- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
97 ਸਿਟੀ ਬੱਸਾਂ ਚਲਾਉਣ ਦਾ ਟੈਂਡਰ ਮਿਲਿਆ ਸਾਈਂਂ ਗਰੀਨ ਪ੍ਰਾਜੈਕਟ ਕੰਪਨੀ ਨੂੰ

ਕੇਂਦਰ ਸਰਕਾਰ ਦਾ ਇਹ ਪ੍ਰਾਜੈਕਟ ਛੇਤੀ ਸ਼ੁਰੂ ਹੋਣ ਦੀ ਸੰਭਾਵਨਾ
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਸ਼ਹਿਰ ’ਚ ਸਿਟੀ ਬੱਸ ਚਲਾਉਣ ਦੀਆਂ ਤਿਆਰੀਆਂ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਤੇ ਇਸ ਪ੍ਰਾਜੈਕਟ ਦਾ ਠੇਕਾ ਦਿੱਲੀ ਦੀ ਸਾਈਂ ਗਰੀਨ ਪ੍ਰਾਜੈਕਟ ਨੂੰ ਦਿੱਤਾ ਗਿਆ ਹੈ। ਇਸ ਲਈ ਦੋ ਚਾਰਜਿੰਗ ਸਟੇਸ਼ਨ ਬਣਾਉਣ ਦਾ ਕੰਮ ਵੀ ਤੇਜ਼ੀ ਨਾਲ ਚੱਲ ਰਿਹਾ ਹੈ ਤੇ ਇਨ੍ਹਾਂ ’ਤੇ 12.08 ਕਰੋੜ ਖਰਚੇ ਜਾ ਰਹੇ ਹਨ। ਇਕ ਚਾਰਜਿੰਗ ਸਟੇਸ਼ਨ ਨਗਰ ਨਿਗਮ ਕੈਂਪਸ ’ਚ ਪੁਰਾਣੀ ਵਰਕਸ਼ਾਪ ਤੇ ਅਤੇ ਦੂਜਾ ਲੰਮਾ ਪਿੰਡ ਨਗਰ ਨਿਗਮ ਦੀ ਵਰਕਸ਼ਾਪ ’ਚ ਬਣਾਇਆ ਜਾ ਰਿਹਾ ਹੈ।
---
ਨਿਗਮ ਕਮਿਸ਼ਨਰ ਵੀ ਕਰ ਚੁੱਕੇ ਨੇ ਮੁਆਇਨਾ
ਪਿਛਲੇ ਹਫਤੇ ਨਗਰ ਨਿਗਮ ਦੇ ਕਮਿਸ਼ਨਰ ਸੁਰਿੰਦਰ ਸਿੰਘ ਨੇ ਵੀ ਲੰਮਾ ਪਿੰਡ ਵਰਕਸ਼ਾਪ ’ਚ ਸਿਟੀ ਇਲੈਕਟ੍ਰਾਨਿਕ ਬੱਸਾਂ ਦੇ ਚਾਰਜਿੰਗ ਸਟੇਸ਼ਨ ਦੇ ਕੰਮ ਦਾ ਮੁਆਇਨਾ ਕੀਤਾ ਸੀ ਅਤੇ ਉਥੇ ਮੌਜੁਦ ਅਧਿਕਾਰੀਆਂ ਨੂੰ ਹਦਾਇਤ ਕੀਤੀ ਸੀ ਕਿ ਉਹ ਕੰਮ ਦੀ ਰਫਤਾਰ ਹੋਰ ਵਧਾਉਣ ਤਾਂ ਜੋ ਛੇਤੀ ਤੋਂ ਛੇਤੀ ਇਸ ਪ੍ਰਾਜੈਕਟ ਨੂੰ ਸਿਰੇ ਚਾੜ੍ਹਿਆ ਜਾ ਸਕੇ।
--
97 ’ਚੋਂ 51 ਛੋਟੀਆਂ ਬੱਸਾਂ ਵੀ ਸ਼ਾਮਲ
ਇਸ ਦੌਰਾਨ ਜਿਹੜੀਆਂ ਸ਼ਹਿਰੀਆਂ ਦੀ ਸਹੂਲਤ ਲਈ ਸਿਟੀ ਇਲੈਕਟ੍ਰਾਨਿਕ ਬੱਸਾਂ ਚਲਾਈਆਂ ਜਾਣਗੀਆਂ ਹਨ, ਉਨ੍ਹਾਂ ’ਚ 46 ਵੱਡੀਆਂ ਅਤੇ 51 ਛੋਟੀਆਂ ਬੱਸਾਂ ਸ਼ਾਮਲ ਹੋਣਗੀਆਂ। ਇਨ੍ਹਾਂ ਦਾ ਰੂਟ ਪਲਾਨ ਅੱਜ ਤੋਂ 20 ਸਾਲ ਪਹਿਲਾਂ ਬੰਦ ਹੋਈ ਸਿਟੀ ਬੱਸ ਵਾਲਾ ਹੀ ਹੋਵੇਗਾ ਤੇ ਉਸ ਵੇਲੇ ਦੇ ਜਿਹੜੇ ਲੋਕਲ ਬੱਸ ਸਟੈਂਡ ਬਣਾਏ ਗਏ ਸਨ ਉਹ ਹਾਲੇ ਵੀ ਮੌਜੂਦ ਹਨ ਤੇ ਉਨ੍ਹਾਂ ਨੂੰ ਹੀ ਪੱਕਾ ਬੱਸ ਸਟੈਂਡ ਵਜੋਂ ਵਰਤਿਆ ਜਾਵੇਗਾ।