ਭਾਜਪਾ ਇੰਚਾਰਜ ਰਾਣਾ ਦੇ ਸਹਿਯੋਗ ਨਾਲ ਕਲਸ਼ ਨੂੰ ਗੁਰੂ ਰਵਿਦਾਸ ਭਵਨ ਵਿਖੇ ਕੀਤਾ ਸੁਸ਼ੋਭਿਤ ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਸ਼ਾਹਕੋਟ : ਉੱਤਰ ਪ੍ਰਦੇਸ਼ ਦੇ ਵਾਰਾਨਸੀ ਤੋਂ ਸ੍ਰੀ ਗੁਰੂ ਰਵਿਦਾਸ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਮਿੱਟੀ (ਚਰਨ ਧੂੜ) ਦਾ ਕਲਸ਼ ਐਤਵਾਰ ਨੂੰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਸ਼ਾਹਕੋਟ ਦੇ ਆਜ਼ਾਦ ਨਗਰ ਸਥਿਤ ਗੁਰੂ ਰਵਿਦਾਸ ਭਵਨ ਵਿਖੇ ਸੁਸ਼ੋਭਿਤ ਕੀਤਾ ਗਿਆ। ਗੱਲਬਾਤ ਕਰਦਿਆਂ ਭਾਜਪਾ ਦੇ ਹਲਕਾ ਕੈਂਪ ਇੰਚਾਰਜ ਰਾਣਾ ਹਰਦੀਪ ਸਿੰਘ ਨੇ ਦੱਸਿਆ ਕਿ ਇਹ ਉਪਰਾਲਾ ਭਾਜਪਾ ਵੱਲੋਂ ਪੰਜਾਬ ਦੀ ਸੰਗਤ ਲਈ ਕੀਤਾ ਗਿਆ ਹੈ। ਜਿਹੜੇ ਸ਼ਰਧਾਲੂ ਆਪ ਵਾਰਾਨਸੀ ਨਹੀਂ ਜਾ ਸਕਦੇ, ਉਹ ਆਪਣੇ ਇਲਾਕੇ ਵਿਚ ਹੀ ਇਸ ਪਵਿੱਤਰ ਚਰਨ ਧੂੜ ਦੇ ਦਰਸ਼ਨ ਕਰ ਸਕਣ। ਉਨ੍ਹਾਂ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਸਹਿਯੋਗ ਨਾਲ ਕਾਂਸ਼ੀ ਤੋਂ ਇਸ ਕਲਸ਼ ਨੂੰ ਰਵਾਨਾ ਕੀਤਾ ਗਿਆ ਸੀ। ਬੀਤੇ ਦਿਨ ਚੰਡੀਗੜ੍ਹ ਦੇ ਸੈਕਟਰ 7 ਸਥਿਤ ਗੁਰੂ ਰਵਿਦਾਸ ਭਵਨ ਵਿਖੇ ਹੋਏ ਸਮਾਗਮ ਦੌਰਾਨ ਇਹ ਕਲਸ਼ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਲਈ ਰਵਾਨਾ ਕੀਤਾ ਗਿਆ। ਇਸ ਕਲਸ਼ ਨੂੰ ਬੀਤੀ ਰਾਤ ਪਿੰਡ ਕੁੱਕੜ ਵਿਖੇ ਲਿਆਂਦਾ ਗਿਆ ਸੀ, ਜਿੱਥੇ ਕਮੇਟੀ ਮੈਂਬਰਾਂ ਪ੍ਰੀਤਮ ਸਿੰਘ, ਮਨਦੀਪ ਸਿੰਘ ਅਤੇ ਹੋਰ ਸਾਥੀਆਂ ਵੱਲੋਂ ਇਸ ਦਾ ਸਵਾਗਤ ਕੀਤਾ ਗਿਆ। ਐਤਵਾਰ ਨੂੰ ਆਜ਼ਾਦ ਨਗਰ ਦੇ ਗੁਰੂ ਰਵਿਦਾਸ ਭਵਨ ਵਿਖੇ ਲਿਆ ਕੇ ਕਲਸ਼ ਨੂੰ ਸੁਸ਼ੋਭਿਤ ਕੀਤਾ ਗਿਆ। ਰਾਣਾ ਨੇ ਦੱਸਿਆ ਕਿ ਅਗਲੇ ਦੋ ਦਿਨਾਂ ਦੇ ਰੂਟ ਪਲਾਨ ਅਨੁਸਾਰ ਸ਼ਾਹਕੋਟ ਅਤੇ ਆਸ-ਪਾਸ ਦੇ ਪਿੰਡਾਂ, ਮੰਦਰਾਂ, ਗੁਰਦੁਆਰਿਆਂ ਅਤੇ ਸੰਗਤ ਦੇ ਘਰਾਂ ਤੱਕ ਇਹ ਪਵਿੱਤਰ ਚਰਨ ਧੂੜ ਪਹੁੰਚਾਈ ਜਾਵੇਗੀ। ਸ਼ਰਧਾਲੂ ਇਸ ਮਿੱਟੀ ਨੂੰ ਆਪਣੇ ਧਾਰਮਿਕ ਅਸਥਾਨਾਂ ’ਚ ਸੁਸ਼ੋਭਿਤ ਕਰ ਸਕਦੇ ਹਨ। ਇਸ ਮੌਕੇ ਸਮੂਹ ਭਾਜਪਾ ਵਰਕਰਾਂ ਤੇ ਸੰਗਤਾਂ ਵੱਲੋਂ ਗੁਰੂ ਸਾਹਿਬ ਦਾ ਗੁਣਗਾਣ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਮਲ ਨਾਹਰ, ਹਰਦੇਵ ਸਿੰਘ ਪੀਟਾ, ਅਮ੍ਰਿਤ ਲਾਲ ਅਗਰਵਾਲ, ਹੈਪੀ ਡਾਬਰ ਜ਼ਿਲ੍ਹਾ ਸਕੱਤਰ, ਜਗਦੀਸ਼ ਵਡੇਹਰਾ ਸਾਬਕਾ ਐੱਮਸੀ, ਅਸ਼ਵਨੀ ਮਿੱਤਲ ਜ਼ਿਲ੍ਹਾ ਸਕੱਤਰ, ਅਨਿਲ ਗੋਇਲ, ਰਵੀਸ਼ ਗੋਇਲ, ਕਮਲ ਹੀਰ ਮੰਡਲ ਪ੍ਰਧਾਨ, ਸੰਜੀਵ ਸੋਬਤੀ, ਕੁਲਵਿੰਦਰ ਸਿੰਘ ਬਾਹਮਣੀਆਂ, ਰਾਜੀਵ ਅਰੋੜਾ, ਗੁਰਮੀਤ ਸਿੰਘ, ਜੱਗਾ ਕੰਨੀਆਂ, ਸਾਬੀ ਉਦਾਸੀ, ਅਰਜਨ ਸਿੰਘ, ਜਸਵਿੰਦਰ ਸਿੰਘ ਸੈਦਪੁਰ, ਸ਼ਰਨਜੀਤ ਸਿੰਘ ਸੈਦਪੁਰ, ਲਾਲ ਚੰਦ, ਜਸਵੀਰ ਸਿੰਘ, ਨਿਰਮਲ ਸਿੰਘ, ਭੋਲਾ ਬੁੱਢਣਵਾਲ, ਸੋਨੀ ਅਟਵਾਲ ਲਸੂੜੀ, ਸ਼ੈਰਫ ਘਈ, ਰਮਨ ਘਾਰੂ, ਪ੍ਰਵੀਨ ਕੁਮਾਰ ਟਾਕ, ਵਰਿੰਦਰ ਨਾਹਰ, ਅੰਮ੍ਰਿਤਪਾਲ ਸਿੰਘ ਜੋਨਾ, ਅਕਾਸ਼ਦੀਪ ਸਿੰਘ ਉੱਪਲ, ਨੈਣਦੀਪ ਸਿੰਘ ਪੰਨੂ, ਪ੍ਰੀਤਮ ਦਾਸ, ਸੁਰਜੀਤ ਸਿੰਘ, ਗੁਰਦੇਵ ਚੰਦ, ਅਵਤਾਰ ਸਿੰਘ, ਜਸਵੰਤ ਰਾਏ, ਜੈ ਰਾਜ, ਗੁਰਮੇਜ ਲਾਲ, ਸੁਰਿੰਦਰ ਭੱਟੀ, ਨੂਰ ਚੰਦ, ਮੱਖਣ, ਮਨਦੀਪ ਰਾਏ, ਚਰਨਜੀਤ ਸਰੋਆ, ਸੰਦੀਪ ਕੁਮਾਰ, ਅਕਸ਼ੇ ਭੰਡਾਰੀ, ਗੋਗੀ, ਜੈਕੀ, ਸੋਢੀ ਸਿੰਘ, ਲਖਵਿੰਦਰ ਸਿੰਘ, ਗੌਤਮ ਚੰਦ, ਮਨੀਸ਼ ਕੁਮਾਰ, ਪਿਆਰਾ ਲਾਲ, ਕੇਵਲ ਸਿੰਘ ਆਦਿ ਹਾਜ਼ਰ ਸਨ।