ਜਲੰਧਰ ਸਿਟੀ ਸਟੇਸ਼ਨ ਦੇ ਨਵੀਨੀਕਰਨ ਸਬੰਧੀ ਕੰਸਟ੍ਰੱਕਸਨ ਵਿੰਗ ਦੀ ਮੀਟਿੰਗ ਕੱਲ੍ਹ ਜਲੰਧਰ ਸਿਟੀ ਸਟੇਸ਼ਨ ਦੇ ਨਵੀਨੀਕਰਨ ਸਬੰਧੀ ਕੰਸਟ੍ਰੱਕਸਨ ਵਿੰਗ ਦੀ ਮੀਟਿੰਗ ਸੋਮਵਾਰ ਨੂੰ
Publish Date: Sat, 18 Jul 2026 09:55 PM (IST)
Updated Date: Sun, 19 Jul 2026 04:05 AM (IST)
.ਪਹਿਲੇ ਪੜਾਅ ਦਾ ਕੰਮ 98.05 ਕਰੋੜ ਦਾ ਹੋਵੇਗਾ, ਨਵੀਨੀਕਰਨ ਦਾ ਕੰਮ ਤਾਂ ਜੀਆਰਪੀ ਥਾਣੇ ਦੇ ਪਿਛਲੇ ਪਾਸੇ ਤੋਂ ਸ਼ੁਰੂ ਹੋ ਚੁੱਕਾ, ਡਾਕ ਘਰ ਅਜੇ ਖਾਲੀ ਨਹੀ ਹੋਇਆ ਪਰ ਰੇਲ ਪ੍ਰਸ਼ਾਸਨ ਖਾਲੀ ਕਰਾਉਣ ਲਈ ਆਇਆ ਹਰਕਤ ’ਚ ਮਦਨ ਭਾਰਦਵਾਜ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਸਿਟੀ ਰੇਲਵੇ ਦੇ ਸਟੇਸ਼ਨ ਦੇ ਨਵੀਨੀਕਰਨ ਦਾ ਕੰਮ ਤੇਜ਼ੀ ਨਾਲ ਸ਼ੁਰੂ ਕਰਨ ਲਈ ਰੇਲਵੇ ਕੰਸਟ੍ਰੱਕਸ਼ਨ ਬਰਾਂਚ ਦੀ ਮੀਟਿੰਗ ਸੋਮਵਾਰ ਨੂੰ ਬੁਲਾਈ ਗਈ ਹੈ, ਜਿਸ ’ਚ ਠੇਕਾ ਕੰਪਨੀ ਦੇ ਪ੍ਰਬੰਧਕ ਵੀ ਸ਼ਾਮਿਲ ਹੋਣਗੇ। ਜਲੰਧਰ ਸਿਟੀ ਸਟੇਸ਼ਨ ਦਾ ਕੰਮ ਵੀ ਅੰਮ੍ਰਿਤ ਭਾਰਤ ਸਟੇਸਨ ਪ੍ਰਾਜੈਕਟ ਦੇ ਅਧੀਨ ਸ਼ੁਰੂ ਹੋ ਚੁੱਕਾ ਹੈ ਤੇ ਇਹ ਪ੍ਰਾਜੈਕਟ ਲਗਪਗ 400 ਕਰੋੜ ਰੁਪਏ ਦਾ ਹੈ ਤੇ ਇਹ ਚਾਰ ਪੜਾਵਾਂ ’ਚ ਹੋਵੇਗਾ। ਪਹਿਲੇ ਪੜਾਅ ਦਾ ਪ੍ਰਾਜੈਕਟ 98.05 ਕਰੋੜ ਦਾ ਹੈ। ਰੇਲਵੇ ਦੇ ਉੱਚ ਅਧਿਕਾਰਕ ਸੂਤਰਾਂ ਦੇ ਅਨੁਸਾਰ ਸਟੇਸ਼ਨ ਦੀ ਇਮਾਰਤ ਦਾ ਮਾਡਲ ਫਾਈਨਲ ਹੋ ਚੁੱਕਾ ਹੈ ਤੇ ਠੇਕਾ ਕੰਪਨੀ ਵਲੋਂ ਥਾਣਾ ਜੀਆਰਪੀ ਦੇ ਪਿਛਲੇ ਪਾਸੇ ਤੋਂ ਕੰਡਮ ਕਵਾਟਰਾਂ ਦੀ ਢਾਹ ਢੁਆਈ ਦਾ ਕੰਮ ਸ਼ੁਰੂ ਕੀਤਾ ਜਾ ਚੁੱਕਾ ਹੈ ਅਤੇ ਸੋਮਵਾਰ ਦੀ ਹੋਣ ਵਾਲੀ ਉਕਤ ਪ੍ਰਸਤਾਵਿਤ ਮੀਟਿੰਗ ਦੇ ਬਾਅਦ ਉਕਤ ਕੰਮ ਦੀ ਰਫਤਾਰ ਤੇਜ਼ ਕਰ ਦਿੱਤੀ ਜਾਏਗੀ। ਪਹਿਲਾਂ ਸਿਟੀ ਸਟੇਸ਼ਨ ਦੀ ਉਸਾਰੀ ਦਾ ਕੰਮ ਬੀਤੇ ਮਈ ਮਹੀਨੇ ’ਚ ਸ਼ੁਰੂ ਹੋਣਾ ਸੀ ਪਰ ਕੈਂਟ ਸਟੇਸ਼ਨ ਦਾ ਕੰਮ ਪੂਰਾ ਨਾ ਹੋਣ ਕਾਰਨ ਸਿਟੀ ਸਟੇਸ਼ਨ ਦਾ ਕੰਮ ਸ਼ੁਰੂ ਹੋਣ ’ਚ ਦੇਰੀ ਹੋਈ ਹੈ। ਠੇਕਾ ਕੰਪਨੀ ਵਲੋਂ ਸਿਟੀ ਸਟੇਸ਼ਨ ਦੀ ਉਸਾਰੀ ’ਚ ਹੁਣ ਦੇਰੀ ਨੂੰ ਸਹਿਨ ਨਹੀਂ ਕੀਤਾ ਜਾਏਗਾ। ਪਹਿਲੇ ਪੜਾਅ ’ਚ ਸਟੇਸ਼ਨ ਦੀ ਇਮਾਰਤ ਬਨਾੳਣਾ ਹੈ ਜਦੋਂਕਿ ਦੂਜੇ ਪੜਾਅ ’ਚ ਸੈਕਿੰਗ ਐਂਟਰੀ ਤਿਆਰ ਕੀਤੀ ਜਾਏਗੀ ਤੇ ਇਸ ਦੇ ਨਾਲ ਹੀ ਜਲੰਧਰ ਸਿਟੀ ਸਟੇਸ਼ਨ ਦੇ 6 ਪਲੇਟ ਫਾਰਮ ਬਨਾਏ ਜਾਣਗੇ। ਇਸ ਤੋਂ ਇਲਾਵਾ ਯਾਰਡ ਤੇ ਮਾਲ ਗੋਦਾਮ ਵੀ ਸ਼ਿਫਟ ਕੀਤਾ ਜਾਏਗਾ ਤੇ ਆਖਰੀ ਪੜਾਅ ਦੌਰਾਨ ਡੀਐਮਯੂ ਸ਼ੈੱਡ ਨੂੰ ਅਪਗ੍ਰੇਡ ਕੀਤਾ ਜਾਏਗਾ। 154 ਰੇਲ ਗੱਡੀਆਂ ਦੀ ਹੈ ਆਵਾਜਾਈ ਸਿਟੀ ਰੇਲਵੇ ਸਟੇਸ਼ਨ ਤੋਂ ਰੋਜ਼ਾਨਾ 154 ਰੇਲ ਗੱਡੀਆਂ ਦੀ ਆਵਾਜਾਈ ਹੈ ਤੇ ਰੋਜਾਨਾ 30 ਹਜ਼ਾਰ ਯਾਤਰੀ ਗੱਡੀਆਂ ’ਚ ਚੜ੍ਹਦੇ ਤੇ ਉਤਰਦੇ ਹਨ ਜਿਸ ਨੂੰ ਦੇਖਦੇ ਹੋਏ ਹੀ 6 ਪਲੇਟ ਫਾਰਮ ਬਣਾਏ ਜਾ ਰਹੇ ਹਨ ਤੇ ਸਟੇਸਨ ਦਾ ਘੇਰਾ ਵਧਾ ਕੇ 90 ਮੀਟਰ ਲੰਮਾ ਅਤੇ 20 ਮੀਟਰ ਚੌੜਾ ਕੀਤਾ ਜਾਏਗਾ। ਸੂਤਰਾਂ ਦੇ ਅਨੁਸਾਰ ਸਿਟੀ ਸਟੇਸ਼ਨ ਦੀ ਪੁਰਾਨੀ ਇਮਾਰਤ ਤੋੜੇ ਬਿਨਾਂ ਹੀ ਨਹੀਂ ਇਮਾਰਤ ਉਸਾਰੀ ਜਾਏਗੀ। ਜਦੋਂਕਿ ਸੀਐਚਆਈ\ਚੀਫ ਹੈਲਥ ਇੰਸਪੈਕਟਰ\ ਦੇ ਦਫਤਰ ਤੋਂ ਫੁਟਓਵਰ ਬ੍ਰਿਜ ਨੂੰ ਛੱਡ ਕੇ ਬਾਕੀ ਚੀਫ ਟਿਕਟ ਇੰਸਪੈਕਟਰ, ਜੀਆਰਪੀ ਕੰਟਰੋਲ ਰੂਮ, ਰੇਲ ਮੇਲ ਸੇਵਾ, ਜੀਆਰਪੀ ਥਾਣਾ, ਜੀਆਰਪੀ ਐੱਸਐੱਚਓ ਦੀ ਰਿਹਾਇਸ਼, ਯੂਨੀਆਂ ਦਫਤਰਾਂ ਦੇ ਨਾਲ ਪਾਰਸਲ ਦਫਤਰ ਤੋੜ ਕੇ ਨਵੀਂ ਇਮਾਰਤ ਖੜੀ ਕੀਤੀ ਜਾਏਗੀ। ਜਦੋਂ ਨਵੀਂ ਇਮਾਰਤ ਤਿਆਰ ਹੋ ਜਾਏਗੀ ਤਾਂ ਫਿਰ ਪੁਰਾਣੀ ਇਮਾਰਤ ਨੂੰ ਤੋੜ ਦਿੱਤਾ ਜਾਏਗਾ। ਟ੍ਰੈਫਿਕ ਕੰਟਰੋਲ ਸਿਟੀ ਸਟੇਸ਼ਨ ਨੂੰ ਆਉਣ ਵਾਲੇ ਤੇ ਜਾਣ ਵਾਲੇ ਟ੍ਰੈਫਿਕ ਦਾ ਨਕਸ਼ਾ ਵੀ ਤਿਆਰ ਕੀਤਾ ਗਿਆ ਹੈ ਜਿਸ ਦੇ ਅਨੁਸਾਰ ਦੋ ਸੜਕਾਂ ਬਨਾਈਆਂ ਜਾਣਗੀਆਂ ਜਿਨ੍ਹਾਂ ’ਚੋਂ ਇਕ ਪੁਰਾਣੀ ਰੇਲਵੇ ਰੋਡ ਤੋਂ ਮੰਡੀ ਫੈਂਟਨਗੰਜ ਵੱਲ ਜਾਣ ਵਾਲਾ ਟ੍ਰੈਫਿਕ ਰੇਲਵੇ ਕਲੋਨੀ ਵੱਲ ਜਾਣ ਵਾਲਿਆਂ ਲਈ ਹੋਵੇਗਾ, ਜਦੋਂਕਿ ਦੁਜਾ ਰੇਲਵੇ ਕਲੋਨੀ ਤੋਂ ਮੰਡੀ ਫੈਂਟਨਗੰਜ ਤੇ ਪੁਰਾਣੀ ਰੇਲਵੇ ਰੋਡ ਨਾਲ ਲਿੰਕ ਕਰੇਗੀ। ਸੁੱਚੀ ਪਿੰਡ ਬਣੇਗਾ ਮਾਲ ਗੁਦਾਮ ਸੈਂਕਿੰਡ ਐਂਟਰੀ ਦਾ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਮਾਲ ਗੁਦਾਮ ਨੂੰ ਸ਼ੁਰੂ ਕੀਤਾ ਜਾਏਗਾ ਤੇ ਇਸ ਤੋਂ ਪਹਿਲਾਂ ਸਨਅਤਕਾਰਾਂ ਨਾਲ ਸਲਾਹ-ਮਸ਼ਵਰਾ ਕੀਤਾ ਜਾਏਗਾ। ਮਾਲ ਗੋਦਾਮ ਲਈ ਅੱਧੀ ਦਰਜਨ ਥਾਵਾਂ ਵਿਚੋਂ ਇਕ ਦੀ ਚੋਣ ਕੀਤੀ ਜਾਣੀ ਹੈ ਤੇ ਇਨ੍ਹਾਂ ਥਾਵਾਂ ’ਚ ਸੂਰਾਨੁੱਸੀ, ਕਰਤਾਰਪੁਰ, ਸੁੱਚੀ ਪਿੰਡ ਆਦਿ ਸ਼ਾਮਲ ਹਨ। ਜਾਪਦਾ ਹੈ ਕਿ ਸੁੱਚੀ ਪਿੰਡ ਹੀ ਫਾਈਨਲ ਹੋਵੇਗਾ। ਕੁਝ ਵਿਸ਼ੇਸ਼ਤਾਵਾਂ ਨਵੇਂ ਸਿਟੀ ਸਟੇਸ਼ਨ ਤੇ 8 ਲਿਫਟਾਂ ਤੇ 5 ਐਸਕੇਲੇਟਰ ਹੋਣਗੇ, ਜੀਆਰਪੀ, ਐੱਸਐੱਚਓ ਦੀ ਰਿਹਾਇਸ਼, ਯੂਨੀਅਨ ਦਫਤਰ ਅਤੇਰੈਸਟ ਹਾਉਸ ਤਕ ਦਾ ਇਲਾਕਾ ਢਾਹ ਦਿੱਤਾ ਜਾਏਗਾ, ਸਟੇਸ਼ਨ ਦੇ ਪਲੇਟ ਫਾਰਮ 55 ਹਜ਼ਾਰ ਦੀ ਆਵਾਜਾਈ ਦੇ ਹਿਸਾਬ ਨਾਲ ਬਣਨਗੇ, ਰੋਜ਼ਾਨਾ 154 ਰੇਲ ਗੱਡੀਆਂ ਦਾ ਟ੍ਰੈਫਿਕ ਹੈ, 3 ਨਵੇਂ ਫੁਟਓਵਰ ਬ੍ਰਿਜ ਬਨਣਗੇ, ਸੀਵਰੇਜ ਟ੍ਰੀਟਮੈਂਟ ਪਲਾਂਟ ਲਗੇਗਾ, ਰੇਨ ਵਾਟਰ ਹਾਰਵੈਸਟਿੰਗਿ ਸਿਸਟਮ ਹੋਵੇਗਾ, ਪਾਵਰ ਗ੍ਰਿਡ ਲਾਇਆ ਜਾਏਗਾ ਸੈਕਿੰਡ ਐਂਟਰੀ ਸਿਟੀ ਸਟੇਸ਼ਨ ਦੀ ਸੈਕਿੰਡ ਐਂਟਰੀ 50 ਮੀਟਰ ਲੰਮੀ ਤੇ 15 ਮੀਟਰ ਚੌੜੀ ਹੋਵੇਗੀ, 3 ਨਵੇਂ ਫਲੇਟ ਫਾਰਮ 4, 5 ਅਤੇ 6 ਬਣਨਗੇ, ਟਿਕਟ ਬੁਕਿੰਗ ਤੇ ਰਿਜ਼ਰਵੇਸ਼ਨ ਬਾਹਰਲੇ ਪਾਸੇ ਬਣਨਗੇ। ਡੀਐੰਮਯੂ ਸ਼ੈਡ ਹੋਵੇਗਾ ਅਪਗ੍ਰੇ੍ਡ ਸਟੇਸ਼ਨ ਦਾ ਡੀਐੱਮਯੂ ਸ਼ੈੱਡ ਨੂੰ ਅਪਗ੍ਰੇਡ ਕਰ ਕੇ ਇੰਟੀਗ੍ਰੇਟਿਡ ਕੋਚਿੰਗ ਡਿਪੂ ’ਚ ਤਬਦੀਲ ਕੀਤਾ ਜਾਏਗਾ। ਜਿਥੇ ਸ਼ਤਾਬਦੀ ਅਤੇ ਵੰਦੇ ਭਾਰਤ ਵਰਗੀਆਂ ਗੱਡੀਆਂ ਦਾ ਰੱਖ-ਰਖਾਅ ਕੀਤਾ ਜਾ ਸਕੇਗਾ। ਜਦੋਂਕਿ ਹੁਣ ਤਕ ਉਕਤ ਗੱਡੀਆਂ ਦਾ ਰਖਰਖਾਵ ਲਖਨਊ ’ਚ ਕੀਤਾ ਜਾਂਦਾ ਹੈ।