- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
-ਦੋ ਸਕੇ ਭਰਾ ਬਾਈਕ

-ਦੋ ਸਕੇ ਭਰਾ ਬਾਈਕ ਸਲਿੱਪ ਹੋਣ ਕਾਰਨ ਗੰਭੀਰ ਜ਼ਖ਼ਮੀ, ਇਲਾਜ ਦੌਰਾਨ ਲਖਵਿੰਦਰ ਸਿੰਘ ਚੱਲ ਵਸਿਆ
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਇੱਥੋਂ-ਨਵਾਂਸ਼ਹਿਰ ਰੋਡ ਪਿੰਡ ਨਗਰ ’ਚ ਲੰਬੇ ਸਮੇਂ ਤੋਂ ਗੰਦੇ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਸ਼ਾਸਨ ਵੱਲੋਂ ਪ੍ਰਬੰਧ ਨਾ ਹੋਣ ਕਾਰਨ ਕਈ ਰਾਹਗੀਰ ਕੀਮਤੀ ਜਾਨਾਂ ਗੁਆ ਚੁੱਕੇ ਹਨ। ਅੱਜ ਦੋ ਸਕੇ ਭਰਾ ਲਖਵਿੰਦਰ ਰਾਮ ਸਾਗਰ (19 ਸਾਲ) ਅਵੈ ਪੁੱਤਰ ਰਾਮ ਸਾਗਰ (17 ਸਾਲ) ਬਾਈਕ ’ਤੇ ਨਗਰ ਵੱਲ ਜਾ ਰਹੇ ਸਨ। ਗੰਦਾ ਪਾਣੀ ਖੜ੍ਹਾ ਹੋਣ ਕਾਰਨ ਬਾਈਕ ਸਲਿੱਪ ਹੋ ਗਈ ਤੇ ਦੋਵੇਂ ਭਰਾ ਗੰਭੀਰ ਜ਼ਖ਼ਮੀ ਹੋ ਗਏ। ਲੋਕਾਂ ਨੇ 108 ਐਂਬੂਲੈਂਸ ਨੂੰ ਫੋਨ ਕੀਤਾ ਪਰ ਐਂਬੂਲੈਂਸ ਮੌਕੇ ’ਤੇ ਨਹੀਂ ਆਈ, ਲੋਕਾਂ ਨੇ ਰੇਹੜੇ ’ਤੇ ਪਾ ਕੇ ਸਿਵਲ ਹਸਪਤਾਲ ਇਲਾਜ ਲਈ ਦਾਖ਼ਲ ਕਰਵਾਇਆ। ਇਨ੍ਹਾਂ ਦੀ ਹਾਲਤ ਨੂੰ ਵੇਖਦੇ ਹੋਏ ਡਾਕਟਰਾਂ ਨੇ ਇਲਾਜ ਲਈ ਜਲੰਧਰ ਰੈਫਰ ਕੀਤਾ ਤੇ ਲਖਵਿੰਦਰ ਨੂੰ ਡਾਕਟਰਾਂ ਨੇ ਮਿ੍ਤਕ ਐਲਾਨ ਦਿੱਤਾ ਤੇ ਗੁੱਸੇ ’ਚ ਆਏ ਲੋਕਾਂ ਨੇ ਫਿਲੌਰ ਨਵਾਂਸ਼ਹਿਰ ਰੋਡ ਬੰਦ ਕਰਕੇ ਧਰਨਾ ਲਾਇਆ ਤੇ ਮਾਨ ਸਰਕਾਰ ਤੇ ਸਬੰਧਿਤ ਵਿਭਾਗ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬਸਪਾ ਦੇ ਜ਼ਿਲ੍ਹਾ ਅਧਿਕਾਰੀ ਖੁਸ਼ੀ ਰਾਮ ਨੇ ਮਾਨ ਸਰਕਾਰ ਤੇ ਤਿੱਖੇ ਵਾਰ ਕਰਦਿਆਂ ਕਿਹਾ ਕਿ ਆਪ ਦੀ ਲੀਡਰਸ਼ਿਪ ਬੋਰਡ ਤੇ ਚੌਕ ’ਚ ਫੋਟੋ ਖਿਚਾਉਣ ਤੱਕ ਸੀਮਤ ਹਨ, ਤੁਸੀ ਹਲਕੇ ਦੇ ਪਿੰਡਾਂ ਤੇ ਸ਼ਹਿਰਾ ਚ ਸੜਕਾਂ ਦੇ ਜਾਲ ਵਿਛਾਉਣ ਤੇ ਵਿਕਾਸ ਕਾਰਜ ਕਰਵਾਉਣ ਦੇ ਬੋਰਡ ਲਗਾਏ ਹੋਏ ਹਨ ਤੇ ਅਧੂਰੇ ਵਿਕਾਸ ਕਾਰਜਾਂ ਦੀ ਮੂੰਹੋ ਬੋਲਦੀ ਨਗਰ ਵਾਲੀ ਸੜਕ ਬਿਆਨ ਕਰਦੀ ਹੈ। ਇਸ ਮੌਕੇ ਜਗਮੋਹਨ ਭੱਟੀ ਸਾਬਕਾ ਪੰਚ ਨੇ ਜਦੋਂ ਤੱਕ ਗੰਦੇ ਪਾਣੀ ਦਾ ਨਿਕਾਸ ਨਹੀਂ ਹੁੰਦਾ ਉਦੋਂ ਤੱਕ ਧਰਨਾ ਜਾਰੀ ਰਹੇਗਾ।
ਇਸ ਮੌਕੇ ਪਰਿਵਾਰ ਦੇ ਮੈਬਰਾ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਮੁਲਜ਼ਮ ਦੀ ਭਾਲ ਕਰਕੇ ਬਣਦੀ ਕਾਨੂੰਨੀ ਕਾਰਵਾਈ ਕਰੇ, ਮੌਕੇ ’ਤੇ ਥਾਣਾ ਫਿਲੌਰ ਦੇ ਐੱਸਐੱਚਓ ਬਲਵਿੰਦਰ ਸਿੰਘ ਭੁੱਲਰ ਤੇ 112 ਟੀਮ ਦੇ ਇੰਚਾਰਜ ਮਨਪ੍ਰੀਤ ਸਿੰਘ ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਪਰਿਵਾਰ ਦੇ ਬਿਆਨਾਂ ਤੇ ਮਾਮਲੇ ਦੀ ਜਾਂਚ ਕਰਕੇ ਪਰਚਾ ਦਰਜ ਕੀਤਾ ਜਾਵੇਗਾ। ਇਸ ਮੌਕੇ ਨਿਰਮਲ ਸਿੰਘ ਸਰਪੰਚ, ਚਰਨਜੀਤ ਸਿੰਘ ਸਰਪੰਚ, ਇੰਦਰਾ ਕਲੋਨੀ, ਗੁਰਦੇਵ ਸਿੰਘ ਦੇਬੀ ਲਾਦੜਾ, ਇਲਾਕੇ ਭਰਤੀ ਲੋਕ ਗ੍ਰਾਮ ਪੰਚਾਇਤਾਂ ਤੇ ਸਮਾਜ-ਸੇਵੀ ਲੋਕ ਵੱਡੀ ਗਿਣਤੀ ਚ ਸਾਮਲ ਸਨ!