ਸੰਤ ਹਰਖੋਵਾਲ ਵਾਲੇ ਨਗਰ ਕੀਰਤਨ ’ਚ ਭਰਨਗੇ ਹਾਜ਼ਰੀ
ਸੰਤ ਹਰਖੋਵਾਲ ਵਾਲੇ ਨਗਰ ਕੀਰਤਨ ’ਚ ਭਰਨਗੇ ਹਾਜਰੀ
Publish Date: Fri, 03 Apr 2026 06:29 PM (IST)
Updated Date: Fri, 03 Apr 2026 06:31 PM (IST)

-ਸੰਗਤਾਂ ਲਈ ਲੰਗਰ ਦਾ ਹੋਵੇਗਾ ਪ੍ਰਬੰਧ ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : 13 ਅਪ੍ਰੈਲ ਨੂੰ ਗੁਰਦੁਆਰਾ ਨੌਵੀਂ ਪਾਤਸ਼ਾਹੀ ਦੁੱਖ ਨਿਵਾਰਣ ਸਾਹਿਬ ਤੋਂ ਦੁਪਹਿਰ 2 ਵਜੇ ਆਰੰਭ ਹੋਣ ਵਾਲੇ ਖਾਲਸਾ ਮਾਰਚ ਦੇ ਪ੍ਰਬੰਧਕ ਵੱਖ-ਵੱਖ ਸੰਤਾ ਮਹਾਂਪੁਰਖਾਂ ਸੇਵਾ ਸੁਸਾਇਟੀਆਂ ਗੁਰੂ ਘਰਾਂ ਦੇ ਪ੍ਰਬੰਧਕਾਂ ਨੂੰ ਮਿਲਕੇ ਖਾਲਸਾ ਮਾਰਚ ’ਚ ਵੱਧ ਤੋਂ ਵੱਧ ਹਰ ਤਰ੍ਹਾਂ ਦਾ ਸਹਿਯੋਗ ਮੰਗ ਰਹੀਆਂ ਹਨ। ਇਸੇ ਤਹਿਤ ਖਾਲਸਾ ਮਾਰਚ ਦੇ ਪ੍ਰਬੰਧਕ ਗੁਰਦਆਰਾ ਸੰਤਗੜ੍ਹ ਦੇ ਮੁਖੀ ਸੰਤ ਬਾਬਾ ਭਗਵਾਨ ਸਿੰਘ ਹਰਖੋਵਾਲ ਨੂੰ ਗੁਰੂ ਘਰ ਜਾ ਕੇ ਬੇਨਤੀ ਕੀਤੀ ਪ੍ਰਬੰਧਕਾਂ ’ਚ ਸ਼ਾਮਲ ਹਰਪਾਲ ਸਿੰਘ ਚੱਢਾ, ਕਮਲਜੀਤ ਸਿੰਘ ਟੋਨੀ, ਮਨਜੀਤ ਸਿੰਘ ਠੁਕਰਾਲ, ਤਜਿੰਦਰ ਸਿੰਘ ਪਰਦੇਸੀ, ਹਰਪ੍ਰੀਤ ਸਿੰਘ ਨੀਟੂ, ਗੁਰਦੀਪ ਸਿੰਘ, ਪਰਮਪ੍ਰੀਤ ਸਿੰਘ ਵਿੱਟੀ, ਗੁਰਵਿੰਦਰ ਸਿੰਘ ਨਾਗੀ, ਗੁਰਵਿੰਦਰ ਸਿੰਘ ਸਿੱਧੂ, ਗਗਨਦੀਪ ਸਿੰਘ ਨਾਗੀ, ਸੁਖਜੀਤ ਸਿੰਘ, ਜਸਪ੍ਰੀਤ ਸਿੰਘ, ਹਰਜਿੰਦਰ ਸਿੰਘ ਸਚਦੇਵਾ, ਹਰਜੀਤ ਸਿੰਘ ਕਾਹਲੋਂ ਆਦਿ ਵੱਲੋਂ ਉਨਾਂ ਨੂੰ ਖਾਲਸਾ ਮਾਰਚ ਦੀ ਆਰੰਭਤਾ ਵੇਲੇ ਖਾਲਸਾ ਮਾਰਚ ’ਚ ਸ਼ਾਮਲ ਹੋਣ ਦਾ ਸੱਦਾ ਪੱਤਰ ਦਿੱਤਾ। ਇਸ ਉਪਰੰਤ ਸੰਤ ਬਾਬਾ ਭਗਵਾਨ ਸਿੰਘ ਹਰਖੋਵਾਲ ਨੇ ਕਿਹਾ ਕਿ ਖਾਲਸਾ ਮਾਰਚ ’ਚ ਸ਼ਾਮਲ ਸੰਗਤਾਂ ਲਈ ਲੰਗਰਾਂ ਦੇ ਪ੍ਰਬੰਧ ਕੀਤੇ ਜਾਣਗੇ। ਇਸ ਮੌਕੇ ਸੰਤ ਬਾਬਾ ਭਗਵਾਨ ਸਿੰਘ ਹਰਖੋਵਾਲ ਦੇ ਨਾਲ ਗੁਰਦੁਆਰਾ ਆਦਰਸ਼ ਨਗਰ ਦੇ ਸਾਬਕਾ ਪ੍ਰਧਾਨ ਕੁਲਵਿੰਦਰ ਸਿੰਘ ਥਿਆੜਾ ਤੇ ਸੁਰਜੀਤ ਸਿੰਘ ਸੇਵਕ ਹਾਜ਼ਰ ਸਨ। ਕੁਲਵਿੰਦਰ ਸਿੰਘ ਥਿਆੜਾ ਨੇ ਦੱਸਿਆ ਕਿ 12 ਅਪ੍ਰੈਲ ਨੂੰ ਗੁਰਦੁਆਰਾ ਆਦਰਸ਼ ਨਗਰ ’ਚ ਅੰਮ੍ਰਿਤ ਸੰਚਾਰ ਹੋਵੇਗਾ।