- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੇਹਰ ਚੰਦ ਪੌਲੀਟੈਕਨਿਕ ਕਾਲਜ ਨੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ
ਮੇਹਰ ਚੰਦ ਪੌਲੀਟੈਕਨਿਕ ਕਾਲਜ ਦੇ ਇਲੈਕਟ੍ਰਾਨਿਕਸ ਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ ਵਿਭਾਗ ਵੱਲੋਂ ਪ੍ਰਿੰਸੀਪਲ ਡਾ. ਜਗਰੂਪ ਸਿੰਘ ਤੇ ਵਿਭਾਗ ਦੇ ਇੰਚਾਰਜ ਇੰਜੀ. ਮਨੀਸ਼ ਸੱਚਦੇਵਾ ਦੇ ਸਹਿਯੋਗ ਨਾਲ ਮਹਾਨ ਭਾਰਤੀ-ਅਮਰੀਕੀ ਭੌਤਿਕ ਵਿਗਿਆਨੀ ਤੇ ਫਾਈਬਰ ਆਪਟਿਕਸ ਦੇ ਜਨਕ ਵਜੋਂ ਪ੍ਰਸਿੱਧ ਡਾ. ਨਰਿੰਦਰ ਸਿੰਘ ਕਪਾਨੀ ਦੀ 100ਵੀਂ ਜਨਮ ਵਰ੍ਹੇਗੰਢ ਮੌਕੇ ਪ੍ਰੋਗਰਾਮ ਕਰਵਾਇਆ ਗਿਆ। ਇੰਜੀ. ਮਨੀਸ਼ ਸਚਦੇਵਾ ਨੇ ਡਾ. ਨਰਿੰਦਰ ਸਿੰਘ ਕਪਾਨੀ ਦੇ ਜੀਵਨ, ਸਿੱਖਿਆ, ਖੋਜ ਕਾਰਜ ਤੇ ਵਿਗਿਆਨਕ ਉਪਲੱਬਧੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਫਾਈਬਰ ਆਪਟਿਕਸ ਦੇ ਵਿਕਾਸ ’ਚ ਡਾ. ਕਪਾਨੀ ਦੇ ਮੋਹਰੀ ਯੋਗਦਾਨ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਕਿਸ ਤਰ੍ਹਾਂ ਇਸ ਕ੍ਰਾਂਤੀਕਾਰੀ ਤਕਨਾਲੋਜੀ ਨੇ ਆਧੁਨਿਕ ਸੰਚਾਰ ਪ੍ਰਣਾਲੀ, ਹਾਈ-ਸਪੀਡ ਇੰਟਰਨੈਟ, ਮੈਡੀਕਲ ਇਮੇਜਿੰਗ ਸਮੇਤ ਕਈ ਖੇਤਰਾਂ ’ਚ ਮਹੱਤਵਪੂਰਨ ਬਦਲਾਅ ਲਿਆਂਦੇ। ਡਾ. ਕਪਾਨੀ ਦੇ ਜੀਵਨ ਤੇ ਵਿਗਿਆਨਕ ਯੋਗਦਾਨ ਨਾਲ ਸਬੰਧਤ ਇਕ ਡਾਕੂਮੈਂਟਰੀ ਵੀ ਦਿਖਾਈ ਗਈ। ਉਨ੍ਹਾਂ ਦੇ ਜੀਵਨ, ਖੋਜਾਂ ਤੇ ਉਪਲਬਧੀਆਂ 'ਤੇ ਆਧਾਰਿਤ ਵਿਸ਼ੇਸ਼ ਕੁਇਜ਼ ਮੁਕਾਬਲਾ ਕਰਵਾਇਆ ਗਿਆ। ਮੁਕਾਬਲੇ ਦੇ ਜੇਤੂਆਂ ਨੂੰ ਪ੍ਰਿੰਸੀਪਲ ਡਾ. ਜਗਰੂਪ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਨਰਿੰਦਰ ਸਿੰਘ ਕਪਾਨੀ ਦੀ ਤਸਵੀਰ ਤੇ ਉਨ੍ਹਾਂ ਦੀਆਂ ਮਹੱਤਵਪੂਰਨ ਉਪਲਬਧੀਆਂ ਨੂੰ ਦਰਸਾਉਂਦਾ ਇਕ ਵਿਸ਼ੇਸ਼ ਯਾਦਗਾਰੀ ਬੈਨਰ ਲਗਾਇਆ ਗਿਆ। ਇਸ ਮੌਕੇ ਟ੍ਰੇਨਿੰਗ ਐਂਡ ਪਲੇਸਮੈਂਟ ਅਫਸਰ ਇੰਜੀ. ਗਗਨਦੀਪ, ਪ੍ਰਿੰਸ ਮਦਾਨ, ਪ੍ਰੀਤ ਕਨਵਲ, ਮਨਿੰਦਰ ਕੌਰ ਤੇ ਨਮਰਤਾ, ਲੈਕਚਰਾਰ ਵੀ ਮੌਜੂਦ ਰਹੇ।