- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਵਿਖੇ ਧਾਰਮਿਕ ਸਮਾਗਮ ਅਤੇ ਮੁਫਤ ਮੈਡੀਕਲ ਚੈੱਕ ਅੱਪ ਕੈਂਪ ਅੱਜ

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਗੁਰਦੁਆਰਾ ਦੀਵਾਨ ਅਸਥਾਨ, ਸੈਂਟਰਲ ਟਾਊਨ ਵਿਖੇ ਧਾਰਮਿਕ ਕਾਰਜਾਂ ਦੇ ਨਾਲ-ਨਾਲ ਇਨਸਾਨੀਅਤ ਦੀ ਸੇਵਾ ਦੇ ਕਾਰਜ ਉਲੀਕਣ ਸਬੰਧੀ ਵਿਸ਼ੇਸ਼ ਮੀਟਿੰਗ ਕੀਤੀ ਗਈ। ਪ੍ਰਧਾਨ ਮੋਹਨ ਸਿੰਘ ਢੀਂਡਸਾ, ਸੁਰਿੰਦਰ ਸਿੰਘ ਵਿਰਦੀ ਤੇ ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ ਨੇ ਦੱਸਿਆ ਕਿ 12 ਸਤੰਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਿੱਥੇ ਅੰਮ੍ਰਿਤ ਵੇਲੇ ਤੋਂ 9 ਵਜੇ ਤੱਕ ਦੀਵਾਨ ਸਜਾਏ ਜਾਣਗੇ। ਉਪਰੰਤ ਮੁਫਤ ਮੈਡੀਕਲ ਚੈੱਕਅੱਪ ਕੈਂਪ ਸਵੇਰੇ 10 ਤੋਂ 12 ਵਜੇ ਤੱਕ ਲਗਾਇਆ ਜਾਵੇਗਾ, ਜਿਸ ’ਚ ਮਾਹਿਰ ਡਾਕਟਰ ਮੇਜਰ ਪ੍ਰਮੋਦ ਮਹਿੰਦਰ (ਐੱਮਬੀਬੀਐੱਸ, ਐੱਮਐੱਸ ਓਰਥੋ ਟਟ੍ਰੈਂਡ ਫਰਾਂਸ) ਮਰੀਜ਼ਾਂ ਨੂੰ ਹੱਡੀਆਂ ਤੇ ਜੋੜਾਂ ਦੇ ਦਰਦ, ਸਲਿੱਪ ਡਿਸਕ, ਰੀੜ੍ਹ ਦੀ ਹੱਡੀ ਦੇ ਰੋਗ, ਗਿੱਟਾ, ਗੋਡਾ, ਮੋਢਾ ਤੇ ਕੁੱਲਾ ਦਰਦ ਦੀ ਮੁਫ਼ਤ ਜਾਂਚ ਤੇ ਇਲਾਜ ਬਾਰੇ ਜਾਣਕਾਰੀ ਦੇਣਗੇ। ਮੀਟਿੰਗ ’ਚ ਨੌਜਵਾਨ ਸਭਾ ਦੇ ਜਸਕੀਰਤ ਸਿੰਘ ਜੱਸੀ, ਬਾਵਾ ਗਾਬਾ, ਮਨਕੀਰਤ ਸਿੰਘ, ਕਰਨ ਵੱਧਵਾ, ਗਗਨ ਰੇਨੂੰ, ਹਰਮਨਜੋਤ ਸਿੰਘ, ਅਨਮੋਲਪ੍ਰੀਤ ਸਿੰਘ, ਗੁਰਨੀਤ ਸਿੰਘ, ਭਵਜੋਤ ਸਿੰਘ, ਜਸਦੀਪ ਭਸੀਨ, ਅਜਮੇਰ ਸਿੰਘ ,ਹਰਪ੍ਰੀਤ ਸਿੰਘ, ਪਰਮਿੰਦਰ ਸਿੰਘ, ਭਵਰਾਜ ਸਿੰਘ, ਹਰਮਨ ਮੱਕੜ, ਪ੍ਰਭਗੁਣ ਸਿੰਘ, ਗਗਨ ਸਿੰਘ , ਦਿਮੰਤਜੀਤ ਸਿੰਘ, ਮਨਪ੍ਰੀਤ ਸਿੰਘ, ਰਵਿੰਦਰ ਸੇਠੀ, ਜਸਬੀਰ ਸਿੰਘ, ਏਕਨੂਰ ਸਿੰਘ, ਜਸਕੀਰਤ ਸਿੰਘ, ਅਰਜਨ ਸਿੰਘ ਆਦਿ ਹਾਜ਼ਰ ਸਨ।