
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਥਾਨਕ ਸਰਕਾਰੀ ਦਫ਼ਤਰਾਂ ਵਿਚ ਹੜਤਾਲ ਕਰਨ ਕਰਕੇ ਪਸਰਿਆ ਸਨਾਟਾ

ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਸਥਾਨਕ ਸਰਕਾਰੀ ਦਫ਼ਤਰਾਂ ਵਿਚ ਕੰਮ ਕਰਦੇ ਸਰਕਾਰੀ ਮੁਲਾਜ਼ਮਾਂ ਵੱਲੋਂ ਸਮੂਹਿਕ ਤੌਰ ’ਤੇ ਛੁੱਟੀ ਲਏ ਜਾਣ ਕਰਕੇ ਇੰਜ ਹੀ ਪ੍ਰਤੀਤ ਹੋਇਆ ਜਿਵੇਂ ਮੁਕੰਮਲ ਤੌਰ ’ਤੇ ਹੜਤਾਲ ਹੋਈ ਹੈ। ਸਰਕਾਰੀ ਦਫ਼ਤਰਾਂ ਦਾ ਦੌਰਾ ਕੀਤੇ ਜਾਣ ’ਤੇ ਉੱਥੇ ਮੌਜੂਦ ਸੀਨੀਅਰ ਅਧਿਕਾਰੀਆਂ ਦੀ ਹਾਜ਼ਰੀ ਬਾਰੇ ਜਾਨਣ ਦਾ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਉਂਜ ਤਾਂ ਸਾਰੇ ਕਰਮਚਾਰੀ ਛੁੱਟੀ ’ਤੇ ਹਨ ਪ੍ਰੰਤੂ ਐੱਸ ਆਈ ਆਰ ਦਾ ਕੰਮ ਕਰਨ ਵਾਲੇ ਕਰਮਚਾਰੀ ਮਜਬੂਰੀ ਵੱਸ ਕੰਮ ਕਰ ਰਹੇ ਹਨ। ਸਬ ਤਹਿਸੀਲ ਦੇ ਦਫ਼ਤਰ ਵਿਖੇ ਮੌਜੂਦ ਬਲਵਿੰਦਰ ਸਿੰਘ ਨਾਇਬ ਤਹਿਸੀਲਦਾਰ ਅਤੇ ਨਗਰ ਪੰਚਾਇਤ ਦੇ ਦਫ਼ਤਰ ਵਿਖੇ ਕੰਮ ਕਰ ਰਹੇ ਚੰਦਰ ਮੋਹਣ ਭਾਟੀਆ ਕਾਰਜਕਾਰੀ ਅਫ਼ਸਰ ਵੱਲੋਂ ਐੱਸ ਆਈ ਆਰ ਵਿਚ ਕੰਮ ਕਰਨਾ ਦੱਸਿਆ ਗਿਆ। ਇੱਕੋ ਕੰਪਲੈਕਸ ਵਿਚ ਸਥਿਤ ਹੋਣ ਕਰਕੇ ਬੀਡੀਪੀਓ ਦਫ਼ਤਰ ਅਤੇ ਖੇਤੀ ਬਾੜੀ ਵਿਭਾਗ ਦੇ ਦਫ਼ਤਰ ਨੂੰ ਤਾਲਾ ਲੱਗਿਆ ਮਿਲਿਆ ਜਦਕਿ ਸੁਵਿਧਾ ਕੇਂਦਰ ਦੇ ਸੀਨੀਅਰ ਕੰਮਪਿਊਟਰ ਆਪ੍ਰੇਟਰ ਗੁਰਦੀਪ ਸਿੰਘ ਵੱਲੋਂ ਦੱਸਿਆ ਗਿਆ ਕਿ ਕੰਪਨੀ ਦੇ ਅਧੀਨ ਹੋਣ ਕਰਕੇ ਸਾਡੇ ਸਾਰੇ ਮੁਲਾਜ਼ਮ ਕੰਮ ’ਤੇ ਮੌਜੂਦ ਹਨ ਪ੍ਰੰਤੂ ਕੰਮ ਵਾਲੇ ਦਿਨਾਂ ਦੇ ਮੁਕਾਬਲੇ ਵਿਚ ਸਿਰਫ਼ ਦਸ ਫੀਸਦੀ ਲੋਕ ਹੀ ਆਏ ਹਨ। ਸਰਕਾਰੀ ਹਸਪਤਾਲ ਵਿਖੇ ਵੀ ਮੌਜੂਦ ਇਕ ਸਟਾਫ਼ ਨਰਸ ਵੱਲੋਂ ਦੱਸਿਆ ਗਿਆ ਕਿ ਐਮਰਜੈਂਸੀ ਹਾਲਤ ਵਿਚ ਕੰਮ ਕਰਨ ਲਈ ਸਟਾਫ਼ ਦੇ ਕੁੱਝ ਬੰਦੇ ਹੀ ਮੌਜੂਦ ਹਨ।