- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਹਿਸੀਲ ਰੋਡ-ਕਾਂਗਰਸ ਭਵਨ ਮਾਰਕੀਟ ਨੇੜੇ ਹਾਦਸੇ ਦਾ ਖਤਰਾ, ਟਰਾਂਸਫਾਰਮਰ ’ਤੇ ਡਿੱਗ ਸਕਦੇ ਹਨ ਦਰੱਖਤ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਤਹਿਸੀਲ ਕੰਪਲੈਕਸ ਨੇੜੇ ਕਾਂਗਰਸ ਭਵਨ ਮਾਰਕੀਟ ਦੇ ਸਾਹਮਣੇ ਕਈ ਦਰੱਖਤ ਬਿਜਲੀ ਦੇ ਟਰਾਂਸਫਾਰਮਰ ’ਤੇ ਡਿੱਗਣ ਦਾ ਖ਼ਤਰਾ ਬਣੇ ਹੋਏ ਹਨ। ਕੁਝ ਦਿਨ ਪਹਿਲਾਂ ਇਕ ਦਰੱਖਤ ਡਿੱਗ ਵੀ ਚੁੱਕਾ ਹੈ, ਜਿਸ ਕਾਰਨ ਇਹ ਸੜਕ ਆਵਾਜਾਈ ਲਈ ਬੰਦ ਹੋ ਗਈ ਸੀ। ਕਾਂਗਰਸੀ ਆਗੂ ਸੰਜੇ ਸਹਿਗਲ ਨੇ ਦੱਸਿਆ ਕਿ ਇਹ ਮਾਮਲਾ ਪਹਿਲਾਂ ਹੀ ਨਗਰ ਨਿਗਮ ਜਲੰਧਰ ਦੀ ਬਾਗਬਾਨੀ ਬ੍ਰਾਂਚ ਤੇ ਪਾਵਰਕਾਮ ਦੇ ਅਧਿਕਾਰੀਆਂ ਦੇ ਧਿਆਨ ’ਚ ਲਿਆਂਦਾ ਜਾ ਚੁੱਕਾ ਹੈ, ਪਰ ਅਜੇ ਤੱਕ ਸੁਰੱਖਿਆ ਲਈ ਕੋਈ ਕਦਮ ਨਹੀਂ ਚੁੱਕਿਆ ਗਿਆ। ਉਨ੍ਹਾਂ ਕਿਹਾ ਕਿ ਇੱਥੇ ਵੱਖ-ਵੱਖ ਸਰਕਾਰੀ ਤੇ ਨਿੱਜੀ ਦਫ਼ਤਰਾਂ ’ਚ ਲੋਕ ਵੱਡੀ ਗਿਣਤੀ ’ਚ ਆਉਂਦੇ-ਜਾਂਦੇ ਹਨ ਤੇ ਕਦੇ ਵੀ ਹਾਦਸਾ ਵਾਪਰ ਸਕਦਾ ਹੈ। ਦਰੱਖਤ ਜਾਂ ਬਿਜਲੀ ਦੀਆਂ ਤਾਰਾਂ ਡਿੱਗਣ ਨਾਲ ਜਾਨ-ਮਾਲ ਦਾ ਨੁਕਸਾਨ ਹੋਣ ਦੇ ਨਾਲ ਵੱਡਾ ਹਾਦਸਾ ਵਾਪਰ ਸਕਦਾ ਹੈ। ਉਨ੍ਹਾਂ ਮੰਗ ਕੀਤੀ ਕਿ ਨਗਰ ਨਿਗਮ ਤੇ ਪਾਵਰਕਾਮ ਬਿਨਾਂ ਕਿਸੇ ਹੋਰ ਦੇਰੀ ਦੇ ਮੌਕੇ ’ਤੇ ਸਾਂਝੀ ਟੀਮ ਭੇਜ ਕੇ ਦਰੱਖਤਾਂ ਦੀ ਛੰਗਾਈ ਕਰਵਾਉਣ ਤੇ ਬਿਜਲੀ ਦੀਆਂ ਤਾਰਾਂ ਨੂੰ ਠੀਕ ਕਰਵਾਉਣ।