- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੇਕਾਬੂ ਰੋਡ ਰੋਲਰ ਢਾਬੇ ’ਚ ਵੜਿਆ, ਤਿੰਨ ਵਾਹਨ ਨੁਕਸਾਨੇ

ਨਵਦੀਪ ਸਿੰਘ ਨਵੀ, ਪੰਜਾਬੀ ਜਾਗਰਣ, ਫਿਲੌਰ : ਜੀਟੀ ਰੋਡ ਫਿਲੌਰ-ਗੁਰਾਇਆ ’ਤੇ ਸਰਵਿਸ ਰੋਡ ’ਚ ਬੁੱਧਵਾਰ ਦੁਪਹਿਰ ਇਕ ਰੋਡ ਰੋਲਰ ਬੇਕਾਬੂ ਹੋ ਕੇ ਢਾਬੇ ’ਚ ਜਾ ਵੜਿਆ। ਹਾਦਸੇ ’ਚ ਢਾਬੇ ਦਾ ਅਗਲਾ ਹਿੱਸਾ ਤੇ ਦੋ ਸਕੂਟਰ ਤੇ ਇਕ ਛੋਟਾ ਹਾਥੀ ਨੁਕਸਾਨੇ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸਾ ਦੁਪਹਿਰ ਕਰੀਬ 2:31 ਵਜੇ ਵਾਪਰਿਆ ਤੇ ਢਾਬਾ ਮਾਲਕ ਵੱਲੋਂ ਕਰੀਬ 2:40 ਵਜੇ ਘਟਨਾ ਦੀ ਸੂਚਨਾ ਦਿੱਤੀ ਗਈ। ਐੱਸਐੱਸ ਇੰਚਾਰਜ ਸਰਬਜੀਤ ਸਿੰਘ ਦੀ ਟੀਮ ਮੌਕੇ ’ਤੇ ਪਹੁੰਚੀ ਤੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਥਾਣਾ ਫਿਲੌਰ ਦੀ ਪੁਲਿਸ ਨੂੰ ਸੂਚਿਤ ਕੀਤਾ। ਜਾਣਕਾਰੀ ਮੁਤਾਬਕ ਰੋਡ ਰੋਲਰ ਦੀ ਚਾਬੀ ਕਥਿਤ ਤੌਰ ’ਤੇ ਮਸ਼ੀਨ ’ਚ ਹੀ ਲੱਗੀ ਹੋਈ ਸੀ। ਲੇਬਰ ਨਾਲ ਸਬੰਧਤ ਕੁਝ ਬੱਚਿਆਂ ਵੱਲੋਂ ਚਾਬੀ ਘੁਮਾ ਦਿੱਤੀ ਗਈ, ਜਿਸ ਕਾਰਨ ਗੀਅਰ ’ਚ ਖੜ੍ਹਾ ਰੋਡ ਰੋਲਰ ਅਚਾਨਕ ਚਾਲੂ ਹੋ ਕੇ ਅੱਗੇ ਵਧ ਗਿਆ। ਘਟਨਾ ਸਬੰਧੀ ਥਾਣਾ ਫਿਲੌਰ ਦੇ ਡਿਊਟੀ ਅਫਸਰ ਏਐੱਸਆਈ ਜੈ ਗੋਪਾਲ ਨੂੰ ਵੀ ਸੂਚਿਤ ਕੀਤਾ ਗਿਆ। ਪੁਲਿਸ ਵੱਲੋਂ ਰੋਡ ਰੋਲਰ ਦੇ ਪ੍ਰਬੰਧਕਾਂ ਨੂੰ ਮੌਕੇ ’ਤੇ ਬੁਲਾਇਆ ਗਿਆ। ਪੁਲਿਸ ਘਟਨਾ ਦੇ ਕਾਰਨਾਂ ਤੇ ਢਾਬੇ ਤੇ ਵਾਹਨਾਂ ਨੂੰ ਹੋਏ ਨੁਕਸਾਨ ਸਬੰਧੀ ਜਾਂਚ ਕਰ ਰਹੀ ਹੈ।