
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਹਿੰਦੂ ਏਕਤਾ ਮੰਚ ਸਮਿਤੀ ਦੀ 51ਵੀਂ ਮੁਫ਼ਤ ਬੱਸ ਯਾਤਰਾ ਰਵਾਨਾ: ਰਵਿਸ਼ ਰਾਜ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਹਿੰਦੂ ਏਕਤਾ ਮੰਚ ਸੰਮਤੀ ਪੰਜਾਬ ਵੱਲੋਂ ਆਯੋਜਿਤ 51ਵੀਂ ਮੁਫ਼ਤ ਬੱਸ ਯਾਤਰਾ ਅੱਜ ਜਲੰਧਰ ਤੋਂ ਮਾਂ ਚਿੰਤਪੂਰਨੀ ਜੀ ਤੇ ਮਾਂ ਬਗਲਾਮੁਖੀ ਮੰਦਰ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਸਮੇਤ ਰਵਾਨਾ ਹੋਈ। ਇਸ ਮੌਕੇ ਸੰਮਤੀ ਦੇ ਚੇਅਰਮੈਨ ਤੇ ਸੀਨੀਅਰ ਕਾਂਗਰਸ ਆਗੂ ਰਵਿਸ਼ ਰਾਜ ਤੇ ਪ੍ਰਧਾਨ ਅਤੁਲ ਚੱਢਾ ਸਮੇਤ ਸੰਮਤੀ ਦੇ ਅਹੁਦੇਦਾਰ, ਮੈਂਬਰ ਤੇ ਵੱਡੀ ਗਿਣਤੀ ’ਚ ਸ਼ਰਧਾਲੂ ਮੌਜੂਦ ਸਨ। ਇਸ ਯਾਤਰਾ ਦੌਰਾਨ ਸ਼ਰਧਾਲੂਆਂ ਨੇ ਮਾਂ ਚਿੰਤਪੂਰਨੀ ਜੀ ਦੇ ਦਰਬਾਰ ’ਚ ਨਤਮਸਤਕ ਹੋ ਕੇ ਮਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਤੇ ਮਾਂ ਦੇ ਚਰਨਾਂ ’ਚ ਸੋਨੇ ਦੀ ਨੱਥ ਅਰਪਿਤ ਕੀਤੀ ਗਈ। ਸ਼ਰਧਾਲੂਆਂ ਨੇ ਆਪਣੇ ਪਰਿਵਾਰਾਂ, ਸਮਾਜ ਤੇ ਪੰਜਾਬ ਦੀ ਸੁੱਖ-ਸ਼ਾਂਤੀ ਤੇ ਖੁਸ਼ਹਾਲੀ ਲਈ ਅਰਦਾਸ ਕੀਤੀ। ਰਵਿਸ਼ ਰਾਜ ਨੇ ਮਾਂ ਚਿੰਤਪੂਰਨੀ ਜੀ ਤੇ ਮਾਂ ਬਗਲਾਮੁਖੀ ਜੀ ਅੱਗੇ ਅਰਦਾਸ ਕਰਦਿਆਂ ਕਿਹਾ ਕਿ ਮਾਂ ਦੀ ਕਿਰਪਾ ਸਾਰੇ ਸ਼ਰਧਾਲੂਆਂ ਤੇ ਪੰਜਾਬ ਵਾਸੀਆਂ ’ਤੇ ਬਣੀ ਰਹੇ ਤੇ ਸੂਬੇ ’ਚ ਸ਼ਾਂਤੀ, ਖੁਸ਼ਹਾਲੀ ਤੇ ਭਾਈਚਾਰਾ ਕਾਇਮ ਰਹੇ। ਇਸ ਮੌਕੇ ਸੰਮਤੀ ਦੇ ਸਾਰੇ ਮੈਂਬਰ, ਸੇਵਾਦਾਰ ਤੇ ਸ਼ਰਧਾਲੂ ਮੌਜੂਦ ਰਹੇ।