
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਡੇਰਾ ਸੱਚਖੰਡ ਬੱਲਾਂ ਵਿਖੇ ਸੰਗਰਾਂਦ ਦਾ ਦਿਹਾੜਾ ਸ਼ਰਧਾ ਪੂਰਵਕ ਮਨਾਇਆ

-ਸੰਤ ਨਿਰੰਜਨ ਦਾਸ ਮਹਾਰਾਜ ਜੀ ਨੇ ਭਾਦੋਂ ਦਾ ਮਹੀਨਾ ਸੰਗਤਾਂ ਨੂੰ ਸਰਵਣ ਕਰਵਾਇਆ
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਡੇਰਾ ਸੱਚਖੰਡ ਬੱਲਾਂ ਵਿਖੇ ਮੌਜੂਦਾ ਗੱਦੀ ਨਸ਼ੀਨ ਪਦਮਸ਼੍ਰੀ ਸੰਤ ਨਿਰੰਜਨ ਦਾਸ ਜੀ ਮਹਾਰਾਜ ਦੀ ਸਰਪ੍ਰਸਤੀ ਹੇਠ ਸੰਗਰਾਂਦ ਦਾ ਦਿਹਾੜਾ ਮਨਾਇਆ ਗਿਆ। ਇਸ ਮੌਕੇ ਅੰਮ੍ਰਿਤ ਬਾਣੀ ਸ੍ਰੀ ਗੁਰੂ ਰਵਿਦਾਸ ਜੀ ਦੇ ਪਾਵਨ ਜਾਪ ਕੀਤੇ ਗਏ ਤੇ ਕੀਰਤਨੀ ਜਥਿਆਂ ਵੱਲੋਂ ਸ਼੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਦੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ’ਤੇ ਸੰਤ ਨਿਰੰਜਨ ਦਾਸ ਜੀ ਗੱਦੀ ਨਸ਼ੀਨ ਨੇ ਭਾਦੋਂ ਦਾ ਮਹੀਨਾ ਸੰਗਤਾਂ ਨੂੰ ਸਰਵਣ ਕਰਵਾਇਆ ਗਿਆ। ਇਸ ਉਪਰੰਤ ਸੰਤ ਲੇਖਰਾਜ ਨੂਰਪੁਰ, ਗਿਆਨੀ ਕੁਲਵੰਤ ਸਿੰਘ ਕਜਲਾ, ਬਿਰਦੀ ਬ੍ਰਦਰ ਰਾਏਪੁਰ ਵੱਲੋਂ ਗੁਰਬਾਣੀ ਦੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ’ਤੇ ਡਾ. ਬਲਵੀਰ ਮੰਨਣ, ਡੇਰਾ ਟਰੱਸਟ ਦੇ ਸਕੱਤਰ ਧਰਮਪਾਲ ਸਿੰਮਕ, ਟਰਸਟੀ ਜੋਗਿੰਦਰਪਾਲ ਆਈਆਰਐੱਸ, ਸੇਵਾਦਾਰ ਹਰਦੇਵ ਦਾਸ, ਸੇਵਾਦਾਰ ਬਰਿੰਦਰ ਦਾਸ ਬੱਬੂ, ਟਰੱਸਟੀ ਨਿਰੰਜਨ ਦਾਸ ਚੀਮਾ, ਬਾਬਾ ਸੁਖਦੇਵ ਸੁਖੀ ਸਾਬਕਾ ਸਰਪੰਚ ਬੱਲਾਂ, ਸੇਵਾਦਾਰ ਹਰਮੇਸ਼ ਦਾਸ, ਸੇਵਾਦਾਰ ਸ਼ਾਮ ਲਾਲ, ਸੇਵਾਦਾਰ ਦਵਿੰਦਰ ਕੁਮਾਰ ਰਾਏਪੁਰ, ਨੰਬਰਦਾਰ ਮਨਜੀਤ ਸਿੰਘ ਰਾਏਪੁਰ ਆਦਿ ਵੀ ਹਾਜ਼ਰ ਸਨ।