ਆਪਣੇ ਅਸਲ ਜਨਮ ਸਰਟੀਫਿਕੇਟ ਅਤੇ ਅਸਲ ਆਧਾਰ ਕਾਰਡ ਨਾਲ ਲੈ ਕੇ ਆਉਣ। ਇਹ ਦਸਤਾਵੇਜ਼ ਨਾ ਲਿਆਉਣ ਦੀ ਸੂਰਤ ’ਚ ਖਿਡਾਰੀ ਨੂੰ ਚੋਣ ਟ੍ਰਾਇਲਾਂ ’ਚ ਹਿੱਸਾ ਨਹੀਂ ਲੈਣ ਦਿੱਤਾ ਜਾਵੇਗਾ।