
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸੁਤੰਤਰਤਾ ਦਿਵਸ ਮੌਕੇ ਸੈਕਟਰ ਅਫ਼ਸਰ ਮੁੱਖ ਅਧਿਆਪਕ ਜਸਪਾਲ ਸੰਧੂ ਨੂੰ ਕੀਤਾ ਸਨਮਾਨਿਤ

ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ : ਬੀਤੇ ਦਿਨੀਂ ਤਹਿਸੀਲ ਪੱਧਰੀ ਸਰਕਾਰੀ ਸਮਾਗਮ ਦੌਰਾਨ ਪੰਜਾਬ ’ਚ ਚੱਲ ਰਹੀ ਐੱਸਆਈਆਰ ਲਈ ਨਿਯੁਕਤ ਕੀਤੇ ਗਏ ਸਰਕਾਰੀ ਹਾਈ ਸਕੂਲ ਅੱਪਰਾ ਦੇ ਮੁੱਖ ਅਧਿਆਪਕ ਜਸਪਾਲ ਸੰਧੂ ਨੂੰ ਐੱਸਆਈਆਰ ਦਾ ਕੰਮ ਸੁਚੱਜੇ ਤੇ ਪ੍ਰਭਾਵਸ਼ਾਲੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਉਨਾਂ ਨੂੰ ਐੱਸਡੀਐੱਮ ਫਿਲੌਰ ਦੀਪਕ ਭਾਟੀਆ, ਡੀਐੱਸਪੀ ਭਰਤ ਮਸੀਹ ਤੇ ਹਲਕਾ ਇੰਚਾਰਜ ਹਰਜੋਤ ਕੌਰ ਲੋਹਟੀਆ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮੂਹ ਇਲਾਕਾ ਵਾਸੀਆਂ ’ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਜਸਪਾਲ ਸੰਧੂ ਨੇ ਇਸ ਖ਼ੁਸ਼ੀ ਦੇ ਮੌਕੇ ’ਤੇ ਗੱਲਬਾਤ ਕਰਦਿਆਂ ਕਿਹਾ ਕਿ ਮੇਰੇ ਤਕਨੀਕੀ ਸਹਾਇਕ ਹਰਜੀਤ ਸਿੰਘ ਤੇ ਸੈਕਟਰ 12 ਦੇ ਸਮੂਹ ਬੀਐੱਲਓ ਦੇ ਸਹਿਯੋਗ ਨਾਲ ਸਮੇਂ ਸਿਰ ਤੇ ਪ੍ਰਭਾਵਸ਼ਾਲੀ ਢੰਗ ਨਾਲ ਐੱਸਆਈਆਰ ਦਾ ਕੰਮ ਨਿਪਟਾਉਣ ਕਾਰਨ ਹੀ ਮੈਨੂੰ ਇਹ ਸਨਮਾਨ ਮਿਲਿਆ ਹੈ। ਮੈਂ ਆਪਣੀ ਸਾਰੀ ਟੀਮ ਦਾ ਇਸ ਸਨਮਾਨ ਲਈ ਧੰਨਵਾਦ ਕਰਦਾ ਹਾਂ ਤੇ ਇਹ ਖੁਸ਼ੀ ਸਾਰੀ ਟੀਮ ਦੇ ਨਾਮ ਕਰਦਾ ਹਾਂ ਜਿਨ੍ਹਾਂ ਦੀ ਮਿਹਨਤ ਸਦਕਾ ਅੱਜ ਆਜ਼ਾਦੀ ਦਿਹਾੜੇ ’ਤੇ ਵਿਸ਼ੇਸ਼ ਸਨਮਾਨ ਪ੍ਰਾਪਤ ਹੋਇਆ ਹੈ।