- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੇਂਟ ਮਨੂੰਜ ਕਾਨਵੈਂਟ ਸਕੂਲ ਵਿਖੇ ਵਿਗਿਆਨ ਪ੍ਰਦਰਸ਼ਨੀ ਲਗਾਈ

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ
ਸੇਂਟ ਮਨੂੰਜ ਕਾਨਵੈਂਟ ਸਕੂਲ ਵਿਖੇ ਵਿਗਿਆਨ ਪ੍ਰਦਰਸ਼ਨੀ ਲਾਈ ਗਈ। ਪ੍ਰਧਾਨ ਅਸ਼ੋਕ ਜੈਨ, ਸਕੱਤਰ ਸੁਲਕਸ਼ਣ ਜਿੰਦਲ, ਪ੍ਰਿੰਸੀਪਲ ਰੀਤੂ ਪਾਠਕ, ਪ੍ਰਬੰਧਕ ਪ੍ਰਦੀਪ ਕੁਮਾਰ ਤੇ ਵਾਈਸ ਪ੍ਰਿੰਸੀਪਲ ਮੋਨਿਕਾ ਵਾਧਵਾ ਨੇ ਖਾਸ ਤੌਰ ’ਤੇ ਸ਼ਿਰਕਤ ਕੀਤੀ। ਛੇਵੀ ਤੋਂ ਦਸਵੀਂ ਤੱਕ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਅਧਿਆਪਕਾਂ ਫਲਕੀ ਬੱਤਰਾ (ਐੱਚਓਡੀ), ਕਨਿਕਾ, ਗੁਰਨਾਮ ਕੌਰ, ਸ਼ਿਵਮ ਕੁਮਾਰ ਤੇ ਲਕਛਮਣ ਕੁਮਾਰ ਦੀ ਨਿਗਰਾਨੀ ਹੇਠ ਵਿਗਿਆਨ ਦੇ ਸੁੰਦਰ ਅਤੇ ਉਪਯੋਗੀ ਮਾਡਲ ਤਿਆਰ ਕੀਤੇ ਗਏ। ਛੇਵੀਂ ਜਮਾਤ ਦੇ ਵਿਦਿਆਰਥੀਆਂ ਨੇ ਪ੍ਰਦੂਸ਼ਣ ਕੰਟਰੋਲ, ਘਰ ਦੀ ਸੁਰੱਖਿਆ ਲਈ ਅਲਾਰਮ, ਜੇ.ਸੀ.ਬੀ. ਮਸ਼ੀਨ, ਸਮਾਰਟ ਸਿਟੀ, ਏ.ਟੀ.ਐੱਮ., ਸਮਾਰਟ ਪੁਲ, ਭੂਚਾਲ ਸੂਚਕ ਯੰਤਰ, ਨੇਤਰਹੀਣਾਂ ਲਈ ਸਮਾਰਟ ਸੋਟੀ, ਮੀਂਹ ਸੂਚਕ ਯੰਤਰ ਤੇ ਆਟੋਮੈਟਿਕ ਪਾਣੀ ਦੀ ਟੂਟੀ ਦੇ ਮਾਡਲ ਤਿਆਰ ਕੀਤੇ। ਸੱਤਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਨਵਿਆਉਣਯੋਗ ਊਰਜਾ, ਮਨੁੱਖੀ ਗੁਰਦਾ ਤੇ ਦਿਲ ਦੀ ਕਾਰਜਪ੍ਰਣਾਲੀ, ਭੋਜਨ ਪਰੋਸਣ ਵਾਲਾ ਰੋਬੋਟ, ਹੜ੍ਹ ਸੂਚਕ ਯੰਤਰ, ਆਟੋਮੈਟਿਕ ਪਾਣੀ ਦੇਣ ਵਾਲਾ ਯੰਤਰ, ਟੈਸਲਾ ਕੋਇਲ, ਸਮਾਰਟ ਕੂੜੇਦਾਨ, ਸੂਰਜੀ ਊਰਜਾ ਨਾਲ ਚੱਲਣ ਵਾਲਾ ਏ.ਸੀ., ਡਰੋਨ ਤੇ ਕੂਲਰ ਆਦਿ ਦੇ ਮਾਡਲ ਤਿਆਰ ਕੀਤੇ। ਇਸੇ ਤਰ੍ਹਾਂ ਅੱਠਵੀਂ ਜਮਾਤ ਦੇ ਬੱਚਿਆਂ ਨੇ ਹਾਈਡ੍ਰੋਪੋਨਿਕ ਖੇਤੀ, ਕਾਰਬਨ ਸ਼ੁੱਧੀਕਰਨ ਯੰਤਰ, ਬਜ਼ਰ ਗੇਮ, ਸਮਾਰਟ ਮਿੱਟੀ ਸਿੰਚਾਈ ਪ੍ਰਣਾਲੀ ਅਤੇ ਜਲ-ਚਾਲਿਤ ਪੁਲ ਤੇ ਨੌਵੀਂ ਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਪੌਣ ਚੱਕੀ, ਸੂਰਜੀ ਪੈਨਲ, ਤੂੜੀ ਕੁਤਰਨ ਵਾਲੀ ਮਸ਼ੀਨ, ਕੌਫੀ ਫਰੋਦਰ, ਮੋਸ਼ਨ ਪਾਰਕ, ਬਿਜਲੀ ਜਨਰੇਟਰ ਅਤੇ ਸਪੀਕਰ ਦੇ ਮਾਡਲ ਪੇਸ਼ ਕੀਤੇ। ਇਸ ਮੁਕਾਬਲੇ ’ਚ ਕਰੁਣਾ ਜਿੰਦਲ ਐੱਮਸੀ ਤੇ ਮੇਨਿਕਾ ਵਾਧਵਾ ਨੇ ਜੱਜ ਦੀ ਭੂਮਿਕਾ ਨਿਭਾਈ। ਜੇਤੂਆਂ ’ਚ ਅਭੀਨੂਰ ਸਿੰਘ ਤੇ ਅਨਮੋਲ ਨੇ ਪਹਿਲਾ ਤੇ ਜਾਨਵੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਸਰਵਿੰਗ ਰੋਬੋਟ ਲਈ ਨਿਮਰਤਾ, ਅਮਾਨਤ ਤੇ ਸ਼ਨਾਇਆ ਨੇ ਪਹਿਲਾ ਤੇ ਸਮਾਰਟ ਡਸਟਬਿਨ ਲਈ ਗੁਰਤੇਜ ਸਿੰਘ ਤੇ ਓਂਕਾਰ ਨੇ ਦੂਜਾ ਸਥਾਨ ਹਾਸਲ ਕੀਤਾ। ਹਾਈਡ੍ਰੋਪੋਨਿਕ ਫਾਰਮਿੰਗ ਲਈ ਮਨਵੀਰ ਕੌਰ, ਅਮਨਦੀਪ ਕੌਰ, ਗੁਰਕੀਰਤ ਕੌਰ ਤੇ ਹਰਮਨ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦਕਿ ਸਭ ਤੋਂ ਨਵੀਨਤਮ ਮਾਡਲ ਲਈ ਸੁਖਮਨ ਸਿੰਘ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਮੋਸ਼ਨ ਪਾਰਕ ਦੇ ਮਾਡਲ ਲਈ ਦਿਵਿਆਂਸ਼, ਗਿਰੀਸ਼, ਅੰਸ਼ਵੀਰ, ਕਨਵ, ਈਮਾਂਸ਼ੂ ਤੇ ਹਰਸ਼ ਸੋਬਤੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਰੀਤੂ ਪਾਠਕ ਨੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ।