- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਿਸ਼ਾ-ਦੀਪ ਨੇ ਕੁਦਰਤ ਪੂਜਨ ਨਾਲ ਕੀਤਾ ਪਿਤਰ ਪੂਜਨ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਬਹੁਉਦੇਸ਼ੀ ਸਵੈ-ਸੇਵੀ ਸੰਗਠਨ ਦਿਸ਼ਾ-ਦੀਪ ਦੇ ਸੰਸਥਾਪਕ ਤੇ ਚੀਫ਼ ਲਾਇਨ ਐਸ. ਐਮ. ਸਿੰਘ, ਸਮਾਜ ਸੇਵਿਕਾ ਅਨੁਰਾਧਾ ਵਧਾਵਨ, ਰੇਣੂ ਨਾਗਪਾਲ, ਜੇ. ਸੀ. ਅਰੋੜਾ ਤੇ ਮਦਨ ਨੇ ਗੁਰੂ ਨਾਨਕ ਪੁਰਾ, ਜਲੰਧਰ ਦੀ ਪਾਰਕ ਜਿਸਨੂੰ ਵਿਕਸਤ ਕੀਤਾ ਜਾ ਰਿਹਾ ਹੈ, ਵਿੱਚ ਪਿਤਰਾਂ ਦੀ ਯਾਦ ਵਿੱਚ ਪੌਦੇ ਲਗਾਏ ਅਤੇ ਕੁਦਰਤ ਪੂਜਨ ਕਰਕੇ ਪਿਤਰ ਪੂਜਨ ਕੀਤਾ ਅਤੇ ਫਲਦਾਰ ਤੇ ਔਸ਼ਧੀ ਵਾਲੇ ਪੌਦੇ ਵੰਡੇ। ਇਸ ਮੌਕੇ 'ਤੇ ਲਾਇਨ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਸਾਡੇ ਪਿਤਰਾਂ ਨੇ ਸਾਡਾ ਪਾਲਣ-ਪੋਸ਼ਣ ਕੀਤਾ ਹੈ, ਸਾਡਾ ਵੀ ਫਰਜ਼ ਹੈ ਕਿ ਅਸੀਂ ਇਹਨਾਂ ਪੌਦਿਆਂ ਨੂੰ ਆਪਣੀ ਔਲਾਦ ਵਾਂਗ ਪਾਲੀਏ। ਸਭ ਨੇ ਪੌਦਿਆਂ ਨੂੰ ਜਲ ਚੜ੍ਹਾ ਕੇ ਸੰਕਲਪ ਲਿਆ ਕਿ ਇਹ ਪੌਦੇ ਸਾਲਾਂ ਤੱਕ ਆਕਸੀਜਨ, ਛਾਂ, ਫਲ ਤੇ ਹਰਿਆਲੀ ਦੇ ਕੇ ਸ੍ਰਿਸ਼ਟੀ ਦੀ ਸੇਵਾ ਕਰਨਗੇ। ਉਨਾਂ ਕਿਹਾ ਕਿ ਸ਼ਰਾਧ ਦਾ ਮਤਲਬ ਹੈ ਸ਼ਰਧਾ। ਜੇ ਅਸੀਂ ਆਪਣੇ ਪਿਤਰਾਂ ਦੇ ਨਾਮ ਦਾ ਇੱਕ ਰੁੱਖ ਲਗਾ ਕੇ ਉਸਦੀ ਸੇਵਾ ਕਰਦੇ ਹਾਂ, ਤਾਂ ਉਸ ਰੁੱਖ ਨਾਲ ਅਣਗਿਣਤ ਜੀਵਾਂ ਦਾ ਭਲਾ ਹੁੰਦਾ ਹੈ। ਇਹੀ ਸੱਚਾ ਪਿਤਰ ਪੂਜਨ ਹੈ ਤੇ ਇਹੀ ਸੱਚਾ ਕੁਦਰਤ ਪੂਜਨ ਹੈ। ਸੰਸਥਾ ਨੇ ਸਾਰੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਪਿਤਰ ਪੱਖ ਵਿੱਚ ਆਪਣੇ ਪਿਤਰਾਂ ਦੀ ਯਾਦ ਵਿੱਚ ਇੱਕ ਪੌਦਾ ਜਰੂਰ ਲਾਉਣ।