‘ਮੇਰਾ ਘਰ, ਮੇਰੇ ਨਾਮ’ ਯੋਜਨਾ ਤਹਿਤ ਮਕਾਨਾਂ ਦੀ ਤਸਦੀਕ ਸ਼ੁਰੂ ਸਰਾਏ ਖਾਮ ਵਿਖੇ ‘ਮੇਰਾ ਘਰ, ਮੇਰੇ ਨਾਮ’ ਯੋਜਨਾ ਤਹਿਤ ਮਕਾਨਾਂ ਦੀ ਤਸਦੀਕ ਸ਼ੁਰੂ
Publish Date: Fri, 23 Oct 2026 08:07 PM (IST)
Updated Date: Fri, 23 Oct 2026 08:09 PM (IST)
ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਮੇਰਾ ਘਰ, ਮੇਰੇ ਨਾਮ’ ਯੋਜਨਾ ਤਹਿਤ ਪਿੰਡ ਸਰਾਏ ਖਾਮ, ਤਹਿਸੀਲ ਨਕੋਦਰ ਵਿਖੇ ਮਕਾਨਾਂ ਦੀ ਤਸਦੀਕ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ 20 ਅਕਤੂਬਰ ਨੂੰ ਪਿੰਡ ਦੇ ਬਾਬਾ ਜੰਡ ਪੀਰ ਵਿਖੇ ਸਾਂਝੀ ਜਗ੍ਹਾ ’ਤੇ ਇਕੱਠ ਕਰਕੇ ਪਟਵਾਰੀ ਮੰਗਲ ਸਿੰਘ ਤੇ ਨੰਬਰਦਾਰ ਬਲਵਿੰਦਰ ਸਿੰਘ ਵੱਲੋਂ ਕਮੇਟੀ ਮੈਂਬਰਾਂ ਦੀ ਸਹਿਮਤੀ ਨਾਲ ਮਕਾਨਾਂ ਸਬੰਧੀ ਵੇਰਵਿਆਂ ਦੀ ਤਸਦੀਕ ਕੀਤੀ ਗਈ। ਇਸ ਮੌਕੇ ਪਿੰਡ ਦੀ ਸਰਪੰਚ ਤੇ ਕਮੇਟੀ ਮੈਂਬਰਾਂ ਦੀ ਮੌਜੂਦਗੀ ’ਚ ਤਸਦੀਕ ਦੀ ਪ੍ਰਕਿਰਿਆ ਨੂੰ ਅੱਗੇ ਵਧਾਇਆ ਗਿਆ। ਯੋਜਨਾ ਤਹਿਤ ਮਕਾਨਾਂ ਸਬੰਧੀ ਰਿਕਾਰਡ ਦੀ ਜਾਂਚ ਉਪਰੰਤ ਰਜਿਸਟਰੀਆਂ ਤਿਆਰ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੌਕੇ ਪਟਵਾਰੀ ਮੰਗਲ ਸਿੰਘ ਤੇ ਨੰਬਰਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਲਾਲ ਲਕੀਰ ਖੇਤਰ ਅੰਦਰ ਸਬੰਧਤ ਮਕਾਨਾਂ ਦੀਆਂ ਰਜਿਸਟਰੀਆਂ ਤਿਆਰ ਕਰਨ ਦਾ ਕੰਮ ਜਲਦ ਮੁਕੰਮਲ ਕਰ ਲਿਆ ਜਾਵੇਗਾ ਤੇ ਇਸ ਤੋਂ ਬਾਅਦ ਇਹ ਦਸਤਾਵੇਜ਼ ਸਬੰਧਤ ਪਿੰਡ ਵਾਸੀਆਂ ਨੂੰ ਸੌਂਪੇ ਜਾਣਗੇ। ਇਸ ਮੌਕੇ ਪਟਵਾਰੀ ਮੰਗਲ ਸਿੰਘ, ਨੰਬਰਦਾਰ ਬਲਵਿੰਦਰ ਸਿੰਘ, ਸਰਪੰਚ ਹਰਪ੍ਰੀਤ ਕੌਰ, ਜਗਦੇਵ ਸਿੰਘ ਜੱਗਾ ਧਾਲੀਵਾਲ, ਸਵਰਨ ਸਿੰਘ ਕਮੇਟੀ ਮੈਂਬਰ, ਮਨਜੀਤ ਕੌਰ ਕਮੇਟੀ ਮੈਂਬਰ, ਪਰਮਜੀਤ ਕੌਰ ਮੈਂਬਰ ਪੰਚਾਇਤ, ਤੀਰਥ ਸਿੰਘ ਤੇ ਚੌਂਕੀਦਾਰ ਅਜੀਤ ਸਿੰਘ ਸਮੇਤ ਹੋਰ ਪਿੰਡ ਵਾਸੀ ਹਾਜ਼ਰ ਸਨ।