- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਿਆਲਪੁਰ ਸਕੂਲ ’ਚ ਸਕਾਲਰਸ਼ਿਪ ਵੰਡ ਤੇ ਅਧਿਆਪਕ ਸਨਮਾਨ ਸਮਾਰੋਹ

ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਸਰਕਾਰੀ ਹਾਈ ਸਮਾਰਟ ਸਕੂਲ ਦਿਆਲਪੁਰ ਵਿਖੇ ਸੁੱਚਾ ਸਿੰਘ ਰਾਹੀ (ਯੂਐੱਸਏ) ਪਿੰਡ ਰਾਜਪੁਰਾ ਵੱਲੋਂ ਤੀਜਾ ਅਕਾਦਮਿਕ ਸਕਾਲਰਸ਼ਿਪ ਵੰਡ ਤੇ ਅਧਿਆਪਕ ਸਨਮਾਨ ਸਮਾਰੋਹ ਕਰਵਾਇਆ ਗਿਆ। ਅਧਿਆਪਕ ਦਿਵਸ ਨੂੰ ਸਮਰਪਿਤ ਸਮਾਗਮ ’ਚ ਤਹਿਸੀਲਦਾਰ ਫਿਲੌਰ ਅਨੂਦੀਪ ਸ਼ਰਮਾ, ਐੱਸਡੀਐੱਮ ਡਾ. ਦੀਪਕ ਭਾਟੀਆ ਤੇ ਨਾਇਬ ਤਹਿਸੀਲਦਾਰ ਓਂਕਾਰ ਸਿੰਘ ਸਮੇਤ ਕਈ ਪਤਵੰਤੇ ਹਾਜ਼ਰ ਹੋਏ। ਇਸ ਮੌਕੇ ਫਿਲੌਰ ਤਹਿਸੀਲ ਦੇ 18 ਸਰਕਾਰੀ ਸਕੂਲਾਂ ਦੇ 45 ਹੋਣਹਾਰ ਵਿਦਿਆਰਥੀਆਂ ਨੂੰ ਪ੍ਰਤੀ ਵਿਦਿਆਰਥੀ 2000 ਰੁਪਏ ਨਕਦ ਸਕਾਲਰਸ਼ਿਪ, ਮੋਮੈਂਟੋ ਤੇ ਸਾਹਿਤਕ ਕਿਤਾਬ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਸਿੱਖਿਆ ਤੇ ਸਮਾਜ ਸੇਵਾ ’ਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ 11 ਅਧਿਆਪਕਾਂ ਨੂੰ ਮੋਮੈਂਟੋ, ਲੋਈ ਤੇ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ। ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀ ਦਮਨ ਕੁਮਾਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਵਿਦਿਆਰਥੀ ਸੁਖਵੀਰ ਸਿੰਘ ਨੂੰ ਪੜ੍ਹਾਈ ਲਈ ਸੁੱਚਾ ਸਿੰਘ ਰਾਹੀ ਵੱਲੋਂ 5000 ਰੁਪਏ ਦੀ ਸਹਾਇਤਾ ਦਿੱਤੀ ਗਈ। ਸਮਾਗਮ ਦੌਰਾਨ ਦਿਆਲਪੁਰ ਤੇ ਮਨਸੂਰਪੁਰ ਸਕੂਲਾਂ ਦੇ ਵਿਦਿਆਰਥੀਆਂ ਨੇ ਗੀਤ, ਕੋਰੀਓਗ੍ਰਾਫੀ, ਐਕਸ਼ਨ ਸੌਂਗ ਤੇ ਗਿੱਧੇ ਦੀਆਂ ਪੇਸ਼ਕਾਰੀਆਂ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਮੌਕੇ ਸੇਵਾਮੁਕਤ ਲੈਕਚਰਾਰ ਪ੍ਰਦੀਪ ਸਿੰਘ ਦੀ ਸਵੈ-ਜੀਵਨੀ ‘ਜ਼ਿੰਦਗੀ ਦੇ ਰਾਹ ਤੁਰਦਿਆਂ’ ਦਾ ਦੂਜਾ ਐਡੀਸ਼ਨ ਵੀ ਰਿਲੀਜ਼ ਕੀਤਾ ਗਿਆ। ਮੁੱਖ ਅਧਿਆਪਿਕਾ ਆਸ਼ਾ ਸ਼ਰਮਾ ਨੇ ਸੁੱਚਾ ਸਿੰਘ ਰਾਹੀ ਤੇ ਸਮੂਹ ਮਹਿਮਾਨਾਂ ਦਾ ਧੰਨਵਾਦ ਕੀਤਾ।