- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੋਰੀਆ ਕੰਪਲੈਕਸ ’ਚ ਸ਼ੁਰੂ ਹੋਈ ਰਾਮਲੀਲਾ

ਸ਼ੈਲੀ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਵੈਸਟ ਦੇ ਵਾਰਡ ਨੰਬਰ 51 ਅਧੀਨ ਗੀਤਾ ਕਾਲੋਨੀ ਸਥਿਤ ਗੋਰੀਆ ਕੰਪਲੈਕਸ, ਕਾਂਸ਼ੀ ਨਗਰ ਰੋਡ ਵਿਖੇ ਪਹਿਲੀ ਵਾਰ ਸ਼ਾਨਦਾਰ ਰਾਮਲੀਲਾ ਦਾ ਸ਼ੁਭ ਆਰੰਭ ਹੋਇਆ। ਜੈ ਸ਼੍ਰੀ ਰਾਮ ਮਹਾਂਵੀਰ ਕਲੱਬ ਤੇ ਐਂਟੀ ਕ੍ਰਾਈਮ ਸਮਾਜ ਸੁਰੱਖਿਆ ਸੈੱਲ ਪੰਜਾਬ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਇਸ ਰਾਮਲੀਲਾ ਦੀ ਪਹਿਲੀ ਰਾਤ ਸ਼ਰਧਾਲੂਆਂ ਲਈ ਖ਼ਾਸ ਰਹੀ। ਪੂਰੇ ਸਮਾਗਮ ਦੌਰਾਨ ਪ੍ਰਭੂ ਸ਼੍ਰੀ ਰਾਮ ਦੇ ਜੈਕਾਰਿਆਂ ਨਾਲ ਇਲਾਕਾ ਗੂੰਜ ਉੱਠਿਆ ਤੇ ਹਰ ਪਾਸੇ ਭਗਤੀ ਭਰਿਆ ਮਾਹੌਲ ਬਣਿਆ ਰਿਹਾ। ਰਾਮਲੀਲਾ ਦੀ ਸ਼ੁਰੂਆਤ ਤੋਂ ਪਹਿਲਾਂ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਨੀਲ ਸੋਂਧੀ, ਐਂਟੀ ਕ੍ਰਾਈਮ ਸਮਾਜ ਸੁਰੱਖਿਆ ਸੈੱਲ ਪੰਜਾਬ ਦੇ ਚੇਅਰਮੈਨ ਸੁਭਾਸ਼ ਗੋਰੀਆ ਤੇ ਸੰਗਠਨ ਦੇ ਸਮੂਹ ਮੈਂਬਰਾਂ ਵੱਲੋਂ ਵਿਧੀ-ਵਿਧਾਨ ਅਨੁਸਾਰ ਪੂਜਾ-ਅਰਚਨਾ ਕੀਤੀ ਗਈ। ਪ੍ਰਭੂ ਸ਼੍ਰੀ ਰਾਮ ਦਾ ਆਸ਼ੀਰਵਾਦ ਲੈਣ ਉਪਰੰਤ ਰਾਮਲੀਲਾ ਦਾ ਰਸਮੀ ਤੌਰ ’ਤੇ ਸ਼ੁਭ ਆਰੰਭ ਕੀਤਾ ਗਿਆ। ਰਾਮਲੀਲਾ ਦੀ ਪਹਿਲੀ ਰਾਤ ਪੇਸ਼ ਕੀਤੇ ਗਏ ‘ਧਰਤੀ ਮਾਤਾ ਦੀ ਪੁਕਾਰ’ ਦੇ ਦ੍ਰਿਸ਼ਾਂ ਨੇ ਦਰਸ਼ਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਡੂੰਘਾਈ ਨਾਲ ਛੂਹਿਆ। ਇਸ ਧਾਰਮਿਕ ਸਮਾਗਮ ’ਚ ਵਾਰਡ ਨੰਬਰ 51 ਤੋਂ ਆਮ ਆਦਮੀ ਪਾਰਟੀ ਦੀ ਇੰਚਾਰਜ ਪਰਵੀਨ ਗੋਰੀਆ, ਪੰਜਾਬ ਪੁਲਿਸ ਦੇ ਜ਼ਿਲ੍ਹਾ ਸੁਰੱਖਿਆ ਇੰਚਾਰਜ ਰਵਿੰਦਰ ਕੁਮਾਰ ਤੇ ਕੌਂਸਲਰ ਰਾਜ ਕੁਮਾਰ ਰਾਜੂ ਸ਼ਾਮਲ ਹੋਏ। ਇਸ ਮੌਕੇ ਸੰਗਠਨ ਦੇ ਮੈਂਬਰ ਸੁਮਿਤ ਸ਼ਰਮਾ, ਅਜੇ ਸ਼ਰਮਾ, ਅਮਿਤ, ਰਿੰਕੂ ਮੱਕੜ, ਹਰਸ਼ਿਤ, ਹਰਸ਼, ਹਰਸ਼ਿਤ ਗੋਰੀਆ, ਸ਼ਿਵ ਭਗਤ, ਖੇਮ ਚੰਦ, ਸੁਭਾਸ਼ ਬਰਾਡ਼, ਅਮਿਤ ਠਾਕੁਰ, ਰੋਹਿਤ ਭਗਤ, ਫਹੀਮ ਅਹਿਮਦ ਤੇ ਆਮਿਰ ਅਹਿਮਦ ਸਮੇਤ ਹੋਰ ਮੈਂਬਰ ਵੀ ਮੌਜੂਦ ਸਨ।