- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਤ ਸੀਚੇਵਾਲ ਨੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਨੂੰ ਦੱਸਿਆ ਮੰਦਭਾਗਾ

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਲੜਾਈ ਲੜ ਰਹੇ ਪਰਵਿੰਦਰ ਸਿੰਘ ਝੋਟਾ ਦਾ ਜਿਸ ਤਰ੍ਹਾਂ ਨਾਲ ਕਤਲ ਕੀਤਾ ਗਿਆ ਹੈ, ਉਹ ਬਹੁਤ ਹੀ ਮੰਦਭਾਗਾ ਤੇ ਦੁਖਦਾਈ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਸਾਡੀ ਸੰਵੇਦਨਾ ਪੀੜਤ ਪਰਿਵਾਰ ਨਾਲ ਹੈ। ਨਸ਼ਿਆਂ ਵਿਰੁੱਧ ਜਿਹੜੇ ਨੌਜਵਾਨ ਭਾਵੇ ਉਹ ਸਮੂਹਕ ਰੂਪ ਵਿੱਚ ਜਾਂ ਵਿਅਕਤੀਗਤ ਰੂਪ ਵਿੱਚ ਸੰਘਰਸ਼ ਕਰ ਰਹੇ ਹਨ, ਉਨ੍ਹਾਂ ਦੀ ਸੁਰੱਖਿਆ ਦਾ ਪੂਰਾ-ਪੂਰਾ ਖਿਆਲ ਰੱਖਿਆ ਜਾਣਾ ਬਣਦਾ ਹੈ। ਉਨ੍ਹਾਂ ਕਿਹਾ ਗੁਜਰਾਤ ਦੀ ਬੰਦਰਗਾਹ ਰਾਹੀਂ ਨਸ਼ਿਆਂ ਦਾ ਪੰਜਾਬ ਪਹੁੰਚਣਾ ਬੜਾ ਹੈਰਾਨੀਜਨਕ ਲੱਗਦਾ ਹੈ। ਏਨੇ ਸੂਬਿਆਂ ਦੀ ਪੁਲਿਸ ਜਾਂ ਸੁਰੱਖਿਆ ਏਜੰਸੀਆਂ ਕਿਉਂ ਨਹੀਂ ਰਸਤੇ ਵਿੱਚ ਹੀ ਚਿੱਟੇ ਨੂੰ ਫੜਦੀਆਂ। ਕੇਂਦਰ ਸਰਕਾਰ ਵੱਲੋਂ ਬੀਐੱਸਐੱਫ ਦੀ ਹੱਦ 15 ਕਿੱਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਅੰਦਰ ਤੱਕ ਕਰ ਦਿੱਤੀ ਗਈ ਹੈ, ਫਿਰ ਵੀ ਨਸ਼ਾ ਧੱੜਲੇ ਨਾਲ ਪੰਜਾਬ ਪਹੁੰਚ ਰਿਹਾ ਹੈ। ਉਨ੍ਹਾਂ ਕਿਹਾ ਕਿ ਨਸ਼ੇ ਕਿਸੇ ਵੀ ਸਮਾਜ, ਕੌਮ, ਸੂਬੇ ਅਤੇ ਦੇਸ਼ ਲਈ ਬਹੁਤ ਹੀ ਘਾਤਕ ਹਨ। ਪਿੰਡਾਂ ਦੇ ਲੋਕ ਜਦੋਂ ਆਪੋ ਆਪਣੇ ਪਿੰਡਾਂ ਵਿੱਚ ਨਾਕੇ ਲਗਾਉਣ ਲੱਗੇ ਤਾਂ ਬਹੁਤ ਸਾਰੇ ਨਸ਼ੇੜੀ ਤੇ ਚਿੱਟਾ ਫੜਿਆ ਗਿਆ।