- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਨੰਬਰਦਾਰ ਯੂਨੀਅਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕੀਤਾ ਜਬਰਦਸਤ ਰੋਸ ਮੁਜਾਹਰਾ- ਮੁੰਧ, ਹੇਅਰ

ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਅੱਜ ਤਹਿਸੀਲ ਨਕੋਦਰ ਵਿਖੇ ਨੰਬਰਦਾਰ ਯੂਨੀਅਨ ਦੀ ਇਕ ਵਿਸ਼ੇਸ਼ ਮੀਟਿੰਗ ਸੁਰਜੀਤ ਸਿੰਘ ਹੇਅਰ ਤਹਿਸੀਲ ਪ੍ਰਧਾਨ ਨਕੋਦਰ ਦੀ ਪ੍ਰਧਾਨਗੀ ਹੇਠ ਹੋਈ ਜਿਸ ’ਚ ਹਰਕੰਵਲ ਸਿੰਘ ਮੁੰਧ ਸੀਨੀਅਰ ਮੀਤ ਪ੍ਰਧਾਨ ਪੰਜਾਬ ਉਚੇਚੇ ਤੌਰ ’ਤੇ ਪਹੁੰਚੇ। ਮੁੱਧ ਨੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਸਮਾਂ ਦੇ ਕੇ ਫਿਰ ਵਾਅਦੇ ਤੋਂ ਮੁੱਕਰੀ ਤੇਮੀਟਿੰਗ ਮੁੱਖ ਮੰਤਰੀ ਦੀ ਥਾਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਨਾਲ ਮੀਟਿੰਗ ਕਰਵਾਈ ਗਈ ਜੋ ਬੇ ਨਤੀਜਾ ਰਹੀ। ਉਨ੍ਹਾਂ ਨੇ ਫਿਰ ਮੀਟਿੰਗ ਦਾ ਲਾਰਾ ਲਗਾਇਆ ਕਿ ਫਿਰ ਤੁਹਾਡੀ ਜਲਦੀ ਹੀ ਮੀਟਿੰਗ ਕਰਵਾਈ ਜਾਵੇਗੀ। ਸਰਕਾਰ ਵੱਲੋਂ ਸਾਰੇ ਨੰਬਰਦਾਰਾਂ ਨਾਲ ਵਾਅਦਾ ਖਿਲਾਫੀ ਕਰਨ ਕਾਰਨ ਪੰਜਾਬ ਦੇ ਨੰਬਰਦਾਰਾਂ ’ਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸੂਬਾ ਕਮੇਟੀ ਦੇ ਅਹੁਦੇਦਾਰਾਂ ਨਾਲ ਵਿਚਾਰ ਵਟਾਂਦਰਾ ਕਰਕੇ ਜਲਦੀ ਹੀ ਸਰਕਾਰ ਵਿਰੁੱਧ ਅਗਲੀ ਰਣਨੀਤੀ ਤਿਆਰ ਕਰਾਂਗੇ। ਮੁੰਧ ਨੇ ਅੱਗੇ ਕਿਹਾ ਕਿ ਸਰਕਾਰ ਨੇ ਪਹਿਲਾਂ ਚਲਦੀ ਐਪ ਦੀ ਸੇਵਾ ਬੰਦ ਕਰਕੇ ਪੰਜਾਬ ਨਵੀਂ ਐਪ ਡੀਜੀ ਪੰਜਾਬ ਚਲਾ ਦਿੱਤੀ ਹੈ, ਜਿਸ ਕਾਰਨ ਬਜ਼ੁਰਗ ਨੰਬਰਦਾਰਾਂ ਨੂੰ ਇਹ ਐਪ ਚਲਾਉਣ ’ਚ ਭਾਰੀ ਮੁਸ਼ਕਲ ਆ ਰਹੀ ਹੈ ਉਥੇ ਹੀ ਇਸ ਨਾਲ ਪੰਜਾਬ ਦੇ ਲੋਕਾਂ ਨੂੰ ਵੀ ਆਪਣੇ ਵੱਖ-ਵੱਖ ਤਰ੍ਹਾਂ ਦੇ ਸਰਟੀਫਿਕੇਟ ਕਢਾਉਣ ’ਚ ਭਾਰੀ ਮੁਸ਼ਕਲ ਪੈ ਰਹੀ ਹੈ। ਸਰਕਾਰ ਕੰਮ ਸੌਖਾ ਕਰਨ ਦੀ ਬਜਾਏ ਉਸਨੂੰ ਹੋਰ ਗੁੰਜਲਦਾਰ ਬਣਾ ਰਹੀ ਹੈ ਜੋ ਠੀਕ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਤੁਰੰਤ ਨੰਬਰਦਾਰਾਂ ਦੀਆਂ ਮੰਗਾਂ ਮੰਨ ਕੇ ਆਪਣਾ ਵਾਅਦਾ ਪੂਰਾ ਕਰੇ। ਇਸ ਮੌਕੇ ਨੰਬਰਦਾਰ ਹਰਕੰਵਲ ਸਿੰਘ ਮੁਧ, ਪ੍ਰਧਾਨ ਸੁਰਜੀਤ ਸਿੰਘ ਹੇਅਰ ਤੋਂ ਇਲਾਵਾ ਰਾਜਕੁਮਾਰ ਮੈਹਿੰਮੀ ਜ਼ਿਲ੍ਹਾ ਜਨਰਲ ਸਕੱਤਰ ਜਲੰਧਰ ਦਿਹਾਤੀ, ਰਘਬੀਰ ਸਿੰਘ ਪ੍ਰਧਾਨ ਮਹਿਤਪੁਰ, ਹਰਭਜਨ ਦਾਸ ਬੰਗੜ, ਗੁਰਮੁਖ ਸਿੰਘ ਸੰਧੂ, ਬੂਟਾ ਸਿੰਘ ਪੰਡੋਰੀ, ਜਸਵੰਤ ਸਿੰਘ ਪ੍ਰਧਾਨ ਬੀਕੇਯੂ ਜਲੰਧਰ, ਲਾਭ ਸਿੰਘ, ਗੁਰਦੇਵ ਸਿੰਘ ਮਾਲੜੀ, ਜਸਵੀਰ ਸਿੰਘ ਆਲੋਵਾਲ, ਜਗਦੀਸ਼ ਮਾਹੂਵਾਲ, ਗੁਰਬਖਸ਼ ਸਿੰਘ, ਰਤਨ ਰਾਏ ਨਕੋਦਰ, ਗੁਰਮਿੰਦਰ ਸਿੰਘ ਕੈਂਥ, ਰਸ਼ਪਾਲ ਸਿੰਘ ਮੁੰਧ, ਗੁਰਦੇਵ ਸਿੰਘ ਸੰਗੋਵਾਲ, ਬਲਵੀਰ ਮੱਟੂ, ਵਿਨੇ ਕੁਮਾਰ, ਮਨਜੀਤ ਲਾਲ, ਕਵੰਲਪ੍ਰੀਤ ਸਿੰਘ ਗੁੜੇ, ਮਲਕੀਤ ਸਿੰਘ ਆਲੇਵਾਲੀ, ਸੁਰਿੰਦਰ ਸਿੰਘ ਕੰਗ, ਗੁਰਸ਼ਰਨ ਸਿੰਘ ਸ਼ੰਕਰ, ਸੱਜਣ ਸਿੰਘ ਉਪਲ ਆਦਿ ਹਾਜ਼ਰ ਸਨ।