- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਰਟੀਓ ਦੀ ਵੈਰੀਫਾਈ ਸਾਈਟ ਬੰਦ, ਆਰਸੀ ਅਪਰੂਵਲ ਹੋਈ ਠੱਪ

-ਸਾਈਟ ਬੰਦ ਹੋਣ ਕਾਰਨ ਕਲਰਕਾਂ ਦੇ ਹੱਥ ਬੱਝੇ, ਮੈਨੂਅਲ ਰਜਿਸਟਰ ਬਣਿਆ ਸਹਾਰਾ
ਲਖਬੀਰ, ਪੰਜਾਬੀ ਜਾਗਰਣ, ਜਲੰਧਰ
ਜਲੰਧਰ ਦੇ ਆਰਟੀਓ ਦਫਤਰ ਦੀ ਆਨਲਾਈਨ ਸੁਵਿਧਾ ਇਕ ਵਾਰ ਫਿਰ ਲੋਕਾਂ ਲਈ ਦੁਵਿਧਾ ਦਾ ਕਾਰਨ ਬਣ ਗਈ। ਆਰਟੀਓ ਦੀ ਵੈਰੀਫਾਈ ਸਾਈਟ ਬੰਦ ਹੋਣ ਕਾਰਨ ਅੱਜ ਕਲਰਕਾਂ ਵੱਲੋਂ ਕੰਮ ਨਹੀਂ ਕੀਤਾ ਜਾ ਸਕਿਆ, ਜਿਸ ਕਾਰਨ ਆਰਸੀ ਅਪਰੂਵਲ ਦਾ ਕੰਮਕਾਜ ਠੱਪ ਰਿਹਾ। ਵਾਹਨਾਂ ਨਾਲ ਸਬੰਧਤ ਕੰਮ ਕਰਵਾਉਣ ਲਈ ਦਫਤਰ ਪਹੁੰਚੇ ਲੋਕਾਂ ਨੂੰ ਬਿਨਾਂ ਅਪਰੂਵਲ ਦੇ ਹੀ ਉਡੀਕ ਕਰਨੀ ਪਈ। ਹਾਲਾਂਕਿ ਸਥਿਤੀ ਨੂੰ ਦੇਖਦਿਆਂ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਵਾਪਸ ਭੇਜਣ ਦੀ ਬਜਾਏ ਮੈਨੂਅਲ ਰਜਿਸਟਰ ਦਾ ਸਹਾਰਾ ਲਿਆ ਗਿਆ। ਆਰਸੀ ਅਪਰੂਵਲ ਲਈ ਆਏ ਲੋਕਾਂ ਦੇ ਦਸਤਾਵੇਜ਼ਾਂ ਦੇ ਨੰਬਰ ਤੇ ਸਬੰਧਤ ਕੰਮ ਦਾ ਵੇਰਵਾ ਰਜਿਸਟਰ ’ਚ ਦਰਜ ਕਰ ਲਿਆ ਗਿਆ ਹੈ ਤਾਂ ਜੋ ਸਾਈਟ ਮੁੜ ਚਾਲੂ ਹੋਣ ਤੋਂ ਬਾਅਦ ਕੰਮ ਨੂੰ ਅੱਗੇ ਵਧਾਇਆ ਜਾ ਸਕੇ। ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਵੈਰੀਫਾਈ ਸਾਈਟ ਮੁੜ ਚਾਲੂ ਹੋਵੇਗੀ, ਰਜਿਸਟਰ ‘ਚ ਦਰਜ ਕੀਤੇ ਦਸਤਾਵੇਜ਼ਾਂ ਨੂੰ ਅਧਿਕਾਰੀਆਂ ਵੱਲੋਂ ਅਪਰੂਵ ਕਰ ਦਿੱਤਾ ਜਾਵੇਗਾ। ਫਿਲਹਾਲ ਲੋਕਾਂ ਦੇ ਕੰਮ ਦਾ ਰਿਕਾਰਡ ਤਾਂ ਦਰਜ ਕਰ ਲਿਆ ਗਿਆ ਹੈ ਪਰ ਸਾਈਟ ਬੰਦ ਰਹਿਣ ਕਾਰਨ ਆਰਸੀ ਅਪਰੂਵਲ ਦੀ ਪ੍ਰਕਿਰਿਆ ਅੱਗੇ ਨਹੀਂ ਵਧ ਸਕੀ।
----------------------
ਆਨਲਾਈਨ ਸਿਸਟਮ ਮੁੜ ਫੇਲ੍ਹ
ਆਰਟੀਓ ਨਾਲ ਸਬੰਧਤ ਜ਼ਿਆਦਾਤਰ ਕੰਮ ਆਨਲਾਈਨ ਹੋਣ ਦੇ ਬਾਵਜੂਦ ਸਾਈਟ ‘ਚ ਤਕਨੀਕੀ ਖਰਾਬੀ ਆਉਣ ਨਾਲ ਕੰਮ ਰੁਕ ਜਾਣਾ ਆਮ ਲੋਕਾਂ ਲਈ ਵੱਡੀ ਪਰੇਸ਼ਾਨੀ ਬਣ ਰਿਹਾ ਹੈ। ਦੱਸ ਦਈਏ ਕਿ ਜੇ ਆਨਲਾਈਨ ਸਾਈਟ ਹੀ ਬੰਦ ਹੋ ਜਾਵੇ ਤਾਂ ਲੋਕਾਂ ਦੇ ਕੰਮ ਨੂੰ ਸਮੇਂ ਸਿਰ ਨਿਪਟਾਉਣ ਲਈ ਵਿਭਾਗ ਕੋਲ ਕੀ ਬਦਲਵੀਂ ਵਿਵਸਥਾ ਤੱਕ ਨਹੀਂ ਹੈ। ਫਿਲਹਾਲ ਮੈਨੂਅਲ ਰਜਿਸਟਰ ’ਚ ਦਸਤਾਵੇਜ਼ਾਂ ਦੇ ਨੰਬਰ ਦਰਜ ਕਰਕੇ ਲੋਕਾਂ ਨੂੰ ਭਰੋਸਾ ਦਿੱਤਾ ਜਾ ਰਿਹਾ ਹੈ ਕਿ ਸਾਈਟ ਚਾਲੂ ਹੁੰਦੇ ਹੀ ਉਨ੍ਹਾਂ ਦੀ ਆਰਸੀ ਨੂੰ ਅਪਰੂਵ ਕਰ ਦਿੱਤਾ ਜਾਵੇਗਾ। ਹੁਣ ਦੇਖਣਾ ਹੋਵੇਗਾ ਕਿ ਵੈਰੀਫਾਈ ਸਾਈਟ ਕਦੋਂ ਤੱਕ ਚਾਲੂ ਹੁੰਦੀ ਹੈ ਤੇ ਪੈਂਡਿੰਗ ਪਈ ਆਰਸੀ ਅਪਰੂਵਲ ਦੀ ਪ੍ਰਕਿਰਿਆ ਕਿੰਨੀ ਤੇਜ਼ੀ ਨਾਲ ਪੂਰੀ ਹੁੰਦੀ ਹੈ।