- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਰਕਸੀ ਪਾਰਟੀ ਦੇ ਸਥਾਪਨਾਂ ਦਿਵਸ 'ਤੇ ਕਾਮਰੇਡਾਂ ਦੇ ਘਰਾਂ 'ਤੇ ਝੁੱਲੇ ਲਾਲ ਝੰਡੇ - ਨੂਰਪੁਰੀ

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ
ਹਿੰਦ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਸਥਾਪਨਾ ਦਿਵਸ ਤੇ ਅਕਤੂਬਰ ਇਨਕਲਾਬ ਨੂੰ ਸਮਰਪਿਤ ਸੱਤ ਨਵੰਬਰ ਨੂੰ ਪਾਰਟੀ ਦੀ ਜ਼ਿਲ੍ਹਾ ਕਮੇਟੀ ਜ਼ਿਲ੍ਹਾ ਜਲੰਧਰ ਤੇ ਸਹੀਦ ਭਗਤ ਸਿੰਘ ਨਗਰ ਦਰਜਨਾਂ ਪਾਰਟੀ ਆਗੂਆਂ ਤੇ ਵਰਕਰਾਂ ਦੇ ਘਰਾਂ ’ਤੇ ਲਾਲ ਝੰਡੇ ਝੁਲਾਏ ਗਏ। ਸੀਪੀਆਈ (ਐੱਮ) ਜ਼ਿਲ੍ਹਾ ਜਲੰਧਰ ਕਪੂਰਥਲਾ ਦੇ ਸਕੱਤਰ ਕਾਮਰੇਡ ਸੁੱਖਪ੍ਰੀਤ ਸਿੰਘ ਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਜਿਲ੍ਹਾ ਸਕੱਤਰ ਕਾਮਰੇਡ ਚਰਨਜੀਤ ਸਿੰਘ ਦੌਲਤਪੁਰ ਨੇ ਪ੍ਰੈੱਸ ਨੂੰ ਦੱਸਿਆ ਕਿ ਪਾਰਟੀ ਨੂੰ ਆਪਣੀ ਵਰ੍ਹਿਆਂ ਪੁਰਾਣੀ ਰਿਵਾਇਤ ਨੂੰ ਜਿਉਂਦਿਆਂ ਰੱਖਦਿਆਂ ਪਾਰਟੀ ਵਰਕਰਾਂ ਨੂੰ ਸੱਦਾ ਦਿੱਤਾ ਸੀ ਕਿ ਉਹ ਸੱਤ ਨਵੰਬਰ ਨੂੰ ਆਪਣੇ ਘਰਾਂ ’ਤੇ ਪਾਰਟੀ ਦੇ ਲਾਲ ਝੰਡੇ ਲਹਿਰਾਉਣ ਇਸੇ ਕੜੀ ਵਜੋਂ ਭਾਰਤੀ ਸੀਪੀਆਈਐੱਮ ਦੇ ਆਗੂਆਂ ਨੇ ਘਰਾਂ ਉਪਰ ਝੰਡੇ ਚਲਾਏ। ਪਾਰਟੀ ਦੇ ਸੂਬਾ ਕਮੇਟੀ ਮੈਂਬਰ ਕਾਮਰੇਡ ਰਾਮ ਸਿੰਘ ਨੂਰਪੁਰੀ ਦੀ ਅਗਵਾਈ ’ਚ ਅੱਜ ਜਿਲ੍ਹੇ ਭਰ ਦੇ ਆਗੂਆਂ ਨੇ ਇਹ ਮੁਹਿੰਮ ਵਿੱਢੀ ਤੇ ਦਰਜਨਾਂ ਘਰਾਂ ਉੱਪਰ ਲਾਲ ਝੰਡੇ ਝੁਲਾਏ। ਨੂਰਪੁਰੀ ਨੇ ਲਾਲ ਝੰਡੇ ਦੇ ਇਤਿਹਾਸ ਤੇ ਲਾਲ ਝੰਡੇ ਦੀ ਹੋਂਦ ਬਾਰੇ ਪਾਰਟੀ ਵਰਕਰਾਂ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਆਖਿਆ ਕਿ ਲਾਲ ਝੰਡਾ ਮਿਹਨਤਕਸ਼ ਜਮਾਤ ਦਾ ਝੰਡਾ ਹੈ ਇਹ ਹੱਕਾਂ ਲਈ ਲੜਨ ਵਾਲੇ ਸੰਘਰਸ਼ਸੀ ਲੋਕਾਂ ਦਾ ਪ੍ਰੇਰਨਾਸਰੋਤ ਹੈ।