ਅੱਖਾਂ ਦਾ ਚੈੱਕਅਪ ਕੈਂਪ ਲਾਇਆ
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਅੱਖਾਂ ਦਾ ਚੈੱਕਅਪ ਕੈਂਪ ਲਗਾਇਆ
Publish Date: Thu, 12 Feb 2026 06:45 PM (IST)
Updated Date: Fri, 13 Feb 2026 06:27 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੋਆਬਾ ਯੂਨਿਟ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਜਮਸ਼ੇਰ ਖਾਸ ’ਚ ਅੱਖਾਂ ਦਾ ਚੈੱਕਅਪ ਕੈਂਪ ਲਾਇਆ। ਕੈਂਪ ਦੌਰਾਨ ਮਰੀਜ਼ਾਂ ਦੀਆਂ ਜ਼ਰੂਰਤਾਂ ਅਨੁਸਾਰ ਆਪ੍ਰੇਸ਼ਨ, ਦਵਾਈਆਂ ਤੇ ਐਨਕਾਂ ਦਾ ਪ੍ਰਬੰਧ ਕੀਤਾ ਗਿਆ। ਕੈਂਪ ਦਾ ਰਸਮੀ ਉਦਘਾਟਨ ਸਵੇਰੇ 10 ਵਜੇ ਕੀਤਾ ਗਿਆ। ਡਾ. ਅਮਨਦੀਪ ਸਿੰਘ ਦੀ ਟੀਮ ਨੇ 700 ਮਰੀਜ਼ਾਂ ਦੀ ਜਾਂਚ ਕੀਤੀ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਤੇ ਐਨਕਾਂ ਮੁਹੱਈਆ ਕਰਵਾਈਆਂ। ਕੈਂਪ ’ਚ 130 ਮਰੀਜ਼ ਆਪ੍ਰੇਸ਼ਨ ਸਬੰਧੀ ਯੋਗ ਪਾਏ ਗਏ, ਟਰੱਸਟ ਵੱਲੋਂ ਉਨ੍ਹਾਂ ਦੇ ਆਪ੍ਰੇਸ਼ਨ ਮੁਫ਼ਤ ਕੀਤੇ ਜਾਣਗੇ। ਗੁਰੂ ਨਾਨਕ ਸਿੰਘ ਸਭਾ ਗੁਰਦੁਆਰੇ ਦੀ ਸਮੁੱਚੀ ਕਮੇਟੀ ਤੇ ਐੱਨਆਰਆਈ ਜਸਵਿੰਦਰ ਸ਼ੇਰਗਿੱਲ, ਪਲਵਿੰਦਰ ਸ਼ੇਰਗਿੱਲ, ਪਰਮਿੰਦਰ ਸ਼ੇਰਗਿੱਲ, ਹਰਜੀਤ ਸ਼ੇਰਗਿੱਲ, ਅਵਤਾਰ ਖਹਿਰਾ, ਪਰਮਜੀਤ ਖਹਿਰਾ, ਈਵਿਨ ਗੋਲਡ (ਯੂਐੱਸਏ), ਗੁਰਜੰਟਿੰਦਰ ਰੰਧਾਵਾ, ਸੁਖਦੇਵ ਸ਼ੇਰਗਿੱਲ, ਪਰਮਜੀਤ ਬੈਨੀਪਾਲ, ਇੰਦਰਜੀਤ ਸ਼ੇਰਗਿੱਲ, ਰਵੀ ਸ਼ੇਰਗਿੱਲ ਨੇ ਇਸ ਕੈਂਪ ਨੂੰ ਸਫਲ ਬਣਾਉਣ ’ਚ ਅਹਿਮ ਯੋਗਦਾਨ ਪਾਇਆ। ਇਸ ਕੈਂਪ ’ਚ ਸਰਬੱਤ ਦਾ ਭਲਾ ਟਰੱਸਟ ਦੀ ਦੋਆਬਾ ਟੀਮ ਵੱਲੋਂ ਜ਼ਿਲ੍ਹਾ ਪ੍ਰਧਾਨ ਅਮਰਜੋਤ ਸਿੰਘ ਤੇ ਮੈਂਬਰ ਮਨਮੋਹਨ ਸਿੰਘ, ਜਤਿੰਦਰ ਵਾਲੀਆ, ਗੁਰਵਿੰਦਰ ਸਿੰਘ, ਗੁਰਮੀਤ ਚੰਦ, ਸੁਰਜੀਤ ਲਾਲ, ਰਜਿੰਦਰ ਕੁਮਾਰ ਆਦਿ ਵੀ ਹਾਜ਼ਰ ਸਨ। ਇਸ ਮੌਕੇ ਨਕੋਦਰ ਦਫ਼ਤਰ ਇੰਚਾਰਜ ਗੁਰਮੀਤ ਚੰਦ ਤੇ ਰਜਿੰਦਰ ਕੁਮਾਰ ਵੀ ਹਾਜ਼ਰ ਸਨ।