ਸਤਿਗੁਰੂ ਕਬੀਰ ਮਹਾਰਾਜ ਜੀ ਦਾ 508ਵਾਂ ਨਿਰਵਾਣ ਦਿਵਸ ਮਨਾਇਆ

ਕੀਮਤੀ ਭਗਤ, ਪੰਜਾਬੀ ਜਾਗਰਣ
ਜਲੰਧਰ : ਸਤਿਗੁਰੂ ਕਬੀਰ ਸਭਾ, ਸਤਿਗੁਰ ਕਬੀਰ ਮੁੱਖ ਮੰਦਿਰ, ਭਾਰਗੋ ਨਗਰ ਵੱਲੋਂ ਸਤਿਗੁਰੂ ਕਬੀਰ ਮਹਾਰਾਜ ਜੀ ਦੇ 508ਵੇਂ ਨਿਰਵਾਣ ਦਿਵਸ ਤੇ ਵਿਸ਼ਾਲ ਸਤਿਸੰਗ ਸਮਾਗਮ ਕਰਵਾਇਆ ਗਿਆ। ਜਿਸ ’ਚ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਪੰਜਾਬ ਸਰਕਾਰ ਮਹਿੰਦਰ ਭਗਤ, ਸਾਬਕਾ ਮੈਂਬਰ ਪਾਰਲੀਮੈਂਟ ਸੁਸ਼ੀਲ ਰਿੰਕੂ ਨੇ ਸ਼ਮੂਲੀਅਤ ਕੀਤੀ, ਜਦਕਿ ਆਮ ਆਦਮੀ ਪਾਰਟੀ ਮਹਿਲਾ ਵਿੰਗ ਦੇ ਪ੍ਰਧਾਨ ਸ਼ੋਭਾ ਭਗਤ, ਸੀਨੀਅਰ ਕਾਂਗਰਸੀ ਆਗੂ ਡਾ. ਸ਼ਿਵ ਦਿਆਲ ਮਾਲੀ, ਕਾਂਗਰਸ ਹਲਕਾ ਜਲੰਧਰ ਵੈਸਟ ਦੇ ਇੰਚਾਰਜ ਸੁਰਿੰਦਰ ਕੌਰ, ਸਾਬਕਾ ਡਿਪਟੀ ਮੇਅਰ ਬਚਨ ਲਾਲ ਨੇ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋ ਕੇ ਸਤਿਗੁਰ ਕਬੀਰ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਇਸਤਰੀ ਭਜਨ ਮੰਡਲੀ ਵੱਲੋਂ ਸਤਿਗੁਰੂ ਕਬੀਰ ਮਹਾਰਾਜ ਜੀ ਦੀ ਮਹਿਮਾ ਦਾ ਗੁਣਗਾਨ ਕਰ ਕੇ ਕੀਤਾ ਗਿਆ ਉਪਰੰਤ ਪਾਠੀ ਰਾਮ ਨਾਲ ਵੱਲੋਂ ਸੰਗਤ ਨੂੰ ਸਤਿਗੁਰੂ ਕਬੀਰ ਮਹਾਰਾਜ ਜੀ ਦੇ ਪ੍ਰਵਚਨ ਰਾਹੀਂ ਬਾਣੀ ਨਾਲ ਜੋੜਿਆ। ਅਨਹਦ ਬਾਣੀ ਕੀਰਤਨ ਜੱਥਾ ਨੇ ਰਾਮਇਆ ਗੁਣ ਗਾਈਐ। ,ਹਰਿ ਕਾ ਬਿਲੋਵਣਾ, ਬੀਲੋਵੋ ਮੇਰੇ ਭਾਈ, ਤੂੰ ਮੇਰੀ ਮਿਹਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ। ਸ਼ਬਦਾਂ ਰਾਹੀਂ ਗੁਰੂ ਚਰਨਾਂ ’ਚ ਆਪਣੀ ਹਾਜ਼ਰੀ ਲਗਵਾਈ। ਇਸ ਮੌਕੇ ਸਤਿਗੁਰ ਕਬੀਰ ਪੰਥ ਪੰਜਾਬ ਦੇ ਮਹੰਤ ਜਗਦੀਸ਼ ਦਾਸ ਵੱਲੋਂ ਆਪਣੇ ਪ੍ਰਵਚਨ ਰਾਹੀਂ ਸੰਗਤ ਨੂੰ ਸਤਿਗੁਰੂ ਕਬੀਰ ਮਹਾਰਾਜ ਦੀਆਂ ਸਿੱਖਿਆਵਾਂ ਨੂੰ ਆਪਣੇ ਅਮਲੀ ਜੀਵਨ ’ਚ ਅਪਣਾਉਣ ਲਈ ਪ੍ਰੇਰਿਤ ਕੀਤਾ।
ਉਨ੍ਹਾਂ ਕਿਹਾ ਕਿ ਸਤਿਗੁਰੂ ਕਬੀਰ ਜੀ ਵੱਲੋਂ ਦਰਸਾਏ ਮਾਰਗ ’ਤੇ ਚੱਲਦੇ ਹੋਏ ਸਾਨੂੰ ਆਪਣਾ ਜੀਵਨ ਸਫਲ ਬਣਾਉਣਾ ਚਾਹੀਦਾ ਹੈ। ਸਮਾਗਮ ’ਚ ਸੰਗਤ ਨੂੰ ਸੰਬੋਧਨ ਕਰਦੇ ਹੋਏ ਕੈਬਨਿਟ ਮੰਤਰੀ ਪੰਜਾਬ ਸਰਕਾਰ ਮਹਿੰਦਰ ਭਗਤ ਨੇ ਕਿਹਾ ਕਿ ਅਸੀਂ ਕਬੀਰ ਸਾਹਿਬ ਜੀ ਦੇ ਦੱਸੇ ਹੋਏ ਰਸਤੇ ’ਤੇ ਲਗਾਤਾਰ ਚੱਲ ਰਹੇ ਹਾਂ ਉਸੇ ਕਾਰਨ ਹੀ ਸਾਡੀ ਦੇਸ਼ਾਂ ਵਿਦੇਸ਼ਾਂ ’ਚ ਪਛਾਣ ਬਣੀ ਹੈ। ਕਬੀਰ ਸਾਹਿਬ ਸਾਰੀ ਦੁਨੀਆ ਦੇ ਪੀਰ ਪੈਗੰਬਰ ਤੇ ਸਮਾਜ ਸੁਧਾਰਕ ਹੋਏ ਹਨ, ਉਨ੍ਹਾਂ ਸਾਨੂੰ ਆਪਣੀ ਬਾਣੀ ਰਾਹੀਂ, ਆਪਣੇ ਸ਼ਬਦਾਂ ਰਾਹੀਂ ਸਾਡੇ ਜੀਵਨ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ। ਕੋਟਲੀ ਸ਼ਾਹਦੁੱਲਾ ਜੰਮੂ ਤੋਂ ਭਾਈ ਰਣਜੀਤ ਸਿੰਘ ਭਗਤ ਤੇ ਰਾਗੀ ਜੱਥੇ ਨੇ ਆਪਣੇ ਪ੍ਰਵਚਿਆਂ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਇਸ ਮੌਕੇ ਰਾਮ ਲਾਲ ਪ੍ਰਚਾਰਕ ਮਾਸਟਰ ਤਜਿੰਦਰਪਾਲ ਸਿੰਘ ਕੈਲੇ, ਪ੍ਰਚਾਰਕ ਬਾਬਾ ਵਿਜੇ ਨਾਥ, ਪ੍ਰਚਾਰਕ ਜਸਵੰਤ ਪੰਮਾ, ਪਾਠੀ ਸੁਰਿੰਦਰ ਪਾਲ, ਜੋਗਿੰਦਰ ਪਾਲ ਪਾਠੀ, ਸੌਦਾਗਰ ਮੱਲ ਪਾਠੀ, ਖਰੈਤੀ ਲਾਲ ਪਾਠੀ, ਸੁਰਜੀਤ ਸਿੰਘ ਮੋਜੀ ਪਾਠੀ, ਸਤਪਾਲ ਸੇਵਕ ਪਾਠੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਇਸ ਮੌਕੇ ਅਜੇ ਕੁਮਾਰ ਬੱਬਲ, ਕੌਂਸਲਰ ਤਰਸੇਮ ਲਖੋਤਰਾ, ‘ਆਪ’ ਆਗੂ ਰਜਨੀਸ਼ ਭਗਤ, ਸਤਿਗੁਰੂ ਕਬੀਰ ਭਵਨ ਵੈੱਲਫੇਅਰ ਸੁਸਾਇਟੀ 120 ਫੁੱਟੀ ਰੋਡ ਦੇ ਚੇਅਰਮੈਨ ਕੁਲਦੀਪ ਦੀਪੂ, ਓਮ ਪ੍ਰਕਾਸ਼ ਭਗਤ, ਸੰਦੀਪ ਪਾਹਵਾ, ਰੁਤੇਸ਼ ਨਿਹੰਗ, ਅੰਮ੍ਰਿਤਸਰ ਤੋਂ ਮਾਸਟਰ ਮੋਹਨ ਲਾਲ, ਲੇਖਕ ਹਰਮੋਹਿੰਦਰ ਸਿੰਘ, ਵਿਨੋਦ ਬੋਬੀ, ਸਾਬਕਾ ਕੌਂਸਲਰ ਪ੍ਰਭਦਿਆਲ ਭਗਤ, ਰਜਿੰਦਰ ਕੁਮਾਰ ਜ਼ਿੰਦਾ, ਵਰਿੰਦਰ ਕਾਲੀ, ਸਾਬਕਾ ਕੌਂਸਲਰ ਓਂਕਾਰ ਰਾਜੀਵ ਟਿੱਕਾ, ਕੌਂਸਲਰ ਪਵਨ ਕੁਮਾਰ, ਅਸ਼ੋਕ ਭਗਤ ਬਟਾਲਾ, ਸਤਿਗੁਰੂ ਕਬੀਰ ਮੁੱਖ ਮੰਦਿਰ ਕਮੇਟੀ ਦੇ ਪ੍ਰਧਾਨ ਰਾਕੇਸ਼ ਭਗਤ, ਚੇਅਰਮੈਨ ਸਤੀਸ਼ ਬਿੱਲਾ, ਬਲਵਿੰਦਰ ਭਗਤ, ਦੁਸਾਂਤ ਭਗਤ, ਰਵੀ ਕੁਮਾਰ, ਅਜੇ ਕੁਮਾਰ ਆਦਿ ਮੌਜੂਦ ਸਨ। ਸਮਾਗਮ ਦੇ ਅਖੀਰ ’ਚ ਮੁੱਖ ਮੰਦਰ ਕਮੇਟੀ ਦੇ ਪ੍ਰਧਾਨ ਰਾਕੇਸ਼ ਭਗਤ ਤੇ ਚੇਅਰਮੈਨ ਸਤੀਸ਼ ਬਿੱਲਾ ਵੱਲੋਂ ਸਮੂਹ ਸੰਗਤ ਦਾ ਧੰਨਵਾਦ ਵੀ ਕੀਤਾ ਗਿਆ। ਉਪਰੰਤ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ।