ਗੁਰੂ ਘਰ ਦੇ ਸਕੱਤਰ ਕਾਹਲੋਂ ਸਨਮਾਨਿਤ
35 ਸਾਲ ਤੋਂ ਨਿਸ਼ਕਾਮ ਸੇਵਾਵਾਂ ਨਿਭਾਉਣ ਵਾਲੇ ਗੁਰੂ ਘਰ ਦੇ ਸਕੱਤਰ ਸਨਮਾਨਿਤ
Publish Date: Sun, 01 Nov 2026 09:17 PM (IST)
Updated Date: Sun, 01 Nov 2026 09:20 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੋਲਡਨ ਐਵੀਨਿਊ ਮਕਸੂਦਾਂ ਵਿਖੇ ਪਿਛਲੇ 35 ਸਾਲਾਂ ਤੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਸਕੱਤਰ ਫਿਜੀਓਥੈਰੇਪੀ ਸੈਂਟਰ, ਸਿਲਾਈ ਸੈਂਟਰ ਲਈ ਨਿਸ਼ਕਾਮ ਸੇਵਾਵਾਂ ਨਿਭਾਉਣ ਵਾਲੇ ਹਰਭਜਨ ਸਿੰਘ ਕਾਹਲੋਂ ਨੂੰ ਵੱਖ-ਵੱਖ ਸੋਸਾਇਟੀਆਂ ਦੇ ਆਗੂ ਰਣਜੀਤ ਸਿੰਘ ਗੋਲਡੀ ਦੇ ਗ੍ਰਹਿ ਮਕਸੂਦਾਂ ਵਿਖੇ ਉਨ੍ਹਾਂ ਦੀ ਪਤਨੀ ਸੁਖਵਿੰਦਰ ਕੌਰ ਵੱਲੋਂ ਸਿਰੋਪਾਓ ਦੁਸ਼ਾਲਾ ਤੇ ਹੋਰ ਵਸਤਾਂ ਭੇਟ ਕਰ ਕੇ ਸਨਮਾਨਿਤ ਕੀਤਾ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਵੱਲੋਂ ਉਨਾਂ ਦੀ ਸ਼ਲਾਘਾ ਕਰਦਿਆਂ ਉਨਾਂ ਦੀ ਲੰਮੀ ਉਮਰ ਤੇ ਅਜਿਹੀ ਸਹਿਜ ਅਵਸਥਾ ’ਚ ਰਹਿ ਕੇ ਵਿਦੇਸ਼ ਯਾਤਰਾ ਸਫ਼ਲ ਕਰਨ ਦੀ ਕਾਮਨਾ ਕੀਤੀ ਗਈ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਮੁਖ ਸਿੰਘ ਐੱਮਏ, ਸਕੱਤਰ ਕਸ਼ਮੀਰ ਸਿੰਘ ਬੱਲ, ਖਜਾਨਚੀ ਰਘਬੀਰ ਸਿੰਘ, ਸਾਬਕਾ ਸਕੱਤਰ ਗੁਰਜੀਤ ਸਿੰਘ ਵੇਹਗਲ, ਸਾਬਕਾ ਖਜਾਨਚੀ ਹਰਜੀਤ ਸਿੰਘ, ਕਸ਼ਮੀਰ ਸਿੰਘ ਮੁਲਤਾਨੀ, ਅਮਰੀਕ ਸਿੰਘ ਟਾਹਲੀ, ਸਰਬਜੀਤ ਸਿੰਘ ਮੁਲਤਾਨੀ, ਹਰਜੀਤ ਸਿੰਘ ਠੇਕੇਦਾਰ, ਸ਼ਾਮ ਸਿੰਘ, ਹਰਵਿੰਦਰ ਸਿੰਘ ਟੀਟੂ, ਗੋਲਡੀ ਕਰਤਾਰਪੁਰ ,ਸੁਖਵਿੰਦਰ ਕੌਰ, ਬਲਵਿੰਦਰ ਸਿੰਘ ਦਿੱਲੀ, ਹਰਜਿੰਦਰ ਸਿੰਘ ਉਬਰਾਏ, ਕੁਲਵੰਤ ਸਿੰਘ ਐੱਸਡੀਓ ਆਦਿ ਵੱਲੋਂ ਉਨ੍ਹਾਂ ਨੂੰ ਵਧਾਈ ਦਿੱਤੀ।