ਸ਼੍ਰੀ ਚੈਤਨਯ ਮਹਾਪ੍ਰਭੂ ਰਾਧਾ ਮਾਧਵ ਮੰਦਰ ਨੇ ਕੱਢੀ ਪ੍ਰਭਾਤ ਫੇਰੀ ਸ੍ਰੀ ਚੈਤਨਯ ਮਹਾਪ੍ਰਭੂ ਰਾਧਾ ਮਾਧਵ ਮੰਦਰ ਵੱਲੋਂ ਪੰਜਵੀਂ ਪ੍ਰਭਾਤ ਫੇਰੀ ਦੌਰਾਨ ਭਗਤੀਮਈ ਹੋਇਆ ਮਾਹੌਲ
Publish Date: Mon, 26 Oct 2026 07:26 PM (IST)
Updated Date: Tue, 27 Oct 2026 04:02 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸ਼੍ਰੀ ਚੈਤਨਯ ਮਹਾਪ੍ਰਭੂ ਰਾਧਾ ਮਾਧਵ ਮੰਦਰ ਵੱਲੋਂ ਸਜਾਈਆਂ ਜਾ ਰਹੀਆਂ ਪ੍ਰਭਾਤ ਫੇਰੀਆਂ ਦੀ ਲੜੀ ਤਹਿਤ 5ਵੀਂ ਪ੍ਰਭਾਤ ਫੇਰੀ ਰਾਜੀਵ ਸੱਗੜ ਦੇ ਨਿਵਾਸ ਸਥਾਨ, ਫਰੈਡਜ਼ ਕਾਲੋਨੀ ਤੋਂ ਸ਼ਰਧਾ ਤੇ ਉਤਸ਼ਾਹ ਨਾਲ ਸਜਾਈ ਗਈ। ਇਸ ਦੌਰਾਨ ਸ਼ਰਧਾਲੂਆਂ ਨੇ ਹਰੇ ਕ੍ਰਿਸ਼ਨਾ ਮਹਾਮੰਤਰ ਦੇ ਸੰਕੀਰਤਨ ਰਾਹੀਂ ਪੂਰੇ ਇਲਾਕੇ ਨੂੰ ਭਗਤੀਮਈ ਮਾਹੌਲ ’ਚ ਰੰਗ ਦਿੱਤਾ। ਸੰਕੀਰਤਨ ਦੀ ਸ਼ੁਰੂਆਤ ਪੁਜਾਰੀ ਦੀਨਾਰਤੀ ਹਰਿ ਦਾਸ ਪ੍ਰਭੂ, ਕੇਵਲ ਕ੍ਰਿਸ਼ਨ, ਰੇਵਤੀ ਰਮਨ ਗੁਪਤਾ, ਰਾਜੇਸ਼ ਸ਼ਰਮਾ, ਮਿੰਟੂ ਕਸ਼ਯਪ, ਮਨੋਜ ਕੌਸ਼ਲ, ਸੁਰੇਸ਼ ਕੁਮਾਰ, ਚੈਤਨਯ ਸੱਗੜ, ਕ੍ਰਿਸ਼ਨ ਗੋਪਾਲ, ਮੁਕੁੰਦ ਸੱਗੜ ਤੇ ਲਲਿਤ ਅਗਰਵਾਲ ਵੱਲੋਂ ਗੁਰੂ ਵੰਦਨਾ, ਵੈਸ਼ਨਵ ਵੰਦਨਾ ਤੇ ਪੰਚਤੱਤਵ ਦੀ ਵੰਦਨਾ ਨਾਲ ਕੀਤੀ ਗਈ। ਇਸ ਮੌਕੇ ਕੇਵਲ ਕ੍ਰਿਸ਼ਨ ਨੇ ਸ਼੍ਰੀ ਚੈਤਨਯ ਮਹਾਪ੍ਰਭੂ ਦੀ ਸ਼ਿਕਸ਼ਾਸ਼ਟਕ ਦੇ ਪਹਿਲੇ ਸ਼ਲੋਕ ਦੀ ਵਿਆਖਿਆ ਕਰਦਿਆਂ ਦੱਸਿਆ ਕਿ ਸਾਰੇ ਪਵਿੱਤਰ ਨਾਮਾਂ ’ਚ ਕ੍ਰਿਸ਼ਨ ਨਾਮ ਸਰਵੋਤਮ ਹੈ। ਸਾਰੇ ਮੁਕਤ ਪੁਰਸ਼ ਤੇ ਸ਼ੁੱਧ ਭਗਤ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਭਜਨ ਕਰਦੇ ਹਨ ਤੇ ਉਹ ਸਾਰੇ ਅਵਤਾਰਾਂ ਦੇ ਮੁਕਟਮਣੀ ਹਨ। ਉਨ੍ਹਾਂ ਕਿਹਾ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਨਾਮ ਦਾ ਸੰਕੀਰਤਨ ਕਰਨ ਨਾਲ ਮਨੁੱਖ ਦੇ ਅਨੇਕਾਂ ਪਾਪ ਨਸ਼ਟ ਹੋ ਜਾਂਦੇ ਹਨ। ਭਗਵਾਨ ਦੇ ਇਕ ਨਾਮ ’ਚ ਇੰਨੀ ਸ਼ਕਤੀ ਹੈ ਕਿ ਮਨੁੱਖ ਆਪਣੇ ਪੂਰੇ ਜੀਵਨ ’ਚ ਵੀ ਓਨੇ ਪਾਪ ਨਹੀਂ ਕਰ ਸਕਦਾ, ਜਿੰਨੇ ਪਾਪਾਂ ਨੂੰ ਨਸ਼ਟ ਕਰਨ ਦੀ ਸਮਰੱਥਾ ਉਸ ਇਕ ਨਾਮ ’ਚ ਹੈ। ਇਸ ਲਈ ਹਰ ਵਿਅਕਤੀ ਨੂੰ ਉੱਚੀ ਆਵਾਜ਼ ’ਚ ਹਰੇ ਕ੍ਰਿਸ਼ਨਾ ਮਹਾਮੰਤਰ ਦਾ ਜਾਪ ਕਰਨਾ ਚਾਹੀਦਾ ਹੈ। ਪ੍ਰਭਾਤ ਫੇਰੀ ਦੌਰਾਨ ਸ਼ਰਧਾਲੂ ਹਰੇ ਕ੍ਰਿਸ਼ਨਾ ਮਹਾਮੰਤਰ ਦਾ ਸੰਕੀਰਤਨ ਕਰਦੇ ਹੋਏ ਭਗਤੀ ਦੇ ਰੰਗ ’ਚ ਰੰਗੇ ਨਜ਼ਰ ਆਏ। ਪ੍ਰਭਾਤਫੇਰੀ ਦੇ ਰਸਤੇ ’ਚ ਰਾਜਨ ਗੁਪਤਾ, ਉਰਮਿਲਾ, ਪੁਰਸ਼ੋਤਮ, ਜੈਨ ਪਰਿਵਾਰ, ਪ੍ਰਵੇਸ਼ ਗੁਪਤਾ, ਰਿੰਮੀ ਗੁਪਤਾ, ਪਿਯੂਸ਼ ਚੋਪੜਾ, ਰੁਚਿਕਾ ਸ਼ਰਮਾ ਤੇ ਹੋਰ ਮੁਹੱਲਾ ਵਾਸੀਆਂ ਨੇ ਫੁੱਲਾਂ ਦੀ ਵਰਖਾ ਕਰ ਕੇ ਪ੍ਰਭਾਤ ਫੇਰੀ ’ਚ ਸ਼ਾਮਲ ਸ਼ਰਧਾਲੂਆਂ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਅਜੀਤ ਤਲਵਾੜ, ਸਤਯਵ੍ਰਤ ਗੁਪਤਾ, ਕੌਂਸਲਰ ਰਾਜੀਵ ਢੀਂਗਰਾ, ਵਿਜੇ ਸੱਗੜ, ਕਪਿਲ ਸ਼ਰਮਾ, ਕਰਨ ਸ਼ਰਮਾ, ਅਜੈ ਅਗਰਵਾਲ, ਵਿਕਾਸ ਠੁਕਰਾਲ, ਪਵਨ ਸ਼ਾਰਦਾ, ਰਾਜਿੰਦਰ ਲੂਥਰਾ, ਚੇਤਨ ਦਾਸ, ਕਰਤਾਰ ਸਿੰਘ, ਮਾਨਵ ਗੁਪਤਾ, ਓਮ ਭੰਡਾਰੀ, ਲਲਿਤ ਅਰੋੜਾ ਸਮੇਤ ਵੱਡੀ ਗਿਣਤੀ ’ਚ ਸ਼ਰਧਾਲੂ ਹਾਜ਼ਰ ਸਨ।