- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀਐੱਮ ਵੱਲੋਂ ਸ਼ੁਰੂ ਕੀਤੀ ਸੜਕ ਦੇ ਕੰਮ ਦਾ ਜਾਇਜ਼ਾ ਲੈਣ ਪਹੁੰਚੇ ਸੰਤ ਸੀਚੇਵਾਲ

ਤਜਿੰਦਰਪਾਲ ਸਿੰਘ ਸੰਧਾ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਲੋਹੀਆਂ ਖ਼ਾਸ ’ਚ ਪੈਂਦੇ ਮੰਡ ਏਰੀਆ ਦੇ ਧੁੱਸੀ ਬੰਨ੍ਹ ਉਪਰ ਬਣ ਰਹੀ ਸੜਕ ਦਾ ਕੰਮ ਕੱਛੂਕੰਮੇ ਦੀ ਰਫ਼ਤਾਰ ਨਾਲ ਚੱਲ ਰਿਹਾ ਹੈ। ਇਸ ਮੌਕੇ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਮੈਂਬਰ ਰਾਜ ਸਭਾ ਨੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ। ਇਸ ਮੌਕੇ ਸਾਰੇ ਸਰਕਾਰੀ ਵਿਭਾਗਾ ਦੇ ਅਧਿਕਾਰੀ ਮੌਜੂਦ ਸਨ ਜੋ ਇਸ ਸੜਕ ਨਾਲ ਸਬੰਧ ਰੱਖਦੇ ਨੇ, ਇਸ ਕਾਰਨ ਹੀ ਕੰਮ ਲੰਮ ਲੇਟ ਹੋਣ ਕਰਕੇ ਲੋਕਾਂ ਵੱਲੋਂ ਆ ਰਹੀਆਂ ਮੁਸ਼ਕਲਾਂ ਬਾਰੇ ਵੀ ਸੰਤ ਸੀਚੇਵਾਲ ਨੂੰ ਜਾਣੂ ਕਰਵਾਇਆ ਗਿਆ। ਲੋਕਾਂ ਦੱਸਿਆ ਕਿ ਮਿੱਟੀ ਨੇ ਸਾਰੇ ਬੰਨ੍ਹ ਉਪਰ ਧੁੱਦਲ ਦਾ ਰੂਪ ਧਾਰਨ ਕਰ ਲਿਆ ਹੈ। ਇਸ ਕਰਕੇ ਮੋਟਰਸਾਈਕਲ ’ਤੇ ਆਉਣ ਜਾਣ ਵਾਲੇ ਲੋਕਾਂ ਨੂੰ ਬੁਹਤ ਮੁਸ਼ਕਲ ਆ ਰਹੀ ਹੈ ਤੇ ਨਾਲ ਹੀ ਸਕੂਲ ਬੱਸਾਂ ਦਾ ਘਰ ਤੱਕ ਨਾ ਪੁੱਜਣ ਕਰਕੇ ਇਕ ਮਹੀਨੇ ਤੋਂ ਬੱਚੇ ਸਕੂਲ ਨਹੀਂ ਜਾ ਸਕੇ ਹਨ ਤੇ ਉਨ੍ਹਾਂ ਦੇ ਭਵਿੱਖ ’ਤੇ ਬੁਹਤ ਮਾੜਾ ਅਸਰ ਪੈ ਰਿਹਾ ਹੈ। ਸੀਚੇਵਾਲ ਨੇ ਦੱਸਿਆ ਕਿ ਦੋ ਵਿਭਾਗਾ ’ਚ ਕੰਮ ਵੰਡਿਆ ਹੋਣ ਕਰਕੇ ਕੰਮ ਦੀ ਰਫ਼ਤਾਰ ਮੱਠੀ ਹੋਈ ਪਾਈ ਹੈ, ਉਥੇ ਮੌਜੂਦ ਤਹਿਸੀਲਦਾਰ ਵੱਲੋਂ ਲੋਕਾਂ ਨੂੰ ਵਿਸ਼ਵਾਸ਼ ਦਿੱਤਾ ਗਿਆ ਹੈ ਕਿ ਇਸ ਬੰਨ੍ਹ ਉਪਰ ਜਲਦੀ ਹੀ ਰੋੜਾ ਵੱਟਾ ਪਾ ਕੇ ਲੁਕ ਪਾ ਦਿੱਤੀ ਜਾਵੇਗੀ।