
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਘਰ ’ਚੋਂ 50 ਹਜ਼ਾਰ ਰੁਪਏ ਨਕਦ ਤੇ ਮੋਬਾਈਲ ਫੋਨ ਚੋਰੀ

ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਬੀਤੀ ਰਾਤ ਨੰਗਲ ਫਿਲੌਰ ਵਿਖੇ ਇਕ ਘਰ ’ਚੋਂ 50 ਹਜ਼ਾਰ ਰੁਪਏ ਨਕਦ ਤੇ ਮੋਬਾਈਲ ਫੋਨ ਚੋਰੀ ਹੋ ਗਿਆ। ਪੀੜਤ ਰਾਮੂੰ ਪੁੱਤਰ ਠਾਕੁਰ ਪ੍ਰਸ਼ਾਦ, ਵਾਸੀ ਸੀਤਾਪੁਰ, ਤਹਿਸੀਲ ਸਿਮਰਕ, ਜ਼ਿਲ੍ਹਾ ਸੀਤਾਪੁਰ (ਉੱਤਰ ਪ੍ਰਦੇਸ਼), ਹਾਲ ਵਾਸੀ ਨੰਗਲ ਫਿਲੌਰ ਨੇ ਦੱਸਿਆ ਕਿ ਉਸ ਨੇ ਘਰ ਦੀ ਕਿਸ਼ਤ ਤੇ ਮੁਰੰਮਤ ਲਈ 50 ਹਜ਼ਾਰ ਰੁਪਏ ਲੈ ਕੇ ਘਰ ’ਚ ਰੱਖੇ ਸਨ। ਰਾਤ ਨੂੰ ਰੋਟੀ ਖਾਣ ਤੋਂ ਬਾਅਦ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਕਮਰੇ ’ਚ ਸੌਂ ਗਿਆ। ਗਰਮੀ ਹੋਣ ਕਾਰਨ ਕਮਰੇ ਦਾ ਦਰਵਾਜ਼ਾ ਬੰਦ ਨਹੀਂ ਕੀਤਾ ਗਿਆ ਸੀ, ਜਦਕਿ ਉਸ ਦੇ ਮਾਤਾ-ਪਿਤਾ ਘਰ ਦੇ ਬਾਹਰ ਸ਼ੈੱਡ ਹੇਠਾਂ ਸੁੱਤੇ ਹੋਏ ਸਨ। ਸਵੇਰੇ ਉੱਠ ਕੇ ਦੇਖਿਆ ਤਾਂ ਘਰ ’ਚੋਂ 50 ਹਜ਼ਾਰ ਰੁਪਏ ਦੀ ਨਕਦੀ ਤੇ ਮੋਬਾਈਲ ਫੋਨ ਗਾਇਬ ਸਨ। ਮੋਬਾਈਲ ਨੰਬਰ ’ਤੇ ਫੋਨ ਕਰਨ ’ਤੇ ਪਹਿਲਾਂ ਘੰਟੀ ਵੱਜੀ ਪਰ ਬਾਅਦ ’ਚ ਫੋਨ ਸਵਿੱਚ ਆਫ਼ ਕਰ ਦਿੱਤਾ ਗਿਆ। ਪੀੜਤ ਅਨੁਸਾਰ ਮੋਬਾਈਲ ਦੀ ਲੋਕੇਸ਼ਨ ਨੰਗਲ ਪਿੰਡ ਦੇ ਆਸ-ਪਾਸ ਦਿਖਾਈ ਦੇ ਰਹੀ ਸੀ। ਇਸ ਸਬੰਧੀ ਪੁਲਿਸ ਥਾਣਾ ਫਿਲੌਰ ’ਚ ਰਿਪੋਰਟ ਦਰਜ ਕਰਵਾ ਦਿੱਤੀ ਗਈ ਹੈ। ਉਸ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸ ਦਾ ਮੋਬਾਈਲ ਫੋਨ ਤੇ 50 ਹਜ਼ਾਰ ਰੁਪਏ ਬਰਾਮਦ ਕਰਵਾਉਣ ਲਈ ਜਲਦ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਜਦੋਂ ਥਾਣੇਦਾਰ ਉਮੇਸ਼ ਕੁਮਾਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਦੀ ਭਾਲ ਜਾਰੀ ਹੈ।