- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੋਟੀਵੇਸ਼ਨ ਅਫ਼ਸਰ ਨੇ ਸ਼ਹਿਰ ਦੀ ਸਫ਼ਾਈ ਬਾਰੇ ਕੀਤੀ ਰਿਪੋਰਟ ਹਾਸਲ

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਸ਼ਹਿਰਾਂ ਦੀ ਸਫ਼ਾਈ ਵੱਲ ਉਚੇਚਾ ਧਿਆਨ ਦੇਣ ਲਈ ਨਗਰ ਪੰਚਾਇਤਾਂ ਨੂੰ ਜਾਰੀ ਕੀਤੇ ਆਦੇਸ਼ਾਂ ਤਹਿਤ ਪ੍ਰਧਾਨ ਗੁਲਜ਼ਾਰ ਸਿੰਘ ਥਿੰਦ, ਕਾਰਜ ਸਾਧਕ ਅਫ਼ਸਰ ਜਗਤਾਰ ਸਿੰਘ ਤੇ ਮੋਟੀਵੇਸ਼ਨ ਅਫ਼ਸਰ ਹਰਸ਼ਦੀਪ ਕੌਰ ਚੰਡੀਗੜ੍ਹ ਦੀ ਅਗਵਾਈ ਹੇਠ ਵਾਰਡ ਨੰਬਰ 5 ਦੇ ਐੱਮਸੀ ਸ਼ਵੀਨਾ ਕੁਮਰਾ ਦੇ ਗ੍ਰਹਿ ਵਿਖੇ ਮੀਟਿੰਗ ਕੀਤੀ ਗਈ। ਇਸ ਦੌਰਾਨ ਮੋਟੀਵੇਸ਼ਨ ਅਫ਼ਸਰ ਵੱਲੋਂ ਮੁਹੱਲਾ ਵਾਸੀਆਂ ਤੋਂ ਸਾਫ਼-ਸਫ਼ਾਈ ਦੇ ਪ੍ਰਬੰਧਾਂ ਬਾਰੇ ਜਾਣਕਾਰੀ ਇਕੱਤਰ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸਰਕਾਰ ਇਹ ਯਕੀਨੀ ਬਣਾਉਣਾ ਚਾਹੁੰਦੀ ਹੈ ਕਿ ਸ਼ਹਿਰ ਵਾਸੀਆਂ ਨੂੰ ਸਫ਼ਾਈ ਸਬੰਧੀ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਾ ਆਵੇ।
ਉਨ੍ਹਾਂ ਕਿਹਾ ਕਿ ਸ਼ਾਹਕੋਟ ਦੇ ਸਾਰੇ 13 ਵਾਰਡਾਂ ਵਿੱਚੋਂ ਸਫ਼ਾਈ ਪ੍ਰਬੰਧਾਂ ਦਾ ਜਾਇਜ਼ਾ ਲੈ ਕੇ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ, ਜੋ ਉੱਚ ਅਧਿਕਾਰੀਆਂ ਨਾਲ ਚੰਡੀਗੜ੍ਹ ਦਫ਼ਤਰ ਵਿਖੇ ਸਾਂਝੀ ਕੀਤੀ ਜਾਵੇਗੀ। ਇਸ ਮੌਕੇ ਮੁਹੱਲਾ ਵਾਸੀਆਂ ਨੇ ਵਾਰਡ ਵਿੱਚ ਰੋਜ਼ਾਨਾ ਸਫ਼ਾਈ ਕਰਨ ਦੀ ਮੰਗ ਕੀਤੀ। ਇਸ ਮੌਕੇ ਐੱਮਸੀ ਸ਼੍ਰੀਮਤੀ ਸ਼ਵੀਨਾ ਕੁਮਰਾ, ਸੀਨੀਅਰ ਕਾਂਗਰਸੀ ਆਗੂ ਟਿੰਪੀ ਕੁਮਰਾ, ਨਗਰ ਪੰਚਾਇਤ ਕਲਰਕ ਸੀਮਾ ਰਾਣੀ, ਇਕਬਾਲ ਸਿੰਘ ਵਾਲੀਆ, ਦਲਜੀਤ ਕੁਮਰਾ, ਭੁਪਿੰਦਰ ਸਿੰਘ ਕੁਮਰਾ, ਛਿੰਦਾ ਨਾਹਰ, ਬੰਟੀ ਕੁਮਰਾ, ਸੁਰਿੰਦਰ ਸਿੰਘ ਪਦਮ ਤੇ ਸੁਨੀਲ ਕੁਮਾਰ ਜੱਜੀ ਆਦਿ ਹਾਜ਼ਰ ਸਨ।