- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਹੋਦਿਆ ਜਲੰਧਰ ਦੀ ਅਰਧ-ਵਾਰਸ਼ਿਕ ਮੀਟਿੰਗ ਸੰਪੰਨ

ਮਨਜੀਤ ਮੱਕੜ, ਪੰਜਾਬੀ ਜਾਗਰਣ, ਗੁਰਾਇਆ :
ਸਹੋਦਿਆ ਜਲੰਧਰ ਦੀ ਅਰਧ-ਵਾਰਸ਼ਿਕ ਮੀਟਿੰਗ ਸ਼ੁੱਕਰਵਾਰ ਨੂੰ ਸਥਾਨਕ ਹੋਟਲ ਜਲੰਧਰ ਵਿਖੇ ਚੇਅਰਪਰਸਨ ਆਰਤੀ ਸੋਬਤੀ ਦੀ ਅਗਵਾਈ ਹੇਠ ਕਰਵਾਈ ਗਈ। ਮੀਟਿੰਗ ਵਿੱਚ ਸਹੋਦਿਆ ਜਲੰਧਰ ਦੀ ਕਾਰਜਕਾਰੀ ਕਮੇਟੀ ਦੀ ਸੈਕਟਰੀ ਪ੍ਰਭਜੋਤ ਗਿੱਲ, ਵਾਈਸ ਚੇਅਰਪਰਸਨ ਮਮਤਾ ਬਹਲ ਤੇ ਜੁਆਇੰਟ ਸੈਕਟਰੀ ਸੋਨਾਲੀ ਕੌਰ ਸਮੇਤ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਮੀਟਿੰਗ ਦਾ ਮੁੱਖ ਉਦੇਸ਼ ਸਕੂਲਾਂ ਵਿਚਕਾਰ ਆਪਸੀ ਸਹਿਯੋਗ ਵਧਾਉਣ, ਤਜਰਬਿਆਂ ਦੇ ਆਦਾਨ-ਪ੍ਰਦਾਨ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਸਬੰਧੀ ਵਿਚਾਰ-ਵਟਾਂਦਰਾ ਕਰਨਾ ਸੀ। ਇਸ ਮੌਕੇ ਪ੍ਰਿੰਸੀਪਲਾਂ ਵੱਲੋਂ ਕੀਤੇ ਜਾ ਰਹੇ ਅਣਥੱਕ ਯਤਨਾਂ ਤੇ ਸਮਰਪਣ ਦੀ ਵਿਸ਼ੇਸ਼ ਤੌਰ ’ਤੇ ਸ਼ਲਾਘਾ ਕੀਤੀ ਗਈ।
ਇਸ ਮੌਕੇ ਸਿੱਖਿਆ ਦੇ ਖੇਤਰ ਵਿੱਚ ਜ਼ਿਕਰਯੋਗ ਯੋਗਦਾਨ ਪਾਉਣ ਵਾਲੀਆਂ ਡਾ. ਰਸ਼ਮੀ ਵਿਜ, ਅਨੀਤਾ ਨੰਦਾ ਤੇ ਡਾ. ਸੰਦੀਪਾ ਸੂਦ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੇ ਸਮਰਪਣ, ਅਗਵਾਈ ਤੇ ਸਿੱਖਿਆ ਪ੍ਰਤੀ ਵਚਨਬੱਧਤਾ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਮੀਟਿੰਗ ਦੌਰਾਨ ਕੰਮ ਦੇ ਨਾਲ-ਨਾਲ ਮਾਨਸਿਕ ਖੁਸ਼ੀ ਅਤੇ ਸਕਾਰਾਤਮਕ ਊਰਜਾ ਨੂੰ ਵੀ ਮਹੱਤਵ ਦਿੱਤਾ ਗਿਆ। ਇਸੇ ਉਦੇਸ਼ ਨਾਲ ਵਿਸ਼ੇਸ਼ ‘ਹੈਪੀਨੈੱਸ ਸੈਸ਼ਨ’ ਕਰਵਾਇਆ ਗਿਆ। ਇਸ ਦੌਰਾਨ ਰਾਜਨ ਸਿਆਲ ਨੇ ਆਪਣੇ ਹਾਸ-ਮਜ਼ਾਕ ਅਤੇ ਮਨੋਰੰਜਕ ਅੰਦਾਜ਼ ਨਾਲ ਹਾਜ਼ਰ ਪ੍ਰਿੰਸੀਪਲਾਂ ਨੂੰ ਖੂਬ ਹਸਾਇਆ। ਮੀਟਿੰਗ ਦੇ ਅੰਤ ਵਿੱਚ ਸਹੋਦਿਆ ਜਲੰਧਰ ਦੇ ਮੈਂਬਰਾਂ ਨੇ ਸਿੱਖਿਆ ਦੀ ਗੁਣਵੱਤਾ ਨੂੰ ਹੋਰ ਬਿਹਤਰ ਬਣਾਉਣ, ਆਪਸੀ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਮਿਲ ਕੇ ਨਿਰੰਤਰ ਕੰਮ ਕਰਨ ਦਾ ਸੰਕਲਪ ਲਿਆ।