ਕਾਲਜ ਦੇ ਬਾਹਰ ਹੰਗਾਮਾ ਕਾਲਜ ਦੇ ਬਾਹਰ ਹੰਗਾਮਾ
Publish Date: Sat, 25 Jul 2026 09:03 PM (IST)
Updated Date: Sat, 25 Jul 2026 09:05 PM (IST)
-ਅਧਿਆਪਕ ਤੇ ਛੇੜਛਾੜ ਦਾ ਲਾਇਆ ਦੋਸ਼, ਦਾਖਲਾ ਨਾ ਦੇਣ ਤੇ ਵਿਰੋਧ ਪ੍ਰਦਰਸ਼ਨ ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਸੰਵਿਧਾਨ ਚੌਕ ਨੇੜੇ ਮਹਾਵੀਰ ਮਾਰਗ ਤੇ ਸਥਿਤ ਕਾਲਜ ਦੇ ਬਾਹਰ ਤਣਾਅਪੂਰਨ ਮਾਹੌਲ ਬਣ ਗਿਆ, ਜਦੋਂ ਇਕ ਵਿਦਿਆਰਥਣ ਤੇ ਉਸਦੇ ਪਰਿਵਾਰ ਨੇ ਕਾਲਜ ਪ੍ਰਸ਼ਾਸਨ ਵਿਰੁੱਧ ਪ੍ਰਦਰਸ਼ਨ ਕੀਤਾ। ਵਿਦਿਆਰਥਣ ਨੇ ਇਕ ਅਧਿਆਪਕ ਤੇ ਛੇੜਛਾੜ ਦੇ ਗੰਭੀਰ ਦੋਸ਼ ਲਾਏ ਹਨ, ਜਦਕਿ ਉਸ ਦੇ ਪਰਿਵਾਰ ਦਾ ਦਾਅਵਾ ਹੈ ਕਿ ਸ਼ਿਕਾਇਤ ਦਰਜ ਕਰਵਾਉਣ ਦੇ ਬਾਵਜੂਦ ਉਸ ਨੂੰ ਹੁਣ ਤੀਜੇ ਸਾਲ ’ਚ ਦਾਖਲਾ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਪੀੜਤ ਪਰਿਵਾਰ ਅਨੁਸਾਰ ਅਧਿਆਪਕ ਵੱਲੋਂ ਕਥਿਤ ਬਦਸਲੂਕੀ ਲਗਭਗ ਦੋ ਮਹੀਨੇ ਪਹਿਲਾਂ ਇਕ ਪ੍ਰੀਖਿਆ ਦੌਰਾਨ ਹੋਇਆ ਸੀ। ਉਸ ਸਮੇਂ ਕਾਲਜ ਪ੍ਰਬੰਧਨ ਨੂੰ ਸ਼ਿਕਾਇਤ ਦਿੱਤੀ ਗਈ ਸੀ ਤੇ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਕਾਰਵਾਈ ਦਾ ਭਰੋਸਾ ਦਿੱਤਾ ਸੀ। ਪਰਿਵਾਰ ਦਾ ਦਾਅਵਾ ਹੈ ਕਿ ਉਸ ਸਮੇਂ ਕਿਹਾ ਗਿਆ ਸੀ ਮੁਲਜ਼ਮ ਅਧਿਆਪਕ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਤੇ ਵਿਦਿਆਰਥੀ ਦੇ ਭਵਿੱਖ ਦੇ ਹਿੱਤ ’ਚ ਮਾਮਲੇ ਨੂੰ ਚੁੱਪ ਰੱਖਣ ਲਈ ਕਿਹਾ ਗਿਆ ਸੀ।ਜਦੋਂ ਉਹ ਵਿਦਿਆਰਥੀ ਨੂੰ ਅਗਲੇ ਸਾਲ ’ਚ ਦਾਖਲਾ ਦੇਣ ਪਹੁੰਚੇ ਤਾਂ ਕਾਲਜ ਪ੍ਰਸ਼ਾਸਨ ਨੇ ਦਾਖਲਾ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਗੇਟ ਵੀ ਬੰਦ ਕਰ ਦਿੱਤੇ। ਵਿਰੋਧ ’ਚ ਵਿਦਿਆਰਥਣ ਉਸਦੇ ਪਰਿਵਾਰ ਤੇ ਹੋਰ ਵਿਦਿਆਰਥੀਆਂ ਨੇ ਇਨਸਾਫ਼ ਦੀ ਮੰਗ ਕਰਦੇ ਹੋਏ ਕਾਲਜ ਦੇ ਬਾਹਰ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਘਟਨਾ ਦੀ ਜਾਣਕਾਰੀ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚੀ ਤੇ ਸਥਿਤੀ ਨੂੰ ਕਾਬੂ ’ਚ ਲਿਆਂਦਾ। ਪੁਲਿਸ ਅਨੁਸਾਰ ਵਿਵਾਦ ਦਾਖਲੇ ਦੇ ਮੁੱਦੇ ਤੇ ਕੇਂਦਰਿਤ ਹੈ। ਕਾਲਜ ਪ੍ਰਿੰਸੀਪਲ ਨੇ ਕਿਹਾ ਕਿ ਉੱਚ ਅਧਿਕਾਰੀਆਂ ਦੀ ਮੀਟਿੰਗ ਕਾਰਨ ਦਾਖਲਾ ਪ੍ਰਕਿਰਿਆ ਨੂੰ ਆਰਜ਼ੀ ਤੌਰ ਤੇ ਰੋਕ ਦਿੱਤਾ ਗਿਆ ਹੈ। ਸ਼ਿਕਾਇਤ ਮਿਲਣ ਤੇ ਨਿਯਮਾਂ ਅਨੁਸਾਰ ਜਾਂਚ ਕੀਤੀ ਜਾਵੇਗੀ। ਅਧਿਆਪਕ ਨੂੰ ਹਟਾਏ ਜਾਣ ਦੇ ਬਾਵਜੂਦ ਹੁਣ ਉਸ ਨੂੰ ਦਾਖਲਾ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਪ੍ਰਦਰਸ਼ਨ ’ਚ ਹਿੱਸਾ ਲੈਣ ਵਾਲੇ ਵਿਦਿਆਰਥੀ ਆਗੂਆਂ ਨੇ ਵੀ ਉਸ ਦਾ ਸਮਰਥਨ ਕੀਤਾ, ਪ੍ਰਸ਼ਾਸਨ ਤੋਂ ਨਿਰਪੱਖ ਜਾਂਚ ਤੇ ਉਸਦੇ ਲਈ ਤੁਰੰਤ ਦਾਖਲੇ ਦੀ ਮੰਗ ਕੀਤੀ।