ਭਾਜਪਾ ਆਗੂ ਤੇ ਸੰਘ ਦਫਤਰਾਂ ਦੇ ਬਾਹਰ ਸੁਰੱਖਿਆ ਕਰੜੀ
ਜਾਗਰਣ ਸੰਵਾਦਦਾਤਾ, ਜਲੰਧਰ :
Publish Date: Thu, 02 Apr 2026 09:34 PM (IST)
Updated Date: Thu, 02 Apr 2026 09:37 PM (IST)
ਜਾਗਰਣ ਸੰਵਾਦਦਾਤਾ, ਜਲੰਧਰ : ਜਲੰਧਰ ’ਚ ਸਾਬਕਾ ਭਾਜਪਾ ਮੰਤਰੀ ਮਨੋਰੰਜਨ ਕਾਲੀਆ ਦੇ ਘਰ ’ਤੇ ਹੋਏ ਗ੍ਰੇਨੇਡ ਹਮਲੇ ਮਗਰੋਂ ਸੁਰੱਖਿਆ ਪ੍ਰਬੰਧਾਂ ਨੂੰ ਪੂਰੀ ਤਰ੍ਹਾਂ ਕਰੜਾ ਕੀਤਾ ਗਿਆ ਹੈ। ਸੈਂਟਰਲ ਟਾਊਨ ਸਥਿਤ ਉਨ੍ਹਾਂ ਦੇ ਰਿਹਾਇਸ਼ ਦੇ ਬਾਹਰ ਪੁਲਿਸ ਦੀ ਤਾਇਨਾਤੀ ਵਧਾ ਦਿੱਤੀ ਗਈ ਹੈ ਤੇ ਉੱਥੇ ਇਕ ਆਰਜ਼ੀ ਚੌਕੀ ਵੀ ਬਣਾਈ ਗਈ ਹੈ, ਜਿੱਥੇ ਲਗਪਗ 15 ਪੁਲਿਸ ਮੁਲਾਜ਼ਮ ਲਗਾਤਾਰ ਨਿਗਰਾਨੀ ਕਰ ਰਹੇ ਹਨ। ਨਾਲ ਹੀ, ਪਾਸੇ ਸੂਰਿਆ ਐਨਕਲੇਵ ਸਥਿਤ ਅਕਸ਼ਰਧਾਮ ਮੰਦਰ, ਜਿੱਥੇ ਸੰਘ ਦਾ ਦਫਤਰ ਵੀ ਚੱਲਦਾ ਹੈ, ਦੇ ਬਾਹਰ ਵੀ ਸੁਰੱਖਿਆ ਵਧਾ ਦਿੱਤੀ ਗਈ ਹੈ। ਇੱਥੇ ਲਗਪਗ 10 ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ, ਭਾਜਪਾ ਤੇ ਸੰਘ ਨਾਲ ਜੁੜੇ ਹੋਰ ਦਫਤਰਾਂ ਦੇ ਬਾਹਰ ਵੀ ਪੁਲਿਸ ਅਲਰਟ ਮੋਡ 'ਤੇ ਹੈ। ਪੁਲਿਸ ਅਧਿਕਾਰੀਆਂ ਅਨੁਸਾਰ, ਸ਼ਹਿਰ ’ਚ ਅਮਨ-ਕਾਨੂੰਨ ਬਣਾਈ ਰੱਖਣ ਤੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਹਰ ਸੰਵੇਦਨਸ਼ੀਲ ਥਾਂ 'ਤੇ ਖਾਸ ਨਜ਼ਰ ਰੱਖੀ ਜਾ ਰਹੀ ਹੈ।