- ਮੰਡੀ ਰੋਡ ਸਥਿਤ

- ਮੰਡੀ ਰੋਡ ਸਥਿਤ ਕਿਸ਼ਨ ਨਗਰ ’ਚੋਂ 7 ਜਨਵਰੀ ਨੂੰ ਚੋਰੀ ਹੋਈ ਸੀ ਬਾਈਕ
- ਪੁਲਿਸ ਕਮਿਸ਼ਨਰ ਨੇ ਕਿਹਾ, ਚੋਰ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਵੇਗਾ
ਸੰਵਾਦ ਸਹਿਯੋਗੀ, ਜਾਗਰਣ, ਜਲੰਧਰ
ਜਲੰਧਰ ਦੀ ਮੰਡੀ ਰੋਡ ਸਥਿਤ ਕਿਸ਼ਨ ਨਗਰ ’ਚੋਂ ਇਕ ਮਹੀਨਾ ਪਹਿਲਾਂ ਚੋਰੀ ਹੋਈ ਬਾਈਕ ਦਾ ਜੰਮੂ ’ਚ ਦੂਜੀ ਵਾਰ ਚਲਾਨ ਕੱਟਿਆ ਗਿਆ ਹੈ। ਪਹਿਲਾਂ 12 ਫਰਵਰੀ ਨੂੰ ਜੰਮੂ ਦੇ ਸਾਂਬਾ ’ਚ ਬਿਨਾਂ ਹੈਲਮੈਟ ਦੇ ਚਲਾਨ ਕੱਟਣ ਦਾ ਸੁਨੇਹਾ ਆਇਆ, ਜਿਸ 'ਤੇ ਬਾਈਕ ਦੇ ਮਾਲਕ ਪੁਨੀਤ ਨੇ ਥਾਣਾ ਤਿੰਨ ਦੀ ਪੁਲਿਸ ਨੂੰ ਜਾਣਕਾਰੀ ਦਿੱਤੀ। ਪੁਲਿਸ ਨੇ ਕਿਹਾ ਕਿ ਉਹ ਅੱਜ ਵੀਆਈਪੀ ਡਿਊਟੀ 'ਚ ਰੁਝੇ ਹੋਏ ਹਨ, ਕੱਲ੍ਹ ਜੰਮੂ ਪੁਲਿਸ ਨਾਲ ਸੰਪਰਕ ਕਰਨਗੇ ਪਰ ਕੋਈ ਕਾਰਵਾਈ ਨਹੀਂ ਹੋਈ। 15 ਫਰਵਰੀ ਨੂੰ ਉਸੇ ਮੋਟਰਸਾਈਕਲ ਦਾ ਜੰਮੂ ’ਚ ਬਿਨਾਂ ਹੈਲਮੈਟ ਦਾ ਚਲਾਨ ਕੱਟਿਆ ਗਿਆ। ਦੂਜੀ ਵਾਰ ਪੁਨੀਤ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਤਾਂ ਉਨ੍ਹਾਂ ਨੇ ਕਿਹਾ ਕਿ ਅੱਜ ਸ਼ਿਵਰਾਤਰੀ ਹੈ, ਪੁਲਿਸ ਰੁੱਝੀ ਹੋਈ ਹੈ। ਪੀੜਤ ਨੇ ਸਾਂਬਾ ਤੇ ਜੰਮੂ ਪੁਲਿਸ ਨਾਲ ਵੀ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਦੱਸਿਆ ਕਿ ਉਹ ਵਾਇਰਲੈੱਸ 'ਤੇ ਇਹ ਸੁਨੇਹਾ ਦੇ ਕੇ ਮੋਟਰਸਾਈਕਲ ਨੂੰ ਫੜਨ ਦੀ ਕੋਸ਼ਿਸ਼ ਕਰਨਗੇ। ਮੰਗਲਵਾਰ ਨੂੰ ਬਾਈਕ ਦੇ ਮਾਲਕ ਪੁਨੀਤ ਖੰਨਾ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੂੰ ਮਿਲੇ। ਸੀਪੀ ਨੇ ਯਕੀਨ ਦਿਵਾਇਆ ਕਿ ਚੋਰ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਵੇਗਾ।
ਬਾਈਕ ਦੇ ਮਾਲਕ ਪੁਨੀਤ ਖੰਨਾ ਨੇ ਦੱਸਿਆ ਕਿ 7 ਜਨਵਰੀ ਦੀ ਸ਼ਾਮ ਉਸ ਦੇ ਘਰ ਬਾਹਰੋਂ ਚੋਰ ਉਸ ਦੀ ਡਿਸਕਵਰ ਬਾਈਕ (ਪੀਬੀ08-ਏਐਕਸ-6273) ਚੋਰੀ ਕਰ ਲੈ ਗਿਆ ਸੀ, ਜਿਸ ਦੀ ਸ਼ਿਕਾਇਤ ਉਸਨੇ ਥਾਣਾ ਤਿੰਨ ਦੀ ਪੁਲਿਸ ਨੂੰ ਦਿੱਤੀ ਸੀ। ਪੁਲਿਸ ਨੇ ਕੇਸ ਦਰਜ ਤਾਂ ਕਰ ਲਿਆ ਪਰ ਚੋਰ ਦਾ ਕੋਈ ਪਤਾ ਨਹੀਂ ਲੱਗਾ। ਉਹ ਪਿਛਲੇ ਵੀਰਵਾਰ ਦੁਪਹਿਰ ਘਰ ’ਚ ਸੀ ਜਦੋਂ ਉਸਦੇ ਮੋਬਾਈਲ 'ਤੇ ਚਲਾਨ ਕੱਟਣ ਦਾ ਸੁਨੇਹਾ ਆਇਆ। ਸੁਨੇਹੇ ’ਚ ਚਲਾਨ ਦੇ ਨਾਲ ਬਾਈਕ ਚਲਾਉਣ ਵਾਲੇ ਵਿਅਕਤੀ ਦੀ ਤਸਵੀਰ ਵੀ ਸੀ। ਉਸ ਨੇ ਸੁਨੇਹਾ ਖੋਲ੍ਹਿਆ ਤਾਂ ਪਤਾ ਲੱਗਾ ਕਿ ਉਸ ਦੀ ਬਾਈਕ ਦਾ ਚਲਾਨ ਜੰਮੂ ਕਸ਼ਮੀਰ ਦੇ ਸਾਂਬਾ ’ਚ ਕੱਟਿਆ ਗਿਆ ਹੈ। ਉਸ ਨੇ ਪਹਿਲਾਂ ਸਾਂਬਾ ਪੁਲਿਸ ਨਾਲ ਸੰਪਰਕ ਕਰਕੇ ਚੋਰੀ ਹੋਈ ਬਾਈਕ ਦੀ ਜਾਣਕਾਰੀ ਦਿੱਤੀ ਤੇ ਐੱਫਆਈਆਰ ਦੀ ਕਾਪੀ ਭੇਜੀ ਤਾਂ ਉੱਥੋਂ ਪੁਲਿਸ ਨੇ ਜਵਾਬ ਦਿੱਤਾ ਕਿ ਬਾਈਕ ਚਲਾਉਣ ਵਾਲੇ ਨੇ ਹੈਲਮੈਟ ਨਹੀਂ ਪਾਇਆ ਸੀ। ਜੇ ਬਾਈਕ ਚੋਰੀ ਹੋਈ ਹੈ ਤਾਂ ਉਹ ਜਲਦੀ ਗ੍ਰਿਫ਼ਤਾਰ ਕਰ ਲੈਣਗੇ। ਐਤਵਾਰ ਨੂੰ ਉਸ ਦੇ ਮੋਬਾਈਲ 'ਤੇ ਫਿਰ ਚਲਾਨ ਕੱਟਣ ਦਾ ਸੁਨੇਹਾ ਆ ਗਿਆ, ਜਿਸ ਨੂੰ ਉਸਨੇ ਖੋਲ੍ਹਿਆ ਤਾਂ ਪਤਾ ਲੱਗਾ ਕਿ ਹੈਲਮੈਟ ਨਾ ਪਾਉਣ ਦਾ ਚਲਾਨ ਕੱਟਿਆ ਗਿਆ ਹੈ। ਇਸ ਤੋਂ ਬਾਅਦ ਉਸ ਨੇ ਫਿਰ ਥਾਣਾ ਤਿੰਨ ਦੀ ਪੁਲਿਸ ਨਾਲ ਸੰਪਰਕ ਕੀਤਾ।
---
ਪੁਲਿਸ ’ਤੇ ਲੱਗੇ ਸਹੀ ਢੰਗ ਨਾਲ ਜਾਂਚ ਨਾ ਕਰਨ ਦੇ ਦੋਸ਼
ਪੀੜਤ ਪੁਨੀਤ ਖੰਨਾ ਨੇ ਦੋਸ਼ ਲਾਇਆ ਕਿ ਜੇ ਪੁਲਿਸ ਚੋਰੀ ਹੋਣ ਦੇ ਅਗਲੇ ਦਿਨ ਹੀ ਸੀਸੀਟੀਵੀ ਕੈਮਰਿਆਂ ਨੂੰ ਠੀਕ ਤਰੀਕੇ ਨਾਲ ਜਾਂਚ ਕਰਦੀ ਤਾਂ ਮੁਲਜ਼ਮ ਪੁਲਿਸ ਦੀ ਗ੍ਰਿਫਤ ਵਿਚ ਹੁੰਦਾ। ਉਸ ਦੀ ਬਾਈਕ ਜੰਮੂ ਨਹੀਂ ਪੁੱਜੀ। ਉਸ ਨੇ ਚੋਰੀ ਹੋਈ ਬਾਈਕ ਦੀ ਸਥਿਤੀ ਤੱਕ ਦੱਸ ਦਿੱਤੀ ਪਰ ਫਿਰ ਵੀ ਪੁਲਿਸ ਮੁਲਜ਼ਮਾਂ ਤੱਕ ਨਹੀਂ ਪੁੱਜੀ ਸਕੀ।