- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
39 ਸਫ਼ਾਈ ਸੇਵਕਾਂ ਨੂੰ ਪੱਕੇ ਕਰਨ ਲਈ ਮਤਾ ਪਾਸ

ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ
ਸਥਾਨਕ ਨਗਰ ਪੰਚਾਇਤ ’ਚ ਕੰਮ ਕਰਦੇ 39 ਸਫ਼ਾਈ ਸੇਵਕਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਜਾਂ ਪੱਕਾ ਕਰਨ ਲਈ ਸਰਬ ਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਹੈ। ਸੋਮ ਨਾਥ ਭੱਟੀ ਪ੍ਰਧਾਨ ਨਗਰ ਪੰਚਾਇਤ ਤੇ ਚੰਦਰ ਮੋਹਣ ਭਾਟੀਆ ਕਾਰਜਕਾਰੀ ਅਫ਼ਸਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ 7 ਨਵੰਬਰ 2026 ਤੱਕ ਉੱਕਤ ਕਰਮਚਾਰੀਆਂ ਨੂੰ ਪੱਕਾ ਕਰਨ ਦੀ ਕਾਰਵਾਈ ਨੂੰ ਮੁਕੰਮਲ ਕਰਨ ਲਈ ਮਤੇ ਪਾਉਣ ਦੇ ਆਦੇਸ਼ ਆਏ ਹੋਏ ਸਨ, ਜਿਸ ਕਰਕੇ ਦਫ਼ਤਰ ਵੱਲੋਂ 6 ਨਵੰਬਰ 2026 ਨੂੰ ਅਜੰਡਾ ਜਾਰੀ ਕਰਕੇ ਅੱਜ 10 ਨਵੰਬਰ 2026 ਨੂੰ ਸਾਰੇ ਕੌਂਸਲਰਾਂ ਦੀ ਮੀਟਿੰਗ ਬੁਲਾਈ ਗਈ ਸੀ।
ਸੋਮ ਨਾਥ ਪ੍ਰਧਾਨ ਦੀ ਪ੍ਰਧਾਨਗੀ ਹੇਠ ਮੀਟਿੰਗ ਸ਼ੁਰੂ ਹੋਈ ਜਿਸ ’ਚ ਇਕ ਕੌਂਸਲਰ ਕਿਸੇ ਜ਼ਰੂਰੀ ਕੰਮ ਲਈ ਬਾਹਰ ਗਿਆ ਹੋਇਆ ਸੀ ਤੇ ਹਾਊਸ ’ਚ 12 ਮੈਂਬਰ ਮੌਜੂਦ ਸਨ। ਰਸਮੀ ਗੱਲ-ਬਾਤ ਤੋਂ ਬਾਅਦ ਹਾਊਸ ਦੀ ਕਾਰਵਾਈ ਕਰਦਿਆਂ ਸਰਕਾਰ ਦੀਆਂ ਹਦਾਇਤਾਂ ਦੀ ਰੋਸ਼ਨੀ ਵਿਚ ਉੱਕਤ ਮਤਾ ਪੇਸ਼ ਕੀਤਾ ਗਿਆ ਜੋ ਮਾਮੂਲੀ ਚਰਚਾ ਤੋਂ ਬਾਅਦ 8 ਮੈਂਬਰਾਂ ਦੀ ਬਹੁ ਗਿਣਤੀ ਹੋਣ ਤੇ ਸਰਬਸੰਮਤੀ ਨਾਲ ਪਾਸ ਹੋਇਆ ਐਲਾਨਿਆ ਗਿਆ। ਸੋਮ ਨਾਥ ਭੱਟੀ ਪ੍ਰਧਾਨ, ਚੰਦਰ ਮੋਹਣ ਭਾਟੀਆ ਤੇ ਕੌਂਸਲਰਾਂ ਵੱਲੋਂ ਸਫ਼ਾਈ ਸੇਵਕਾਂ ਦੇ ਪੱਕਾ ਹੋਣ ਦੀ ਖ਼ਬਰ ਦਿੰਦਿਆਂ ਹੀ ਸਫ਼ਾਈ ਸੇਵਕਾਂ ਵੱਲੋਂ ਉਨ੍ਹਾਂ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ।