ਨਿਗਮ ’ਤੇ 70 ਕਰੋੜ ਤੋਂ ਵੱਧ ਦੀਆਂ ਠੇਕੇਦਾਰਾਂ ਦੀਆਂ ਦੇਣਦਾਰੀਆਂ ਖੜ੍ਹੀਆਂ ਨਗਰ ਨਿਗਮ ਤੇ 70 ਕਰੋੜ ਤੋਂ ਵੱਧ ਦੀਆਂ ਠੇਕੇਦਾਰਾਂ ਦੀਆਂ ਦੇਣਦਾਰੀਆਂ ਖੜੀਆਂ
Publish Date: Sat, 31 Oct 2026 08:22 PM (IST)
Updated Date: Sun, 01 Nov 2026 04:05 AM (IST)
ਦੀਵਾਲੀ ਨੂੰ ਇਕ ਹਫਤਾ ਠੇਕੇਦਾਰਾਂ ਨੂੰ ਕੋਈ ਭੁਗਤਾਨ ਨਹੀ ਤਨਖਾਹਾਂ ਭੁਗਤਾਉਣ ’ਚ ਵੀ ਹੋ ਸਕਦੀ ਹੈ ਮੁਸ਼ਕਲ ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਨਗਰ ਨਿਗਮ ਦੀ ਆਰਥਿਕ ਹਾਲਤ ਖਰਾਬ ਹੋਣ ਕਾਰਨ ਉਸ ’ਤੇ ਠੇਕੇਦਾਰਾਂ ਦੀਆਂ ਲੱਗਭਗ 70 ਕਰੋੜ ਤੋਂ ਵੱਧ ਦੀਆਂ ਦੇਣਦਾਰੀਆਂ ਖੜ੍ਹੀਆਂ ਹੋ ਗਈਆਂ ਹਨ। ਨਗਰ ਨਿਗਮ ਦੇ ਵਿਕਾਸ ਕੰਮ ਕਰ ਰਹੇ ਠੇਕੇਦਾਰਾਂ ਨੂੰ ਹਰ ਸਾਲ ਦੀਵਾਲੀ ਮੌਕੇ ਹਫਤਾ ਪਹਿਲਾਂ ਹੀ ਨਿਗਮ ਪ੍ਰਸ਼ਾਸਨ ਵੱਲੋਂ ਕੁੱਲ ਭੁਗਤਾਨ ਦੀ ਰਕਮ ’ਚੋਂ 10 ਤੋਂ 20 ਫੀਸਦੀ ਰਕਮ ਦਾ ਭੁਗਤਾਨ ਹੋ ਜਾਂਦਾ ਸੀ ਪਰ ਇਸ ਵਾਰ ਅਜੇ ਤਕ ਕਿਸੇ ਵੀ ਠੇਕੇਦਾਰ ਨੂੰ ਕੀਤੇ ਗਏ ਕੰਮਾਂ ਦੀ ਕੁੱਲ ਰਕਮ ਦਾ ਕੁਝ ਵੀ ਭੁਗਤਾਨ ਨਹੀਂ ਹੋ ਸਕਿਆ, ਜਿਸ ਕਾਰਨ ਠੇਕੇਦਾਰ ਨਗਰ ਨਿਗਮ ਪ੍ਰਸ਼ਾਸਨ ਤੋਂ ਕਾਫੀ ਨਿਰਾਸ਼ ਹਨ ਤੇ ਫਿਰ ਉਹ ਇਸ ਉਮੀਦ ’ਚ ਹਨ ਕਿ ਸ਼ਾਇਦ ਨਿਗਮ ਕਮਿਸ਼ਨਰ ਕਿਸੇ ਨਾ ਕਿਸੇ ਤਰੀਕੇ ਉਨ੍ਹਾਂ ਨੂੰ ਹੋਰ ਕਿਸੇ ਹੈਡ ’ਚੋਂ ਭੁਗਤਾਨ ਕਰ ਸਕਦੇ ਹਨ। ਕੁਝ ਠੇਕੇਦਾਰ ਸ਼ਾਸਕੀ ਤੇ ਐੱਮਡੀਐੱਫ ਦੇ ਆਏ ਫੰਡਾਂ ਦੇ ਵਿਕਾਸ ਕੰਮ ਹੀ ਕਰ ਰਹੇ ਹਨ, ਜਿਥੋਂ ਉਨ੍ਹਾਂ ਨੂੰ ਆਸਾਨੀ ਨਾਲ ਭੁਗਤਾਨ ਹੋ ਸਕਦਾ ਹੈ। ਠੇਕੇਦਾਰਾਂ ਦਾ ਕਹਿਣਾ ਹੈ ਕਿ ਦੀਵਾਲੀ ਦੇਸ਼ ਦਾ ਸਭ ਤੋਂ ਵੱਡਾ ਤਿਉਹਾਰ ਹੁੰਦਾ ਹੈ, ਜਿੱਥੇ ਮਾਲਕ ਆਪਣੇ ਅਧੀਨ ਕਰਮਚਾਰੀਆਂ ਤੇ ਲੇਬਰ ਨੂੰ ਇਸ ਖੁਸ਼ੀ ਦੇ ਤਿਊਹਾਰ ਮਨਾਉਣ ਲਈ ਅਲੱਗ ਤੋਂ ਭਗਤਾਨ ਕਰਦੇ ਹਨ, ਪਰ ਇਸ ਵਾਰ ਉਹ ਵੀ ੳਮੀਦ ਨਹੀਂ ਜਾਪਦੀ ਹੈ। ਬਾਕਸ ਤਨਖਾਹਾਂ ’ਚ ਵੀ ਹੋ ਸਕਦੀ ਹੈ ਦੇਰ ਆਰਥਿਕ ਸੰਕਟ ਕਾਰਨ ਨਗਰ ਨਿਗਮ ਨਿਗਮ ਪ੍ਰਸ਼ਾਸਨ ਨੂੰ ਲੱਗਭਗ 2500 ਤੋਂ ਵੱਧ ਕਰਮਚਾਰੀਆਂ ਦੀਆਂ ਤਨਖਾਹਾਂ ਦਾ ਭੁਗਤਾਨ ਕਰਨਾ ਮੁਸ਼ਕਲ ਹੋ ਸਕਦਾ ਹੈ, ਕਿਉਂਕਿ ਨਗਰ ਨਿਗਮ ਨੇ ਠੇਕੇਦਾਰਾਂ ਨੂੰ ਭੁਗਤਾਨ ਅਜੇ ਤਕ ਕੋਈ ਭੁਗਤਾਨ ਨਹੀਂ ਕੀਤਾ ਹੈ ਤੇ ਆਮ ਤੌਰ ’ਤੇ ਸਭ ਤੋਂ ਪਹਿਲਾਂ ਚੌਥਾ ਦਰਜਾ ਕਰਮਚਾਰੀਆਂ ਨੂੰ ਭੁਗਤਾਨ ਕੀਤਾ ਜਾਂਦਾ ਹੈ ਪਰ ਉਨ੍ਹਾਂ ਦੇ ਖਾਤਿਆਂ ’ਚ ਵੀ ਸਰਕਾਰ ਵੱਲੋਂ ਕੋਈ ਰਕਮ ਜਮਾਂ ਨਹੀਂ ਕਰਵਾਈ ਗਈ ਹੈ, ਜਦੋਂਕਿ ਆਮ ਤੌਰ ’ਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਤਨਖਾਹ ਦਾ ਭੁਗਤਾਨ ਹਫਤੇ ਬਾਅਦ ਹੀ ਹੁੰਦਾ ਹੈ। ਨਗਰ ਨਿਗਮ ਦੇ ਸੂਤਰਾਂ ਅਨਸਾਰ ਹਾਕੀ ਚੈਂਪੀਅਨਸ਼ਿਪ ਲਈ ਪੰਜਾਬ ਸਰਕਾਰ ਨੇ 5 ਕਰੋੜ ਦੀ ਨਗਰ ਨਿਗਮ ਨੂੰ ਗ੍ਰਾਂਟ ਭੇਜੀ ਸੀ, ਜਿਹੜੀ ਕਿ ਬਰਲਟਨ ਪਾਰਕ ਦੇ ਵਿਕਾਸ ਕੰਮ ’ਤੇ ਹੀ ਖਰਚ ਹੋਈ ਹੈ।