ਜਲੰਧਰ ਸਿਟੀ ਤੇ ਕੈਂਟ ਰਾਹੀਂ ਜਾਣ ਵਾਲੀਆਂ ਕਈ ਟ੍ਰੇਨਾਂ ਦੇ ਰੂਟ ਬਦਲੇ, ਕਈ ਰੱਦ
ਜਲੰਧਰ ਸਿਟੀ ਤੇ ਕੈਂਟ ਰਾਹੀਂ ਜਾਣ ਵਾਲੀਆਂ ਕਈ ਟ੍ਰੇਨਾਂ ਦੇ ਰੂਟ ਬਦਲੇ, ਕਈ ਰੱਦ
Publish Date: Tue, 24 Mar 2026 10:40 PM (IST)
Updated Date: Tue, 24 Mar 2026 10:43 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਨਾਰਦਰਨ ਰੇਲਵੇ ਵੱਲੋਂ ਬਟਾਲਾ-ਜੈਤੀਪੁਰਾ ਰੇਲ ਲਾਈਨ ’ਤੇ ਚੱਲ ਰਹੇ ਕਿਸਾਨ ਅੰਦੋਲਨ ਦੇ ਮੱਦੇਨਜ਼ਰ ਕਈ ਟ੍ਰੇਨਾਂ ਦੇ ਰੂਟ ’ਚ ਤਬਦੀਲੀ ਕੀਤੀ ਗਈ ਹੈ, ਜਿਸ ਕਾਰਨ ਜਲੰਧਰ ਸਿਟੀ ਤੇ ਜਲੰਧਰ ਕੈਂਟ ਸਟੇਸ਼ਨਾਂ ’ਤੇ ਯਾਤਰੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਰੇਲਵੇ ਅਨੁਸਾਰ ਟ੍ਰੇਨ ਨੰਬਰ 14804 ਜੰਮੂ ਤਵੀ-ਭਗਤ ਕੀ ਕੋਠੀ ਐਕਸਪ੍ਰੈੱਸ ਨੂੰ ਅੰਮ੍ਰਿਤਸਰ ਰੂਟ ਦੀ ਬਜਾਏ ਪਠਾਨਕੋਟ ਕੈਂਟ-ਜਲੰਧਰ ਸਿਟੀ-ਫਿਰੋਜ਼ਪੁਰ ਕੈਂਟ ਰਾਹੀਂ ਚਲਾਇਆ ਗਿਆ। ਇਸੇ ਤਰ੍ਹਾਂ 22429 ਦਿੱਲੀ ਜੰਕਸ਼ਨ–ਪਠਾਨਕੋਟ ਐਕਸਪ੍ਰੈੱਸ ਨੂੰ ਜਲੰਧਰ ਸਿਟੀ–ਮੁਕੇਰੀਆਂ–ਪਠਾਨਕੋਟ ਰੂਟ ’ਤੇ ਡਾਈਵਰਟ ਕੀਤਾ ਗਿਆ। ਇਸ ਤੋਂ ਇਲਾਵਾ ਟ੍ਰੇਨ ਨੰਬਰ 18310 ਜੰਮੂ ਤਵੀ-ਸੰਬਲਪੁਰ ਐਕਸਪ੍ਰੈੱਸ ਨੂੰ ਵੀ ਪਠਾਨਕੋਟ-ਪਠਾਨਕੋਟ ਕੈਂਟ-ਮੁਕੇਰੀਆਂ-ਭੋਗਪੁਰ ਸੀਰਵਾਲ-ਜਲੰਧਰ ਕੈਂਟ ਰਾਹੀਂ ਚਲਾਇਆ ਗਿਆ, ਜਦਕਿ ਪਹਿਲਾਂ ਇਹ ਅੰਮ੍ਰਿਤਸਰ-ਜਲੰਧਰ ਸਿਟੀ ਰੂਟ ’ਤੇ ਚਲਦੀ ਸੀ। ਇਨ੍ਹਾਂ ਤਬਦੀਲੀਆਂ ਤੋਂ ਇਲਾਵਾ ਅੰਮ੍ਰਿਤਸਰ–ਪਠਾਨਕੋਟ, ਅੰਮ੍ਰਿਤਸਰ–ਡੇਰਾ ਬਾਬਾ ਨਾਨਕ, ਪਠਾਨਕੋਟ–ਵੇਰਕਾ ਤੇ ਹੋਰ ਕਈ ਪੈਸੰਜਰ ਟ੍ਰੇਨਾਂ ਨੂੰ ਰੱਦ ਕਰਨ ਨਾਲ ਯਾਤਰੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤੇ ਕਈਆਂ ਨੂੰ ਘੰਟਿਆਂ ਤੱਕ ਸਟੇਸ਼ਨਾਂ ’ਤੇ ਉਡੀਕ ਕਰਨੀ ਪਈ। ਰੇਲਵੇ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਯਾਤਰਾ ਤੋਂ ਪਹਿਲਾਂ ਟ੍ਰੇਨਾਂ ਦੀ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਜ਼ਰੂਰ ਪ੍ਰਾਪਤ ਕਰਨ।