- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀਚੇਵਾਲ ਵਿਖੈ ਜੋਨਲ ਅਥਲੈਟਿਕਸ ਟੂਰਨਾਮੈਂਟ ਕਰਵਾਇਆ

-ਸੀਚੇਵਾਲ ’ਚ ਜ਼ੋਨਲ ਅਥਲੈਟਿਕਸ ਟੂਰਨਾਮੈਂਟ ਕਰਵਾਇਆ
-ਪੰਜਾਬ ਇੰਫੋਟੈੱਕ ਦੇ ਡਾਇਰੈਕਟਰ ਨੇ ਜੇਤੂਆਂ ਨੂੰ ਸਨਮਾਨਿਆ
ਪ੍ਰਿਤਪਾਲ ਸਿੰਘ,ਪੰਜਾਬੀ ਜਾਗਰਣ, ਸ਼ਾਹਕੋਟ- ਸੰਤ ਅਵਤਾਰ ਸਿੰਘ ਯਾਦਗਾਰੀ ਸਟੇਡੀਅਮ ਸੀਚੇਵਾਲ ’ਚ ਜ਼ੋਨ ਨੰਬਰ 16 ਦਾ ਸਾਲਾਨਾ ਜ਼ੋਨਲ ਅਥਲੈਟਿਕਸ ਟੂਰਨਾਮੈਂਟ ਕਰਵਾਇਆ ਗਿਆ। ਇਸ ਖੇਡ ਸਮਾਗਮ ਵਿੱਚ ਪੰਜਾਬ ਇੰਫੋਟੈਕ ਦੇ ਡਾਇਰੈਕਟਰ ਬੀਬੀ ਰਣਜੀਤ ਕੌਰ ਕਾਕੜ ਕਲਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਆਪਣੇ ਕਰ-ਕਮਲਾਂ ਨਾਲ ਜੇਤੂ ਬੱਚਿਆਂ ਨੂੰ ਇਨਾਮ, ਮੈਡਲ ਅਤੇ ਟਰਾਫ਼ੀਆਂ ਵੰਡ ਕੇ ਸਨਮਾਨਿਤ ਕੀਤਾ। ਇਸ ਟੂਰਨਾਮੈਂਟ ’ਚ ਸ਼ਾਹਕੋਟ ਤੇ ਲੋਹੀਆਂ ਦੇ ਵੱਖ-ਵੱਖ ਸਰਕਾਰੀ ਤੇ ਗੈਰ-ਸਰਕਾਰੀ ਸਕੂਲਾਂ ਦੇ ਲਗਭਗ 350 ਖਿਡਾਰੀਆਂ ਨੇ ਹਿੱਸਾ ਲਿਆ।
ਸਮਾਗਮ ਨੂੰ ਸੰਬੋਧਨ ਕਰਦਿਆਂ ਬੀਬੀ ਰਣਜੀਤ ਕੌਰ ਕਾਕੜ ਕਲਾਂ ਨੇ ਖਿਡਾਰੀਆਂ ਦੇ ਜਜ਼ਬੇ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਨੇ ਬੱਚਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਖੇਡਾਂ ਮਨੁੱਖੀ ਜੀਵਨ ਦਾ ਅਹਿਮ ਅੰਗ ਹਨ ਜੋ ਨਾ ਸਿਰਫ਼ ਸਰੀਰਕ ਅਤੇ ਮਾਨਸਿਕ ਵਿਕਾਸ ਕਰਦੀਆਂ ਹਨ, ਬਲਕਿ ਅਨੁਸ਼ਾਸਨ ਤੇ ਭਾਈਚਾਰਕ ਸਾਂਝ ਵੀ ਸਿਖਾਉਂਦੀਆਂ ਹਨ। ਉਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਵਰਗੀਆਂ ਬੁਰਾਈਆਂ ਤੋਂ ਦੂਰ ਰਹਿ ਕੇ ਖੇਡਾਂ ਦੇ ਖੇਤਰ ਵਿੱਚ ਦੇਸ਼ ਅਤੇ ਇਲਾਕੇ ਦਾ ਨਾਂ ਰੋਸ਼ਨ ਕਰਨ ਲਈ ਪ੍ਰੇਰਿਤ ਕੀਤਾ।
ਟੂਰਨਾਮੈਂਟ ਦੇ ਅੰਡਰ-14 ਲੜਕਿਆਂ ਦੇ 100 ਮੀਟਰ ਰੇਸ ਮੁਕਾਬਲੇ ਵਿੱਚ ਪਹਿਲਾ ਸਥਾਨ ਗੌਰਮਿੰਟ ਹਾਈ ਸਕੂਲ, ਰੂਪੇਵਾਲ,ਦੂਜਾ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ, ਪੂਨੀਆ ਤੇ ਤੀਜਾ ਸਥਾਨ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ, ਮੁੱਲੇਵਾਲ ਖਹਿਰਾ ਨੇ ਪ੍ਰਾਪਤ ਕੀਤਾ। ਇਸ ਮੌਕੇ ਬਾਬਾ ਸੁਰਜੀਤ ਸਿੰਘ ਸ਼ੰਟੀ, ਜੋਨਲ ਪ੍ਰਧਾਨ ਜਸਪਾਲਜੀਤ ਕੌਰ, ਜੋਨਲ ਸਕੱਤਰ ਪਰਮਿੰਦਰ ਮੁਤੀ, ਹੈੱਡ ਮਾਸਟਰ ਸੁਖਵਿੰਦਰਪ੍ਰੀਤ ਸਿੰਘ, ਲੈਕਚਰਾਰ ਅੰਮ੍ਰਿਤਪਾਲ ਸਿੰਘ (ਬਜਵਾ ਕਲਾਂ), ਬਾਬਾ ਸੁਖਜੀਤ ਸਿੰਘ ਸੀਚੇਵਾਲ, ਮਨਦੀਪ ਸਿੰਘ ਝੀਤਾ (ਪੀਏ), ਲਛਮਣ ਸਿੰਘ ਪੂੰਨੀਆ, ਸੋਨੂੰ ਕਾਕੜ, ਤੇਜ਼ੀ ਕੰਗ, ਗੁਲਸ਼ੇਰ ਸਿੰਘ, ਹਰਜੀਤ ਸਿੰਘ ਮੰਨਾ, ਸਰਪੰਚ ਜੋਗਾ ਸਿੰਘ, ਹਰਮਿੰਦਰ ਸਿੰਘ ਪੱਡਾ ਆਦਿ ਹਾਜ਼ਰ ਸਨ। ਸਮਾਗਮ ਦੇ ਅੰਤ ’ਚ ਜ਼ੋਨਲ ਪ੍ਰਬੰਧਕੀ ਟੀਮ ਵੱਲੋਂ ਮੁੱਖ ਮਹਿਮਾਨ ਬੀਬੀ ਰਣਜੀਤ ਕੌਰ ਕਾਕੜ ਕਲਾਂ, ਆਏ ਹੋਏ ਸਮੂਹ ਮਹਿਮਾਨਾਂ, ਸਕੂਲ ਅਧਿਆਪਕਾਂ, ਕੋਚਾਂ ਤੇ ਖਿਡਾਰੀਆਂ ਦਾ ਧੰਨਵਾਦ ਕੀਤਾ ਗਿਆ।