ਸੁਧਾਰ ਕਲੱਬ ਵੱਲੋਂ ਰਾਮਾਇਣ ਲੀਲ੍ਹਾ ਦਾ ਮੰਚਨ 13 ਤੋਂ ਸ਼ੁਰੂ
ਸੁਧਾਰ ਕਲੱਬ ਵੱਲੋਂ ਰਾਮਾਇਣ ਲੀਲ੍ਹਾ ਦਾ ਮੰਚਨ 13 ਤੋਂ ਸ਼ੁਰੂ
Publish Date: Sun, 27 Sep 2026 06:29 PM (IST)
Updated Date: Sun, 27 Sep 2026 06:30 PM (IST)
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਸ਼ਾਹਕੋਟ : ਸੁਧਾਰ ਕਲੱਬ ਸ਼ਾਹਕੋਟ ਦੀ ਪੇਸ਼ਕਸ਼ ਸ਼੍ਰੀ ਰਾਮ ਲੀਲ੍ਹਾ ਡਰਾਮੈਟਿਕ ਕਲੱਬ ਵੱਲੋਂ ਸਾਲਾਨਾ ਰਾਮਾਇਣ ਲੀਲ੍ਹਾ ਦਾ ਮੰਚਨ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨਗਰ ਪੰਚਾਇਤ ਸ਼ਾਹਕੋਟ ਦੇ ਸਾਬਕ ਪ੍ਰਧਾਨ ਸਤੀਸ਼ ਰਿਹਾਨ ਤੇ ਪ੍ਰਬੰਧਕਾਂ ਨੇ ਦੱਸਿਆ ਕਿ ਇਨ੍ਹਾਂ ਪ੍ਰੋਗਰਾਮਾਂ ਦੀ ਸ਼ੁਰੂਆਤ 3 ਅਕਤੂਬਰ ਨੂੰ ਸਵੇਰੇ 8 ਵਜੇ ਝੰਡੀ ਦੀ ਰਸਮ ਅਦਾ ਕਰ ਕੇ ਕੀਤੀ ਜਾਵੇਗੀ। ਉਪਰੰਤ 13 ਅਕਤੂਬਰ ਤੋਂ ਲੈ ਕੇ 21 ਅਕਤੂਬਰ ਤੱਕ ਰੋਜ਼ਾਨਾ ਰਾਤ 8 ਵਜੇ ਰਾਮਗੜ੍ਹੀਆ ਚੌਂਕ ’ਚ ਰਾਮਾਇਣ ਦਾ ਸਫ਼ਲ ਮੰਚਨ ਕੀਤਾ ਜਾਵੇਗਾ। ਕਲੱਬ ਦੇ ਪੁਰੋਹਿਤ ਪੰਡਿਤ ਓਮਦੱਤ ਸ਼ਰਮਾ ਵੱਲੋਂ ਧਾਰਮਿਕ ਰਸਮਾਂ ਨਿਭਾਈਆਂ ਜਾਣਗੀਆਂ। ਇਸ ਮੌਕੇ ਕਲੱਬ ਦੇ ਅਹੁਦੇਦਾਰ ਜਗਦੀਸ਼ ਵਡੈਹਰਾ, ਹੈਪੀ ਡਾਬਰ, ਸੁਰਿੰਦਰ ਵਿੱਗ, ਸ਼ਿਵ ਮਲਹੋਤਰਾ, ਪਵਨ ਅਗਰਵਾਲ, ਅਨਿਲ ਗੋਇਲ, ਬਬਲੂ ਰਿਹਾਨ, ਸ਼ੈਂਟੀ ਚਾਵਲਾ, ਡਾਕਟਰ ਰੂਬੀ, ਰਘੁਨਾਥ ਸਹਾਏ, ਕਮਲ ਸ਼ਰਮਾ, ਤਰਲੋਕ ਸਿੰਘ ਰੂਪਰਾ, ਦਵਿੰਦਰ ਰਿਹਾਨ, ਮਿੱਕੀ ਰਿਹਾਨ, ਸਨੀ ਪੁਰੀ,ਬੱਬਾ, ਸੁੱਖਾ ਢੇਸੀ, ਬੰਟੀ ਕੁੰਮਰਾ, ਪਾਰਸ ਕੁੰਮਰਾ, ਮਿੰਟੂ ਭਾਟੀਆ, ਹੈਪੀ ਕਿਸਾਨਾ, ਧਰਮਵੀਰ ਅਰੋੜਾ, ਸੰਦੀਪ ਪੁਰੀ, ਅਸ਼ੋਕ ਕੁਮਾਰ, ਰਕੇਸ਼ ਕੁਮਾਰ ਨੇ ਇਲਾਕਾ ਨਿਵਾਸੀਆਂ ਨੂੰ ਪਰਿਵਾਰ ਸਮੇਤ ਪਹੁੰਚਣ ਦੀ ਅਪੀਲ ਕੀਤੀ।