ਐੱਸਡੀ ਕਾਲਜ ਫਾਰ ਵੂਮੈਨ ਨੇ ਮਾਤ ਭਾਸ਼ਾ ਦਿਵਸ ਮਨਾਇਆ
ਐੱਸਡੀ ਕਾਲਜ ਫਾਰ ਵੂਮੈਨ ਨੇ ਮਾਤ ਭਾਸ਼ਾ ਦਿਵਸ ਮਨਾਇਆ
Publish Date: Sun, 22 Feb 2026 06:29 PM (IST)
Updated Date: Mon, 23 Feb 2026 04:10 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੀਸੀਐੱਮ ਐੱਸਡੀ ਕਾਲਜ ਫਾਰ ਵੂਮੈਨ ਦੇ ਪੰਜਾਬੀ ਵਿਭਾਗ ਤੇ ਪੀਸੀਐੱਮ ਐੱਸਡੀ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਫਾਰ ਗਰਲਜ਼ ਵੱਲੋਂ ਮਾਤ ਭਾਸ਼ਾ ਦੀ ਮਹੱਤਤਾ ਵਿਸ਼ੇ ਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ’ਚ ਵੱਖ-ਵੱਖ ਜਮਾਤਾਂ ਦੀਆਂ 31 ਵਿਦਿਆਰਥਣਾਂ ਨੇ ਹਿੱਸਾ ਲਿਆ। ਇਸ ਮੁਕਾਬਲੇ ਦਾ ਉਦੇਸ਼ ਵਿਦਿਆਰਥੀਆਂ ਨੂੰ ਆਪਣੀ ਰਚਨਾਤਮਕ ਸਮਰੱਥਾ ਦਾ ਪ੍ਰਦਰਸ਼ਨ ਕਰਨ ਤੇ ਉਨ੍ਹਾਂ ਨੂੰ ਪੰਜਾਬੀ ਭਾਸ਼ਾ ਨਾਲ ਜੋੜਨ ਦਾ ਮੌਕਾ ਦੇਣਾ ਸੀ। ਇਸ ਮੁਕਾਬਲੇ ਦੀ ਜੱਜ ਆਸ਼ਿਮਾ ਚੋਪੜਾ (ਮੁਖੀ, ਫਾਈਨ ਆਰਟ ਵਿਭਾਗ) ਸੀ। ਇਸ ਮੁਕਾਬਲੇ ’ਚ ਬੀਏ ਸਮੈਸਟਰ ਦੂਜੇ ਦੀ ਨਾਰਾਇਣੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਬੀਏ ਬੀ-ਐੱਡ ਸਮੈਸਟਰ ਦੂਜੇ ਦੀ ਆਸ਼ੂ ਨੇ ਦੂਜਾ ਸਥਾਨ ਤੇ ਬੀ-ਕਾਮ ਸਮੈਸਟਰ ਛੇਵੇਂ ਦੀ ਗਰਿਮਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ, ਬੀ-ਕਾਮ ਸਮੈਸਟਰ ਚੌਥੇ ਦੀ ਅਦਿਤੀ ਨੇ ਹੌਸਲਾ ਵਧਾਊ ਇਨਾਮ ਪ੍ਰਾਪਤ ਕੀਤਾ। ਕਾਲਜੀਏਟ ਬਲਾਕ ਦੇ ਗਿਆਰ੍ਹਵੀਂ ਜਮਾਤ ਦੇ ਲਗਭਗ ਸਾਰੇ ਵਿਦਿਆਰਥੀਆਂ ਨੇ ਇਸ ਮੁਕਾਬਲੇ ’ਚ ਹਿੱਸਾ ਲਿਆ ਜਿਸ ’ਚ ਭੂਮਿਕਾ (ਕਾਮਰਸ) ਨੇ ਪਹਿਲਾ ਸਥਾਨ, ਗੁਰਲੀਨ ਰਾਣਾ (ਨਾਨ-ਮੈਡੀਕਲ) ਨੇ ਦੂਜਾ ਸਥਾਨ, ਦ੍ਰਿਸ਼ਟੀ (ਆਰਟਸ) ਨੇ ਤੀਜਾ ਸਥਾਨ ਪ੍ਰਾਪਤ ਕੀਤਾ ਤੇ ਏਕਤਾ (ਮੈਡੀਕਲ) ਨੇ ਹੌਸਲਾ ਅਫਜ਼ਾਈ ਇਨਾਮ ਜਿੱਤਿਆ। ਪ੍ਰਧਾਨ ਨਰੇਸ਼ ਬੁਧੀਆ, ਸੀਨੀਅਰ ਉਪ ਪ੍ਰਧਾਨ ਵਿਨੋਦ ਦਾਦਾ, ਪ੍ਰਬੰਧਕੀ ਕਮੇਟੀ ਦੇ ਹੋਰ ਸਤਿਕਾਰਯੋਗ ਮੈਂਬਰਾਂ ਤੇ ਪ੍ਰਿੰਸੀਪਲ ਡਾ. ਪੂਜਾ ਪਰਾਸ਼ਰ ਨੇ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ ਤੇ ਅਜਿਹੇ ਮੁਕਾਬਲੇ ਕਰਵਾਉਣ ਲਈ ਵਿਭਾਗ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ ਕਾਲਜੀਏਟ ਬਲਾਕ ਵਿਖੇ ਸੁਸ਼ਮਾ ਸ਼ਰਮਾ, ਮੋਨਿਕਾ ਸ਼ਰਮਾ, ਅਕਵਿੰਦਰ ਕੌਰ ਤੇ ਰੂਹੀ ਅਰੋੜਾ ਮੌਜੂਦ ਸਨ।