- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
35 ਸਾਲ ਤੋਂ ਨਿਸ਼ਕਾਮ ਸੇਵਾਵਾਂ ਨਿਭਾਉਣ ਵਾਲੇ ਗੁਰੂ ਘਰ ਦੇ ਸਕੱਤਰ ਸਨਮਾਨਿਤ

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੋਲਡਨ ਐਵੀਨਿਊ ਮਕਸੂਦਾਂ ਵਿਖੇ ਪਿਛਲੇ 35 ਸਾਲਾਂ ਤੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਸਕੱਤਰ ਫਿਜੀਓਥਰਾਪੀ ਸੈਂਟਰ, ਸਲਾਈ ਸੈਂਟਰ ਲਈ ਨਿਸ਼ਕਾਮ ਸੇਵਾਵਾਂ ਨਿਭਾਉਣ ਵਾਲੇ ਹਰਭਜਨ ਸਿੰਘ ਕਾਹਲੋਂ ਨੂੰ ਵੱਖ-ਵੱਖ ਸੁਸਾਇਟੀਆਂ ਦੇ ਆਗੂ ਰਣਜੀਤ ਸਿੰਘ ਗੋਲਡੀ ਦੇ ਗ੍ਰਹਿ ਮਕਸੂਦਾਂ ਵਿਖੇ ਉਨ੍ਹਾਂ ਤੇ ਉਨ੍ਹਾਂ ਦੀ ਪਤਨੀ ਸੁਖਵਿੰਦਰ ਕੌਰ ਵੱਲੋਂ ਸਿਰੋਪਾਓ ਦੁਸ਼ਾਲਾ ਤੇ ਹੋਰ ਵਸਤਾਂ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਵੱਲੋਂ ਸ਼ਲਾਘਾ ਕਰਦਿਆਂ ਲੰਮੀ ਉਮਰ ਤੇ ਅਜਿਹੀ ਸਹਿਜ ਅਵਸਥਾ ’ਚ ਰਹਿ ਕੇ ਵਿਦੇਸ਼ ਯਾਤਰਾ ਸਫਲੀ ਕਰਨ ਦੀ ਕਾਮਨਾ ਕੀਤੀ ਗਈ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਮੁਖ ਸਿੰਘ ਐੱਮਏ, ਸਕੱਤਰ ਕਸ਼ਮੀਰ ਸਿੰਘ ਬੱਲ, ਖਜ਼ਾਨਚੀ ਰਘਬੀਰ ਸਿੰਘ, ਸਾਬਕਾ ਸਕੱਤਰ ਗੁਰਜੀਤ ਸਿੰਘ ਵੇਹਗਲ, ਸਾਬਕਾ ਖਜ਼ਾਨਚੀ ਹਰਜੀਤ ਸਿੰਘ, ਕਸ਼ਮੀਰ ਸਿੰਘ ਮੁਲਤਾਨੀ, ਅਮਰੀਕ ਸਿੰਘ ਟਾਹਲੀ, ਸਰਬਜੀਤ ਸਿੰਘ ਮੁਲਤਾਨੀ, ਹਰਜੀਤ ਸਿੰਘ ਠੇਕੇਦਾਰ, ਸ਼ਾਮ ਸਿੰਘ, ਹਰਵਿੰਦਰ ਸਿੰਘ ਟੀਟੂ, ਗੋਲਡੀ ਕਰਤਾਰਪੁਰ, ਸੁਖਵਿੰਦਰ ਕੌਰ, ਬਲਵਿੰਦਰ ਸਿੰਘ ਦਿੱਲੀ, ਹਰਜਿੰਦਰ ਸਿੰਘ ਉਬਰਾਏ, ਕੁਲਵੰਤ ਸਿੰਘ ਐੱਸਡੀਓ ਆਦਿ ਵੱਲੋਂ ਵੀ ਵਧਾਈ ਦਿੱਤੀ ਗਈ।