ਖਾਲਸਾ ਕਾਲਜ ’ਚ ਰੰਗੋਲੀ ਮੁਕਾਬਲੇ ਕਰਵਾਏ ਖਾਲਸਾ ਕਾਲਜ ਵਿਖੇ ਰੰਗੋਲੀ ਮੁਕਾਬਲੇ ਕਰਵਾਏ
Publish Date: Wed, 21 Oct 2026 06:13 PM (IST)
Updated Date: Wed, 21 Oct 2026 06:15 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ ਦੇ ਬਾਇਓਟੈਕਨਾਲੋਜੀ ਵਿਭਾਗ ਨੇ ‘ਮਾਈਕ੍ਰੋਬਾਇਓਲੋਜਿਸਟ ਸੁਸਾਇਟੀ ਇੰਡੀਆ’ ਦੇ ਸਹਿਯੋਗ ਨਾਲ ਅਦਿੱਖ ਸੰਸਾਰ ਬਾਇਓਟੈੱਕ ਮੰਡਲ ਦੇ ਵਿਸ਼ੇ ਤਹਿਤ ਕਰਵਾਇਆ। ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਪ੍ਰਿੰਸੀਪਲ, ਡਾ. ਰਛਪਾਲ ਸਿੰਘ ਸੰਧੂ ਦਾ ਸਵਾਗਤ ਵਿਭਾਗ ਦੇ ਮੁਖੀ ਡਾ. ਅਰੁਣ ਦੇਵ ਸ਼ਰਮਾ ਵੱਲੋਂ ਕੀਤਾ ਗਿਆ। ਭਾਗੀਦਾਰਾਂ ਨੇ ਚਾਰ ਵੱਖ-ਵੱਖ ਵਿਸ਼ਿਆਂ ’ਤੇ ਆਪਣੀ ਕਲਾਤਮਕ ਸਿਰਜਣਾਤਮਕਤਾ ਦਾ ਪ੍ਰਦਰਸ਼ਨ ਕੀਤਾ ਇਕ ਸੂਖਮ-ਜੀਵ ਯਾਤਰਾ : ਖਮੀਰਿਤ ਉਤਪਾਦ/ਭੋਜਨ, ਸੂਖਮ-ਜੀਵ, ਰੋਗ-ਪ੍ਰਤੀਰੋਧਕ ਸ਼ਕਤੀ ਤੇ ਅਸੀਂ ਪ੍ਰਯੋਗਸ਼ਾਲਾ ਤੋਂ ਜੀਵਨ ਤੱਕ , ਟੀਕੇ ਦੀ ਕਹਾਣੀ ਅਦਿੱਖ ਦੁਸ਼ਮਣ ਨਾਲ ਲੜਾਈ ਤੇ ਬਾਇਓਟੈਕਨਾਲੋਜੀ ਦਾ ਕੋਈ ਹੋਰ ਖੇਤਰ। ਕਾਲਜ ਦੇ ਪ੍ਰਿੰਸੀਪਲ ਡਾ. ਰਛਪਾਲ ਸਿੰਘ ਸੰਧੂ ਨੇ ਵਿਦਿਆਰਥੀਆਂ ਦੇ ਨਵੀਨਤਾਕਾਰੀ ਯਤਨਾਂ ਦੀ ਸ਼ਲਾਘਾ ਕੀਤੀ। ਮੁਕਾਬਲੇ ਵਿੱਚ ਜੱਜਾਂ ਦੀ ਭੂਮਿਕਾ ਡਾ. ਗੁਰਪ੍ਰੀਤ ਸਿੰਘ, ਡਾ. ਗੋਬਿੰਦ ਰਾਮ ਅਤੇ ਡਾ. ਇੰਦਰਜੀਤ ਕੌਰ ਸਟੇਟ ਕੋਆਰਡੀਨੇਟਰ, ਪੰਜਾਬ, ਗਣਿਤ ਵਿਭਾਗ ਦੇ ਡਾ. ਦਿਨਕਰ ਸ਼ਰਮਾ ਤੇ ਡਾ. ਨੀਤਿਕਾ ਚੁੱਘ ਵੱਲੋਂ ਨਿਭਾਈ ਗਈ। ਇਸ ਮੁਕਾਬਲੇ ’ਚ ਬੀਐੱਸਸੀ ਬਾਇਓਟੈਕਨਾਲੋਜੀ ਦੀਆਂ ਵਿਦਿਆਰਥਣਾਂ ਪੀਹੂ ਯਾਦਵ ਤੇ ਆਸ਼ਲੀਨ ਕੌਰ ਟੀਮ ਨੰ. 13 ਨੇ ਪਹਿਲਾ ਇਨਾਮ ਹਾਸਲ ਕੀਤਾ। ਦੂਜਾ ਇਨਾਮ ਦੋ ਟੀਮਾਂ ਨੇ ਸਾਂਝੇ ਤੌਰ ’ਤੇ ਪ੍ਰਾਪਤ ਕੀਤਾ ਅਕਸ਼ਿਤ ਆਨੰਦ ਤੇ ਕੀਰਤਜੋਤ ਕੌਰ ਟੀਮ ਨੰ. 12 ਦੇ ਨਾਲ-ਨਾਲ ਜੋਤੀ ਬਰਵਾਲ ਤੇ ਰੀਆ ਵਰਮਾ ਟੀਮ ਨੰ. 8। ਤੀਜਾ ਸਥਾਨ-ਪਲਕ ਚੰਦੇਲ ਤੇ ਕਸ਼ਿਸ਼ ਟੀਮ ਨੰਬਰ 3 ਨੂੰ ਦਿੱਤਾ ਗਿਆ। ਇਸ ਮੌਕੇ ਪ੍ਰੋ. ਅੰਮ੍ਰਿਤਾ ਤੇ ਹੋਰ ਸਟਾਫ ਮੈਂਬਰ ਵੀ ਹਾਜ਼ਰ ਸਨ। ਸਾਰੇ ਭਾਗੀਦਾਰਾਂ ਨੂੰ ਸਰਟੀਫਿਕੇਟ ਦਿੱਤੇ ਗਏ।