- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੋਦੀ ਦੇ ਜਨਮ ਦਿਨ ਤੇ ਸ਼ਾਹਕੋਟ ’ਚ ਲਗਾਏ ਬੂਟੇ

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਮੌਕੇ ਭਾਜਪਾ ਦੇ ਸੀਨੀਅਰ ਆਗੂ ਰਾਣਾ ਹਰਦੀਪ ਸਿੰਘ ਦੀ ਟੀਮ ਵੱਲੋਂ ਬੂਟੇ ਲਗਾ ਕੇ ਵਾਤਾਵਰਣ ਸੰਭਾਲ ਦਾ ਸੁਨੇਹਾ ਦਿੱਤਾ ਗਿਆ। ਜਨਮ ਦਿਨ ਨੂੰ ਸਮਾਜਿਕ ਅਤੇ ਵਾਤਾਵਰਣ ਪੱਖੀ ਉਪਰਾਲੇ ਵਜੋਂ ਮਨਾਉਂਦਿਆਂ ਟੀਮ ਮੈਂਬਰਾਂ ਨੇ ਛਾਂਦਾਰ ਤੇ ਫਲਦਾਰ ਬੂਟੇ ਲਗਾਏ। ਇਸ ਮੌਕੇ ਆਗੂਆਂ ਨੇ ਕਿਹਾ ਕਿ ਵਾਤਾਵਰਨ ਦੀ ਸੁਰੱਖਿਆ ਅੱਜ ਦੇ ਸਮੇਂ ਦੀ ਵੱਡੀ ਲੋੜ ਹੈ। ਵਧ ਰਹੇ ਪ੍ਰਦੂਸ਼ਣ, ਗਲੋਬਲ ਵਾਰਮਿੰਗ ਅਤੇ ਜਲਵਾਯੂ ਪਰਿਵਰਤਨ ਵਰਗੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਹਰ ਨਾਗਰਿਕ ਨੂੰ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਟੀਮ ਵੱਲੋਂ ਲਗਾਏ ਗਏ ਬੂਟਿਆਂ ਦੀ ਸਮੇਂ-ਸਮੇਂ ’ਤੇ ਦੇਖਭਾਲ, ਸਿੰਚਾਈ ਤੇ ਸੁਰੱਖਿਆ ਯਕੀਨੀ ਬਣਾਉਣ ਦੀ ਗੱਲ ਵੀ ਆਖੀ ਗਈ। ਉਨ੍ਹਾਂ ‘ਏਕ ਪੇੜ ਮਾਂ ਕੇ ਨਾਮ’ ਵਰਗੀਆਂ ਵਾਤਾਵਰਣ ਪੱਖੀ ਮੁਹਿੰਮਾਂ ਨਾਲ ਲੋਕਾਂ ਨੂੰ ਜੁੜਨ ਦਾ ਸੱਦਾ ਦਿੱਤਾ। ਇਸ ਮੌਕੇ ਅੰਮ੍ਰਿਤਪਾਲ ਸਿੰਘ ਜੋਨਾ (ਪੀਏ.), ਅਨਿਲ ਗੋਇਲ, ਰਵੀਸ਼ ਗੋਇਲ, ਸੰਜੀਵ ਸੋਬਤੀ, ਅੰਮ੍ਰਿਤ ਲਾਲ ਕਾਕਾ, ਸ਼ਰਨਜੀਤ ਸਿੰਘ ਸਾਬ, ਰਮਨ ਘਾਰੂ, ਆਕਾਸ਼ਦੀਪ ਉੱਪਲ, ਨੈਨਦੀਪ ਸਿੰਘ ਪੰਨੂ ਤੇ ਵਿਵੇਕਾ ਪੰਡਿਤ ਆਦਿ ਹਾਜ਼ਰ ਸਨ।