- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੌਗੱਜਾ ਕੋਆਪਰੇਟਿਵ ਸੋਸਾਇਟੀ ਘੁਟਾਲੇ ਮਾਮਲੇ ਵਿੱਚ ਲੋੜੀਂਦਾ ਦੋਸ਼ੀ ( ਸੇਲਜਮੈਨ) ਗ੍ਰਿਫਤਾਰ

ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ
ਨੌਗੱਜਾ ਕੋਆਪਰੇਟਿਵ ਸੋਸਾਇਟੀ ਘੁਟਾਲੇ ਮਾਮਲੇ ਵਿੱਚ ਲੋੜੀਂਦਾ ਮੁਲਜ਼ਮ (ਸੇਲਜਮੈਨ) ਨੂੰ ਚੌਕੀ ਕਿਸ਼ਨਗੜ੍ਹ ਦੀ ਪੁਲਿਸ ਨੇ ਗਿਰਫਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਕੁਲਦੀਪ ਕੁਮਾਰ ਪੁੱਤਰ ਰੂਪ ਲਾਲ ਵਾਸੀ ਮੰਡ ਮੋੜ ਥਾਣਾ ਕਰਤਾਰਪੁਰ ਜ਼ਿਲ੍ਹਾ ਜਲੰਧਰ ਵਜੋਂ ਦੱਸੀ ਗਈ ਹੈ। ਜਾਣਕਾਰੀ ਦਿੰਦੇ ਹੋਏ ਪੁਲਿਸ ਚੌਕੀ ਇੰਚਾਰਜ ਕਿਸ਼ਨਗੜ੍ਹ ਏਐੱਸਆਈ ਹਰਦੀਪ ਸਿੰਘ ਨੇ ਦੱਸਿਆ ਕਿ ਉਪਰੋਕਤ ਮਾਮਲੇ ਸਬੰਧੀ ਥਾਣਾ ਕਰਤਾਰਪੁਰ ਵਿਚ ਮਾਮਲਾ ਦਰਜ ਕੀਤਾ ਗਿਆ ਸੀ। ਕੁਲਦੀਪ ਕੁਮਾਰ ਨੂੰ ਗੜ੍ਹਸ਼ੰਕਰ ਜ਼ਿਲਾ ਹੁਸ਼ਿਆਰਪੁਰ ਦੇ ਏਰੀਆ ਵਿੱਚੋਂ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਵਿਚ ਪਸ਼ ਕਰਕੇ ਤਿੰਨ ਦਿਨ ਦਾ ਰਿਮਾਂਡ ਲਿਆ ਗਿਆ ਸੀ ਜਿਸ ਦੌਰਾਨ ਉਸ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਜਿਸ ਨਾਲ ਨੌਗੱਜਾ ਕੋਆਪ੍ਰੇਟਿਵ ਸੋਸਾਇਟੀ ਵਿੱਚ ਹੋਏ ਘੁਟਾਲੇ ਸਬੰਧੀ ਵੱਡੇ ਖੁਲਾਸੇ ਹੋਣ ਦੀ ਖ਼ਦਸ਼ਾ ਹੈ ਤੇ ਪੁਲਿਸ ਵੱਲੋਂ ਪਿੰਡ ਨੌਗੱਜਾ ਦੀ ਕੋਆਪ੍ਰੇਟਿਵ ਸੋਸਾਇਟੀ ਦੇ ਵਿੱਚ ਵੱਡੇ ਪੱਧਰ ’ਤੇ ਹੋਏ ਘੁਟਾਲੇ ਸਬੰਧੀ ਦਰਜ ਹੋਏ ਮੁਕਦਮੇ ਵਿੱਚ ਨਾਮਜ਼ਦ ਤਿੰਨ ਹੋਰ ਲੋੜੀਂਦੇ ਵਿਅਕਤੀਆਂ ਦੀ ਨਾਲ ਭਾਲ ਕੀਤੀ ਜਾ ਰਹੀ ਹੈ।