ਰਾਮ ਨੌਮੀ ਸਬੰਧੀ ਲਾਇਆ ਲੰਗਰ
ਰਾਮ ਨੌਂਵੀ ਸਬੰਧੀ ਅੱਪਰਾ 'ਚ ਸਮੋਸਿਆ ਦਾ ਲੰਗਰ ਲਗਾਇਆ
Publish Date: Thu, 26 Mar 2026 06:20 PM (IST)
Updated Date: Thu, 26 Mar 2026 08:20 PM (IST)
ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ : ਸ੍ਰੀ ਰਾਮ ਨੌਮੀ ਸਬੰਧੀ ਅੱਪਰਾ ਦੇ ਮੇਨ ਬਾਜ਼ਾਰ ’ਚ ਸਮੋਸਿਆ ਦਾ ਲੰਗਰ ਲਾਇਆ ਗਿਆ। ਇਸ ਮੌਕੇ ਸਬ-ਇੰਸਪੈਕਟਰ ਸੁਖਦੇਵ ਸਿੰਘ ਔਲਖ ਚੌਕੀ ਇੰਚਾਰਜ ਅੱਪਰਾ ਵਿਸ਼ੇਸ ਤੌਰ 'ਤੇ ਹਾਜ਼ਰ ਹੋਏ ਤੇ ਸਮੂਹ ਸੰਗਤਾਂ ਨੂੰ ਪ੍ਰਭੂ ਸ਼੍ਰੀ ਰਾਮ ਜੀ ਦੇ ਜੀਵਨ ਤੇ ਸੋਚ ਤੋਂ ਸੇਧ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਗੌਰਵ ਖੋਸਲਾ (ਅੱਪੂ), ਦੀਪਕ ਮਦਾਨ, ਹੀਰਾ ਖੋਸਲਾ, ਮਾਦਵ ਭੈਣੀ, ਹੈਪੀ, ਮੰਨੂ, ਮੁਕੇਸ਼ ਸਬਜ਼ੀ ਵਾਲਾ ਤੇ ਹੋਰ ਸੇਵਾਦਾਰ ਹਾਜ਼ਰ ਸਨ।