ਪੈਦਲ ਜਾ ਰਹੀ ਔਰਤ ਹੱਥੋਂ ਫੋਨ ਝਪਟਿਆ
ਪੈਦਲ ਜਾ ਰਹੀ ਮਹਿਲਾਂ ਦੇ ਹੱਥੋਂ ਫੋਨ ਝਪਟ ਲੁਟੇਰੇ ਫਰਾਰ
Publish Date: Wed, 21 Jan 2026 08:33 PM (IST)
Updated Date: Wed, 21 Jan 2026 08:36 PM (IST)
ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਥਾਣਾ ਨੰਬਰ ਦੋ ਦੀ ਹੱਦ ਵਿੱਚ ਪੈਂਦੇ ਵਰਕਸ਼ਾਪ ਚੌਕ ਲਾਗੇ ਪੈਦਲ ਜਾ ਰਹੀ ਇਕ ਔਰਤ ਦੇ ਹੱਥੋਂ ਫੋਨ ਝਪਟ ਕੇ ਐਕਟਿਵਾ ਸਵਾਰ ਦੋ ਲੁਟੇਰੇ ਫਰਾਰ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਕੁਲਦੀਪ ਕੌਰ ਵਾਸੀ ਨੰਗਲ ਲੁਭਾਨਾ ਹਾਲ ਵਾਸੀ ਰਾਮਾ ਮੰਡੀ ਕਿਸੇ ਕੰਮ ਲਈ ਵਰਕਸ਼ਾਪ ਚੌਕ ਕੋਲ ਪੈਦਲ ਜਾ ਰਹੇ ਸੀ। ਇਸ ਦੌਰਾਨ ਉਸਨੂੰ ਕਿਸੇ ਦਾ ਫੋਨ ਆ ਗਿਆ, ਜਦੋਂ ਉਹ ਆਪਣੇ ਪਰਸ ਵਿੱਚੋਂ ਫੋਨ ਕੱਢ ਕੇ ਗੱਲ ਕਰ ਰਹੀ ਸੀ ਤਾਂ ਪਿੱਛੋਂ ਦੀ ਕਾਲੇ ਰੰਗ ਦੀ ਐਕਟਿਵਾ ’ਤੇ ਆਏ ਦੋ ਨੌਜਵਾਨਾਂ ਨੇ ਉਸ ਦੇ ਹੱਥ ਵਿੱਚ ਫੜਿਆ ਮੋਬਾਈਲ ਖੋਹ ਲਿਆ ਤੇ ਤੇਜ਼ ਰਫਤਾਰ ਨਾਲ ਮੌਕੇ ਤੋਂ ਫਰਾਰ ਹੋ ਗਏ। ਕੁਲਦੀਪ ਕੌਰ ਵੱਲੋਂ ਰੌਲਾ ਪਾਉਣ ’ਤੇ ਜਦੋਂ ਤੱਕ ਲੋਕ ਇਕੱਠੇ ਹੋਏ ਉਦੋਂ ਤੱਕ ਲੁਟੇਰੇ ਕਾਫੀ ਦੂਰ ਨਿਕਲ ਚੁੱਕੇ ਸਨ। ਘਟਨਾ ਦੀ ਸੂਚਨਾ ਤੁਰੰਤ ਪੁਲਿਸ ਕੰਟਰੋਲ ਵਿੱਚ ਦਿੱਤੀ ਗਈ ਜਿਸ ਤੋਂ ਬਾਅਦ ਥਾਣਾ ਨੰਬਰ ਦੋ ਦੇ ਏਐੱਸਆਈ ਵਿਜੇ ਕੁਮਾਰ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ। ਉਨਾਂ ਨੇ ਕੁਲਦੀਪ ਕੌਰ ਦੇ ਬਿਆਨਾਂ ’ਤੇ ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰਕੇ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਘਾਲਣੀ ਸ਼ੁਰੂ ਕਰ ਦਿੱਤੀ ਹੈ।