
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਰਿਸ਼ੀ ਦੀ ਮੁੜ ਜਾਣ ਦੀ ਤਿਆਰੀ ’ਚ ਤੇ 11ਵੇਂ ਕਮਿਸ਼ਨਰ ਦੀ ਤਲਾਸ਼ ਜਾਰੀ

ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਰਿਸ਼ੀ ਮੁੜ ਜਾਣ ਦੀ ਤਿਆਰੀ ’ਚ ਹਨ ਤੇ ਹੁਣ ਜਲੰਧਰ ਨਗਰ ਨਿਗਮ ਲਈ ਸਰਕਾਰ 4 ਸਾਲਾਂ ’ਚ 11ਵੇਂ ਕਮਿਸ਼ਨਰ ਦੀ ਭਾਲ ਕਰ ਰਹੀ ਹੈ। ਨਗਰ ਨਿਗਮ ਦੇ ਸੂਤਰਾਂ ਅਨੁਸਾਰ ਸੰਦੀਪ ਰਿਸ਼ੀ ਪਾਸ ਗਲਾਡਾ ਦਾ ਵੀ ਚਾਰਜ ਹੈ ਤੇ ਨਾਲ ਜਲੰਧਰ ਨਗਰ ਨਿਗਮ ਦਾ ਕੰਮ ਵੀ ਕਰਨਾ ਪੈ ਰਿਹਾ ਹੈ। ਉਨ੍ਹਾਂ ਨੂੰ ਗਲਾਡਾ ਦੇ ਦਫਤਰ ਮੋਹਾਲੀ ਵੀ ਜਾਣਾ ਪੈਂਦਾ ਹੈ ਤੇ ਜਲੰਧਰ ਵੀ ਦੇਖਣਾ ਪੈਂਦਾ ਹੈ। ਸਰਕਾਰ ਗਲਾਡਾ ’ਚ ਫੁਲ ਟਾਈਮ ਨਿਯੁਕਤੀ ਹੀ ਚਾਹੁੰਦੀ ਹੈ ਪਰ ਇਹ ਵੀ ਪਤਾ ਲੱਗਾ ਹੈ ਕਿ ਸਰਕਾਰ ਕੁਝ ਸਿਆਸੀ ਕਾਰਨਾਂ ਕਰਕੇ ਗਲਾਡਾ ’ਚ ਕੋਈ ਨਵੀਂ ਨਿਯੁਕਤੀ ਕਰਨਾ ਚਾਹੁੰਦੀ ਹੈ। ਸੰਦੀਪ ਰਿਸ਼ੀ ਨੂੰ ਕਿਸੇ ਹੋਰ ਐਡਜਸਟ ਕਰਨ ਦੀ ਕੋਸ਼ਿਸ਼ ’ਚ ਹੈ। ਇਸੇ ਤਰ੍ਹਾਂ ਹੀ ਜਲੰਧਰ ਨਗਰ ਨਿਗਮ ਲਈ ਵੀ ਕਿਸੇ ਨਵੇਂ ਚਿਹਰੇ ਦੀ ਭਾਲ ’ਚ ਹੈ, ਕਿਉਂਕਿ 2027 ’ਚ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਸਰਕਾਰ ਅਜਿਹੇ ਅਧਿਕਾਰੀ ਦੀ ਨਿਯੁਕਤੀ ਕਰਨਾ ਚਾਹੁੰਦੀ ਹੈ, ਜਿਸ ਦਾ ਲਾਹਾ ਚੋਣਾਂ ਮੌਕੇ ਮਿਲੇ।