ਹੁਣ ਰੇਲਵੇ ਸਟੇਸ਼ਨਾਂ ’ਤੇ ਮਿਲੇਗੀ ਰੈਪੀਡੋ ਬਾਈਕ ਤੇ ਟੈਕਸੀ ਸੇਵਾ
ਜਲੰਧ਼ਰ ਤੇ ਅੰਮ੍ਰਿਤਸਰ ਸਟੇਸ਼ਨ ਤੇ ਰੈਪਿਡੋ ਬਾਇਕ ਤੇ ਟੈਕਸੀ ਸੇਵਾ ਹੋਵੇਗੀ ਮੁਹੱਈਆ
Publish Date: Wed, 25 Feb 2026 07:34 PM (IST)
Updated Date: Wed, 25 Feb 2026 07:37 PM (IST)
-ਰੇਲਵੇ ਨੇ ਕੰਪਨੀ ਨਾਲ ਕੀਤਾ 3 ਸਾਲ ਦਾ ਐਗਰੀਮੈਂਟ
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ
ਜਲੰਧਰ ਤੇ ਅੰਮ੍ਰਿਤਸਰ ਰੇਲਵੇ ਸਟੇਸ਼ਨਾਂ ਤੋਂ ਰੈਪੀਡੋ ਬਾਈਕ ਤੇ ਟੈਕਸੀ ਸੇਵਾਵਾਂ ਮੁਹੱਈਆ ਹੋਣਗੀਆਂ। ਇਸ ਨਾਲ ਯਾਤਰੀਆਂ ਨੂੰ ਸਟੇਸ਼ਨ ਤੋਂ ਆਪਣੀ ਮੰਜ਼ਿਲ ਤੱਕ ਪਹੁੰਚਣਾ ਆਸਾਨ ਹੋ ਜਾਵੇਗਾ। ਟੈਕਸੀਆਂ ਜਾਂ ਰੇਲ ਗੱਡੀਆਂ ਦੀ ਉਡੀਕ ’ਚ ਆਪਣਾ ਸਾਮਾਨ ਲੈ ਕੇ ਖੜ੍ਹੇ ਰਹਿਣ ਦੀ ਜ਼ਰੂਰਤ ਖਤਮ ਹੋ ਜਾਵੇਗੀ। ਇਹ ਸੇਵਾ ਬੁੱਧਵਾਰ ਨੂੰ ਜਲੰਧਰ ਸਿਟੀ ਰੇਲਵੇ ਸਟੇਸ਼ਨ 'ਤੇ ਸ਼ੁਰੂ ਹੋਈ, ਜਿਸਦੀ ਸ਼ੁਰੂਆਤ ਇਸ ਹਫ਼ਤੇ ਅੰਮ੍ਰਿਤਸਰ ’ਚ ਹੋਣ ਦੀ ਉਮੀਦ ਹੈ। ਇਸ ਤੋਂ ਬਾਅਦ ਕੰਪਨੀ ਜਲੰਧਰ ਕੈਂਟ ਸਟੇਸ਼ਨ 'ਤੇ ਵੀ ਇਸ ਸੇਵਾ ਨੂੰ ਸ਼ੁਰੂ ਕਰੇਗੀ। ਸ਼ਹਿਰ ਦੇ ਰੇਲਵੇ ਸਟੇਸ਼ਨ ਦੇ ਬਾਹਰ ਸਰਕੂਲੇਟਿੰਗ ਏਰੀਆ ’ਚ ਇਕ ਰੈਪੀਡੋ ਕਾਊਂਟਰ ਸਥਾਪਤ ਕੀਤਾ ਗਿਆ ਹੈ, ਜਿਸ ਨਾਲ ਯਾਤਰੀਆਂ ਨੂੰ ਐਪ ਰਾਹੀਂ ਬੁਕਿੰਗ ਦੀ ਸਹੂਲਤ ਦੇ ਨਾਲ-ਨਾਲ ਮੌਕੇ 'ਤੇ ਟਿਕਟਾਂ ਬੁੱਕ ਕਰਨ ਦੀ ਸਹੂਲਤ ਮਿਲਦੀ ਹੈ। ਲਾਂਚ ਨਾਲ ਯਾਤਰੀਆਂ ਨੂੰ ਹੁਣ ਸਟੇਸ਼ਨ ਛੱਡਣ ਦੀ ਸਹੂਲਤ ਮਿਲੇਗੀ ਤੇ ਉਨ੍ਹਾਂ ਨੂੰ ਆਪਣੀਆਂ ਬਾਈਕ ਜਾਂ ਟੈਕਸੀਆਂ ਦੀ ਉਡੀਕ ਨਹੀਂ ਕਰਨੀ ਪਵੇਗੀ।
---------------------------
600 ਵਰਗ ਫੁੱਟ ਜਗ੍ਹਾ ਅਲਾਟ : ਧੀਮਾਨ
ਉਕਤ ਰੈਪੀਡੋ ਕੰਪਨੀ ਨੇ ਰੇਲਵੇ ਨਾਲ ਤਿੰਨ ਸਾਲਾਂ ਦਾ ਐਗਰੀਮੈਂਟ ਕੀਤਾ ਹੈ ਤੇ 600 ਵਰਗ ਫੁੱਟ ਜਗ੍ਹਾ ਅਲਾਟ ਕੀਤੀ ਗਈ ਹੈ। ਕੁਝ ਬਾਈਕ ਸਰਕੂਲੇਟਿੰਗ ਏਰੀਆ ’ਚ ਐੱਸਬੀਆਈ ਏਟੀਐੱਮ ਦੇ ਸਾਹਮਣੇ ਪਾਰਕ ਕੀਤੀਆਂ ਜਾਣਗੀਆਂ, ਜਦੋਂ ਕਿ ਬਾਕੀ ਕਾਰਾਂ ਟੈਕਸੀ ਸਟੈਂਡ ਦੇ ਨਾਲ ਲੱਗਦੀ ਖਾਲੀ ਜਗ੍ਹਾ ’ਚ ਖੜ੍ਹੀਆਂ ਕੀਤੀਆਂ ਜਾਣਗੀਆਂ, ਜਿੱਥੇ ਸਟੇਸ਼ਨ ਦੇ ਸਰਕੂਲੇਟਿੰਗ ਏਰੀਆ ਤੋਂ ਵਿਗਿਆਪਨ ਦੇ ਬੋਰਡ ਹਟਾਏ ਗਏ ਹਨ। ਰੈਪੀਡੋ ਦੇ ਸਹਾਇਕ ਮੈਨੇਜਰ ਧੀਮਾਨ ਦਾ ਕਹਿਣਾ ਹੈ ਕਿ ਇੱਥੋਂ ਸ਼ਹਿਰ ਦੇ ਅੰਦਰੂਨੀ ਖੇਤਰ ਦੇ ਨਾਲ-ਨਾਲ ਜਲੰਧਰ, ਫਗਵਾੜਾ, ਕਪੂਰਥਲਾ ਤੇ ਹਿਮਾਚਲ ਪ੍ਰਦੇਸ਼ ਨੂੰ ਛੱਡ ਕੇ ਹੋਰ ਸਾਰੇ ਰਾਜਾਂ ਲਈ ਬੁਕਿੰਗ ਕੀਤੀ ਜਾ ਸਕਦੀ ਹੈ। ਕਾਊਂਟਰ ਸਥਾਪਤ ਕੀਤਾ ਗਿਆ ਹੈ। ਜਿਨ੍ਹਾਂ ਯਾਤਰੀਆਂ ਨੇ ਪਹਿਲਾਂ ਹੀ ਆਨਲਾਈਨ ਜਾਂ ਐਪ ਰਾਹੀਂ ਬੁੱਕ ਕੀਤਾ ਹੈ, ਉਹ ਇਸ ਸਹੂਲਤ ਦਾ ਲਾਭ ਉਠਾਉਣਗੇ ਤੇ ਜੋ ਲੋਕ ਸਾਈਟ 'ਤੇ ਪੁੱਜਦੇ ਹਨ ਉਹ ਵੀ ਬੁਕਿੰਗ ਕਰਵਾ ਸਕਣਗੇ।